ਦੋਆਬਾ ਕਾਲਜ ਵਿੱਚ ਆਯੁਰਵੇਦ ਫਾਰ ਪੀਪਲ ਐਂਡ ਪਲੈਨੇਟ ਵਿਸ਼ੇ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ ਆਯੁਰਵੇਦ ਫਾਰ ਪੀਪਲ ਐਂਡ ਪਲੈਨੇਟ ਵਿਸ਼ੇ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਚੰਦਰ ਸ਼ੇਖ਼ਰ ਸ਼ਰਮਾ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ, 25 ਸਤੰਬਰ, 2025: ਦੋਆਬਾ ਕਾਲਜ ਜਲੰਧਰ ਦੀ ਐਨਐਸਐਸ ਵਿਭਾਗ ਅਤੇ ਬੋਟਨੀ ਵਿਭਾਗ ਨੇ ਸਾਂਝੇ ਤੌਰ ’ਤੇ ਆਯੁਰਵੇਦ ਫਾਰ ਪੀਪਲ ਐਂਡ ਪਲੈਨੇਨ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ । ਪ੍ਰਿੰ. ਡਾ. ਚੰਦਰ ਸ਼ੇਖ਼ਰ ਸ਼ਰਮਾ— ਦਯਾਨੰਦ ਆਯੁਰਵੇਦਿਕ ਕਾਲਜ ਐਂਡ ਫਿਜ਼ੀਓਥੈਰੇਪੀ ਵਿਭਾਗ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ— ਸੰਯੋਜਕ ਐਨਐਸਐਸ, ਡਾ. ਰਾਕੇਸ਼ ਕੁਮਾਰ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਕੀਤਾ । 
    ਡਾ. ਰਾਕੇਸ਼ ਕੁਮਾਰ ਨੇ ਮੁੱਖ ਬੁਲਾਰੇ ਦੀ ਜਾਣ—ਪਛਾਣ ਕਰਵਾਈ ਅਤੇ ਆਯੁਰਵੇਦ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਯੋਗਦਾਨ ’ਤੇ ਚਾਨਣਾ ਪਾਇਆ । ਪ੍ਰਿੰ. ਡਾ. ਪ੍ਰਦੀਪ ਭੰੰਡਾਰੀ ਨੇ ਆਧੁਨਿਕ ਯੁੱਗ ਵਿੱਚ ਟਿਕਾਊ ਸਿਹਤ ਅਭਿਆਸਾਂ ਲਈ ਆਯੁਰਵੇਦ ਦੀ ਸਾਰਥਕਤਾ ਨੂੰ ਉਜਾਗਰ ਕੀਤਾ । 
    ਡਾ. ਚੰਦਰ ਸ਼ੇਖ਼ਰ ਸ਼ਰਮਾ ਨੇ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਆਯੁਰਵੇਦ ਦੇ ਸੰਪੂਰਨ ਦ੍ਰਿਸ਼ਟੀਕੋਣ ਬਾਰੇ ਵਿਸਥਾਰ ਨਾਲ ਦੱਸਿਆ । ਉਨ੍ਹਾਂ ਨੇ ਵਾਤਾਵਰਣ ਸੰਤੁਲਣ ਅਤੇ ਵਾਤਾਵਰਣ ਸਥਿਰਤਾ ਨੂੰ ਯਕੀਨੀ ਬਣਾਉਣ ਵਿੱਚ ਆਯੁਰਵੇਦ ਦੀ ਭੂਮਿਕਾ ’ਤੇ ਜ਼ੋਰ ਦਿੱਤਾ । ਡਾ. ਸ਼ਰਮਾ ਨੇ ਕਿਹਾ ਕਿ ਖੁਰਾਕ ’ਤੇ ਕੰਟਰੋਲ ਨਿਸ਼ਚਿਤ ਰੂਪ ਨਾਲ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ । ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਮੌਸਮੀ ਫੱਲ ਖਾਣ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉ਼ਂਕਿ ਇਹ ਸਰੀਰ ਦੇ ਲੰਬੇ ਸਮੇਂ ਦੀ ਸਿਹਤ ਲਈ ਲਾਭਕਾਰੀ ਹੁੰਦਾ ਹੈ । ਉਨ੍ਹਾਂ ਦੇ ਸੋਚ ਉਕਸਾਉਣ ਵਾਲੇ ਸੰਵਾਦ ਨੇ ਦਰਸ਼ਕਾਂ ਨੂੰ ਅਮੀਰ ਅਤੇ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਰਗਰ, ਪਿੱਜ਼ਾ ਅਤੇ ਇਸ ਤਰ੍ਹਾਂ ਦੇ ਹੋਰ ਫਾਸਟ ਫੂਡਸ ਤੋਂ ਬਚਣ ਦੀ ਅਪੀਲ ਕੀਤੀ ਕਿਉਂਕਿ ਇਨ੍ਹਾਂ ਦੇ ਸੇਵਨ ਨਾਲ ਸਾਡਾ ਸਰੀਰ ਹੀ ਨਹੀਂ ਬਲਕਿ ਮਾਨਸਿਕ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ । ਡਾ. ਅਰਸ਼ਦੀਪ ਸਿੰਘ ਨੇ ਧੰਨਵਾਦ ਪ੍ਰਸਤਾਵ ਪ੍ਰਗਟ ਕੀਤਾ ।