ਦੋਆਬਾ ਕਾਲਜ ਵਿੱਖੇ ਬੌਧਿਕ ਸੰਪਦਾ ਅਧਿਕਾਰ ’ਤੇ ਸੈਮੀਨਾਰ ਅਯੋਜਤ

ਜਲੰਧਰ, 4 ਅਕਤੂਬਰ, 2025: ਦੋਆਬਾ ਕਾਲਜ ਦੇ ਅਰਥ ਸ਼ਾਸ਼ਤਰ ਵਿਭਾਗ ਐਂਡ ਕਾਮਰਸ ਐਂਡ ਬਿਜਨੈਸ ਮੈਨੇਜਮੈਂਟ ਵਿਭਾਗ ਵੱਲੋਂ ਬੌਧਿਕ ਸੰਪਦਾ ਅਧਿਕਾਰ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਵਨਿਤਾ ਖੰਨਾ—ਜੀਐਨਡੀਯੂ ਰੀਜ਼ਨਲ ਕੈਂਪਸ, ਜਲੰਧਰ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਨਰੇਸ਼ ਮਲਹੋਤਰਾ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।
ਡਾ. ਵਨਿਤਾ ਖੰਨਾ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਹੋਇਆਂ ਕਿਹਾ ਕਿ ਅੱਜ ਦੇ ਗਿਆਨ—ਅਧਾਰਤ ਵਿਸ਼ਵ ਅਰਥਚਾਰੇ ਵਿੱਚ ਬੌਧਿਕ ਸੰਪਦਾ ਅਧਿਕਾਰ ਯਾਨਿ ਇੰਟੇਲੈਕਚੁਅਲ ਪ੍ਰਾਪਰਟੀ ਰਾਇਟਸ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਬਣ ਗਏ ਹਨ । ਨੌਜਵਾਨਾਂ ਦਾ ਰਚਨਾਤਮਕ ਅਤੇ ਇਨੋਵੇਸ਼ਨ ਹੋਣਾ ਹੀ ਕਾਫੀ ਨਹੀਂ ਹੈ ਬਲਕਿ ਬੌਧਿਕ ਸੰਪਦਾ ਅਧਿਕਾਰ ਨਾਲ ਇਸਦੀ ਰੱਖਿਆ ਕਰਨਾ ਵੀ ਜ਼ਰੂਰੀ ਹੈ । ਉਨ੍ਹਾਂ ਨੇ ਕਿਹਾ ਕਿ ਕਾਪੀ ਪ੍ਰਾਪਰਟੀ ਰਾਇਟਸ ਪੰਜੀਕਰਨ ਦਾ ਉਪਯੋਗ ਕਰਕੇ ਸਾਰੀਆਂ ਨੂੰ ਆਪਣੇ ਵਿਚਾਰਾਂ ਅਤੇ ਕ੍ਰਿਤਿਆਂ ਨੂੰ ਸਾਹਿਤਕ ਅਤੇ ਸ਼ੋਧ ਦੀ ਚੋਰੀ, ਜਾਲਸਾਜੀ ਅਤੇ ਉਨ੍ਹਾਂ ਨੂੰ ਹੋਰ ਅਧਿਕਾਰਤ ਵਰਤੋਂ ਤੋਂ ਸੁਰੱਖਿਅਤ ਰੱਖਣ ਦੀ ਲੋੜ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਹਾਜ਼ਰ ਨੂੰ ਇੰਟੇਲੈਕਚੁਅਲ ਪ੍ਰਾਪਰਟੀ ਰਾਇਟਸ ਦੇ ਤਹਿਤ ਆਉਣ ਵਾਲੇ ਪੈਟੇਂਟ, ਕਾਪੀ ਰਾਇਟਸ, ਟ੍ਰੇਡ ਮਾਰਕ, ਡਿਜ਼ਾਇਨਸ ਅਤੇ ਭੂਗੌਲਿਕ ਸੰਕੇਤਾਂ ਦੇ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਇਨੋਵੇਸ਼ਨ ਅਤੇ ਰਚਨਾਤਮਕਤਾ ਨੂੰ ਸੁਰੱਖਿਆ ਕਰਨਾ ਲਾਜ਼ਮੀ ਹੈ । ਬੌਧਿਕ ਸੰਪਦਾ ਅਧਿਕਾਰ ਨਵੀਨਤਾ ਦੀ ਰੱਖਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ । ਨੌਜਵਾਨਾਂ ਵਿੱਚ ਇਸ ਦੀ ਸਮਝ ਨੂੰ ਵਧਾਉਣ ਦੀ ਦਿਸ਼ਾ ਵਿੱਚ ਡਾ. ਭੰਡਾਰੀ ਨੇ ਇਸ ਸੈਮੀਨਾਰ ਦੇ ਲਈ ਅਰਥ ਸ਼ਾਸ਼ਤਰ ਅਤੇ ਕਾਮਰਸ ਵਿਭਾਗ ਨੂੰ ਮੁਬਾਰਕਬਾਦ ਦਿੱਤੀ ।