ਦੋਆਬਾ ਕਾਲਜ ਵੱਲੋਂ ਸਾਬਕਾ ਵਿਦਿਆਰਥੀ ਲਾਰਡ ਸਵਰਾਜ ਪਾਲ ਨੂੰ ਭਾਵੁਕ ਸ਼ਰਧਾਂਜਲੀ

ਦੋਆਬਾ ਕਾਲਜ ਵੱਲੋਂ ਸਾਬਕਾ ਵਿਦਿਆਰਥੀ ਲਾਰਡ ਸਵਰਾਜ ਪਾਲ ਨੂੰ ਭਾਵੁਕ ਸ਼ਰਧਾਂਜਲੀ
ਦੋਆਬਾ ਕਾਲਜ ਦੇ ਸਾਬਕਾ ਵਿਦਿਆਰਥੀ ਲਾਰਡ ਸਵਰਾਜ ਪਾਲ ਦੀ ਦੋਆਬਾ ਕਾਲਜ ਵਿੱਚ 1948—49 ਦੀ ਕਲਾਸ ਦੀ ਤਸਵੀਰ (ਪਹਿਲੀ ਕਤਾਰ ਵਿੱਚ 7ਵੇਂ ਸਥਾਨ ਤੇ ਖੜੇ ਹਨ) । ਨਾਲ ਹੀ ਸਾਲ 2014 ਵਿੱਚ ਲਾਰਡ ਸਵਰਾਜ ਪਾਲ ਦੋਆਬਾ ਕਾਲਜ ਵਿੱਚ ਕਨਵੋਕੇਸ਼ਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਿਦਿਆਰਥੀ ਨੂੰ ਡਿਗ੍ਰੀ ਪ੍ਰਦਾਨ ਕਰਦੇ ਹੋਏ ।

ਜਲੰਧਰ, 22 ਅਗਸਤ, 2025: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਦੇ ਹੋਣਹਾਰ ਅਤੇ ਸਾਬਕਾ ਵਿਦਿਆਰਥੀ ਲਾਰਡ ਸਵਰਾਜ ਪਾਲ ਦੇ ਯੂਨਾਇਟਿਡ ਕਿੰਗਡਮ ਵਿੱਚ ਅਚਾਨਕ ਦੇਹਾਂਤ ’ਤੇ ਪੂਰਾ ਦੋਆਬਾ ਪਰਿਵਾਰ— ਚੰਦਰ ਮੋਹਨ—ਪ੍ਰਧਾਨ ਕਾਲਜ ਪ੍ਰਬੰਧਕੀ ਕਮੇਟੀ, ਅਲੋਕ ਸੋਂਧੀ— ਮਹਾਸਚਿਵ, ਧਰੁਵ ਮਿੱਤਲ— ਖਜ਼ਾਨਚੀ, ਕਾਲਜ ਪ੍ਰਬੰਧਕੀ ਕਮੇਟੀ ਦੇ ਸਾਰੇ ਮੈਂਬਰ, ਟੀਚਿੰਗ, ਨਾਨ ਟੀਚਿੰਗ ਅਤੇ ਵਿਦਿਆਰਥੀ ਆਪਣਾ ਦਿਲੋਂ ਸ਼ੌਕ ਪ੍ਰਗਟ ਕਰਦੇ ਹਨ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਪੂਰੇ ਦੋਆਬਾ ਕਾਲਜ ਪਰਿਵਾਰ ਵੱਲੋਂ ਭਾਵੁਕ ਸ਼ਰਧਾਂਜਲੀ ਦਿੰਦੇ ਹੋਏ ਦੱਸਿਆ ਕਿ ਲਾਰਡ ਸਵਰਾਜ ਪਾਲ ਨੇ ਦੋਆਬਾ ਕਾਲਜ ਵਿੱਚ 1948 ਵਿੱਚ ਬੀ.ਐਸਸੀ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਿੱਦਿਅਕ ਸੰਸਥਾ ਤੋਂ ਪੜ੍ਹਾਈ ਕਰਨ ਤੋਂ ਬਾਅਦ ਲਾਰਡ ਸਵਰਾਜ ਪਾਲ ਨੇ ਯੂਨਾਇਡ ਕਿੰਗਡਮ ਵਿੱਚ ਜਾ ਕੇ ਸਟੀਲ ਉਦਯੋਗ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਇੱਕ ਕਾਮਯਾਬੀ ਉਦਮੀ ਦੇ ਤੌਰ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ । ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਅਮੁੱਲ ਯੋਗਦਾਨ ਦਿੰਦੇ ਹੋਏ ਯੂਨਾਇਟਡ ਕਿੰਗਡਮ ਦੀ ਵਾਲਵਰ ਹੈੰਪਟਨ ਬਾਲਵਰ ਯੂਨਿਵਰਸਿਟੀ ਵਿੱਚ ਬਤੌਰ ਚਾਂਸਲਰ ਨਾਮ ਕਮਾਇਆ। ਇਸ ਦੇ ਨਾਲ ਹੀ ਉਹ ਯੂਨਾਇਟਡ ਕਿੰਗਡਮ ਵਿੱਚ ਹਾਊਸ ਆਫ ਲਾਰਡ ਵਿੱਚ ਸੀਨੀਅਰ ਮੈਂਬਰ ਵਜੋਂ ਸੇਵਾ ਨਿਭਾ ਰਹੇ ਸੀ । ਡਾ. ਭੰਡਾਰੀ ਨੇ ਦੱਸਿਆ ਕਿ ਲਾਰਡ ਸਵਰਾਜ ਪਾਲ ਸਾਲ 2014 ਵਿੱਚ ਦੋਆਬਾ ਕਾਲਜ ਦੇ 62ਵੇਂ ਕੰਵੋਕੇਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਡਿਗ੍ਰੀਆਂ ਵੰਢ ਕੇ ਆਸ਼ੀਰਵਾਦ ਦਿੱਤਾ । ਇਸੀ ਹੀ ਦੌਰਾਨ ਕਾਲਜ ਦੇ ਪ੍ਰਬੰਧਕੀ ਕਮੇਟੀ ਦੁਆਰਾ ਉਨ੍ਹਾਂ ਨੂੰ ਦੋਆਬਾ ਅਵਾਰਡ ਨਾਲ ਵੀ ਸਨਮਾਨਿਤ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸਾਲ 2023 ਵਿੱਚ ਲਾਰਡ ਸਵਰਾਜ ਪਾਲ ਨੇ ਆਪਣੀ ਸਵਰਗੀ ਪਤਨੀ ਲੇਡੀ ਅਰੁਣਾ ਪਾਲ ਦੀ ਯਾਦ ਵਿੱਚ 20 ਲੱਖ ਰੁਪਏ ਦੀ ਰਾਸ਼ੀ ਕਾਲਜ ਨੂੰ ਪ੍ਰਦਾਨ ਕੀਤੀ ਜਿਸ ਨਾਲ ਕਾਲਜ ਦੇ ਕੈਂਪਸ ਵਿੱਚ ਸਾਲ 2024—25 ਵਿੱਚ ਲੇਡੀ ਅਰੁਣਾ ਪਾਲ ਸਟੂਡੈਂਟ ਰਿਕ੍ਰਿਏਸ਼ਨ ਸੈਂਟਰ— ਡੀਸੀਜੀ ਡਿਲਾਇਟ ਦਾ ਨਿਰਮਾਣ ਵਿਦਿਆਰਥੀਆਂ ਦੀ ਸੁਵਿਧਾ ਦੇ ਲਈ ਕੀਤਾ । ਡਾ. ਭੰਡਾਰੀ ਨੇ ਸਾਰੇ ਦੋਆਬਾ ਪਰਿਵਾਰ ਵੱਲੋਂ ਕਾਲਜ ਦੇ ਸਾਬਕਾ ਪ੍ਰਸਿੱਧ ਵਿਦਿਆਰਥੀ ਲਾਰਡ ਸਵਰਾਜ ਪਾਲ ਦੇ ਦੇਹਾਂਤ ’ਤੇ ਸ਼ਰਧਾਂਜਲੀ ਪ੍ਰਗਟ ਕੀਤੀ ਹੈ ।