ਦੋਆਬਾ ਕਾਲੇਜਿਏਟ ਦਾ ਨਵਾ ਸੈਸ਼ਨ ਹਵਨ ਯੱਗ ਨਾਲ ਸ਼ੁਰੂ

ਦੋਆਬਾ ਕਾਲੇਜਿਏਟ ਦਾ ਨਵਾ ਸੈਸ਼ਨ ਹਵਨ ਯੱਗ ਨਾਲ ਸ਼ੁਰੂ
ਦੋਆਬਾ ਕਾਲੇਜਿਏਟ ਦੇ ਨਵੇ ਸੈਸ਼ਨ ਦਾ ਸ਼ੁਭਾਰੰਭ ਹਵਨ ਯੱਗ ਨਾਲ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ।

ਜਲੰਧਰ, 20 ਜਨਵਰੀ 2022: ਦੋਆਬਾ ਕਾਲਜ ਕੈਮਪਸ ਵਿੱਚ ਸਥਿਤ ਦੋਆਬਾ ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਦੇ ਦੂਸਰੇ ਸਮੈਸਟਰ ਦੇ ਨਵੇਂ ਸੈਸ਼ਨ ਦਾ ਹਵਨ ਯਗ ਦੁਆਰਾ ਸ਼ੁਰੂ ਕੀਤਾ ਗਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ-ਸਕੂਲ ਇੰਚਾਰਜ ਅਤੇ ਪ੍ਰਾਧਿਆਪਕਾਂ ਨੇ ਪਵਿੱਤਰ ਹਵਨ ਕੁੰਡ ਵਿੱਚ ਅਗਨੀ ਦੇਵਤਾ ਨੂੰ ਆਹੂਤੀਆਂ ਪਾ ਕੇ ਇਸ਼ਟ ਦੇਵ ਤੋਂ ਵਿਦਿਆਰਥੀਆਂ ਦੇ ਮੰਗਲ ਭੱਵਿਖ ਦੀ ਅਰਦਾਸ ਕੀਤੀ। 

ਡਾ. ਪ੍ਰਦੀਪ ਭੰਡਾਰੀ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਹਵਨ ਯਗ ਦੀ ਮਹੱਤਾ ਦੇ ਬਾਰੇ ਵਿੱਚ ਦਸਦੇ ਹੋਏ ਕਿਹਾ ਕਿ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਸਾਰੀਆਂ ਨੂੰ ਆਪਣੇ ਜੀਵਨ ਦੇ ਪ੍ਰਤਿ ਨਜ਼ਰੀਆ ਚੁਣਨ ਅਤੇ ਆਪਣਾ ਭੱਵਿਖ ਉੱਜਵਲ ਬਣਾਉਨ ਦੀ ਇੱਛਾ ਸ਼ਕਤੀ ਪ੍ਰਦਾਨ ਕੀਤੀ ਹੈ ਅਤੇ ਇਹ ਖੁਦ ਤੇ ਹੀ ਨਿਰਭਰ ਕਰਦਾ ਹੈ ਕਿ ਅਸੀ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸਸ਼ਕਤ ਬਣਾ ਕੇ ਜੀਵਨ ਦੀਆਂ ਬੁਲੰਦੀਆਂ ਨੂੰ ਛੂ ਸਕਦੇ ਹਾਂ। ਉਨਾਂ ਨੇ ਕਿਹਾ ਕਿ ਸਾਨੂੰ ਵੇਦਾਂ ਤੋਂ ਪ੍ਰੇਰਣਾ ਅਤੇ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਉਦੇਸ਼ ਦੀ ਪੂਰਤੀ ਕਰਨੀ ਚਾਹੀਦੀ ਹੈ। 

ਪ੍ਰੋ. ਅਰਵਿੰਦ ਨੰਦਾ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।