ਦੋਆਬਾ ਕਾਲਜ ਨੇ ਜੀਐਨਡੀਯੂ ਇੰਟਰ ਕਾਲਜ ਬੈਡਮਿੰਟਨ ਚੈਂਪਿਅਨਸ਼ਿਪ ਜਿਤੀ

ਦੋਆਬਾ ਕਾਲਜ ਨੇ ਜੀਐਨਡੀਯੂ ਇੰਟਰ ਕਾਲਜ ਬੈਡਮਿੰਟਨ ਚੈਂਪਿਅਨਸ਼ਿਪ ਜਿਤੀ

ਜਲੰਧਰ, 29 ਅਕਤੂਬਰ, 2021:ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਦੋਆਬਾ ਕਾਲਜ ਦੇ ਅੰਤਰ ਰਾਸ਼ਟਰੀ ਸਤਰ ਤੇ ਬੈਡਮਿੰਟਨ ਸਤਰ ਦੇ ਹਾਲ ਹੀ ਵਿੱਚ ਅਯੋਜਤ ਜੀਐਨਡੀਯੂ ਇੰਟਰ ਕਾਲਜ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਕਾਲਜ ਦੀ ਬੈਡਮਿੰਟਨ ਟੀਮ ਨੇ ਵਦਿਆ ਪ੍ਰਦਰਸ਼ਨ ਕਰਦੇ ਹੋਏ ਚੈਂਪਿਅਨਸ਼ਿਪ ਤੇ ਆਪਣਾ ਕਬਜਾ ਕੀਤਾ। ਦੋਆਬਾ ਕਾਲਜ ਦੀ ਬੈਡਮਿੰਟਨ ਟੀਮ ਦੇ ਖਿਡਾਰੀਆਂ ਮਾਧਵ, ਪੁਰੰਜਯ, ਮਾਨਿਕ, ਜਸਪ੍ਰੀਤ, ਸਰਵਪ੍ਰੀਤ, ਅਮਿ੍ਰਤਪਾਲ ਅਤੇ ਪ੍ਰਫੁਲ ਦੀ ਟੀਮ ਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੂੰ 3-0, ਜੀਐਨਡੀਯੂ ਕੈਂਪਸ ਅਮਿ੍ਰਤਸਰ ਨੂੰ 3-0 ਅਤੇ ਖਾਲਸਾ ਕਾਲਜ, ਅਮਿ੍ਰਤਸਰ ਨੂੰ 3-1 ਨਾਲ ਹਰਾ ਕੇ ਇੰਟਰ ਕਾਲਜ ਬੈਡਮਿੰਟਨ ਚੈਂਪਿਅਨਸ਼ਿਪ ਜਿੱਤੀ। ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਵਿਜੇਤਾ ਟੀਮ ਦੇ ਖਿਡਾਰੀਆਂ, ਬੈਡਮਿੰਟਨ ਕੋਚ ਗਗਨ ਰਤੀ, ਪ੍ਰੋ. ਮੰਦੀਪ ਸਿੰਘ-ਵਿਭਾਗਮੁਖੀ, ਫਿਜੀਕਲ ਐਜੂਕੇਸ਼ਨ ਨੂੰ ਇਸ ਜਿੱਤ ਲਈ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਇਸ ਸੈਸ਼ਨ ਤੋਂ ਖੇਡਾਂ ਦਾ ਵਿਸ਼ੇਸ਼ ਰੂਪ ਨਾਲ ਵਾਧਾ ਕਰ ਰਿਹਾ ਹੈ ਜਿਸਦੇ ਤਹਿਤ ਕਾਲਜ ਵਿੱਚ ਮੌਜੂਦ 3 ਪਲੇਗ੍ਰਾਉਂਡਾਂ ਤੋਂ ਇਲਾਵਾ ਅੰਤਰ ਰਾਸ਼ਟਰੀ ਸੁਵਿਧਾਵਾ ਨਾਲ ਭਰਪੂਰ ਇੰਡੋਰ ਸਟੇਡਿਅਮ, ਕ੍ਰਿਕੇਟ ਅਕਾਦਮੀ ਅਤੇ ਬਾਈਚੁੰਗ ਭੁਟਿਆ ਫੁਟਬਾਲ ਅਕਾਦਮੀ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। 

ਡਾ. ਪ੍ਰਦੀਪ ਭੰਡਾਰੀ ਜੀਐਨਡੀਯੂ ਇੰਟਰ ਕਾਲਜ ਬੈਡਮਿੰਟਨ ਚੈਂਪਿਅਨਸ਼ਿਪ ਦੇ ਜੈਤੂ ਕਾਲਜ ਦੇ ਖਿਡਾਰੀਆਂ ਦੇ ਨਾਲ।