ਦੋਆਬਾ ਕਾਲਜ ਵਲੋਂ ਸਾਈਕਲਾਥਾਨ ਅਯੋਜਤ

ਦੋਆਬਾ ਕਾਲਜ ਵਲੋਂ ਸਾਈਕਲਾਥਾਨ ਅਯੋਜਤ
ਦੁਆਬਾ ਕਾਲਜ ਵਿੱਖੇ ਵਿਦਿਆਰਥੀਆਂ ਅਤੇ ਸਾਈਕਲਿਸਟਾਂ ਦੇ ਗਰੁਪ ਨਾਲ ਪਿ੍ਰੰ. ਡਾ. ਪ੍ਰਦੀਪ ਭੰਡਾਰੀ। 

ਜਲੰਧਰ, 13 ਅਪ੍ਰੈਲ, 2022: ਦੋਆਬਾ ਕਾਲਜ ਦੇ ਐਨਐਸਐਸ, ਐਨਸੀਸੀ ਅਤੇ ਹੇਲਥ ਐਂਡ ਵੈਲ ਬੀਂਗ ਕਮੇਟੀ ਦੁਆਰਾ ਸਾਈਕਲਾਥਾਨ-2022 ਸਾਈਕਲ ਰੈਲੀ ਦਾ ਅਯੋਜਨ ਇਕ ਭਾਰਤ ਸ਼ਰੇਸ਼ਠ ਭਾਰਤ ਦੇ ਭਾਰਤ ਸਰਕਾਰ ਦੇ ਪ੍ਰੋਗ੍ਰਾਮ ਤਹਿਤ ਅਯੋਜਨ ਕੀਤਾ ਗਿਆ ਇਸ ਅਵਸਰ ਤੇ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਦੇ 50 ਭਾਗੀਦਾਰਾਂ ਦੀ ਸਾਈਕਲਿਸਟਾਂ ਦੀ ਟੀਮ  ਪਿ੍ਰੰ. ਡਾ. ਪ੍ਰਦੀਪ ਭੰਡਾਰੀ , ਇਵੇਂਟ- ਕੋਰਡੀਨੇਟਰ ਪ੍ਰੋ. ਸੁਖਵਿੰਦਰ ਸਿੰਘ ਦੀ ਅਗੁਵਾਈ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਾਲਜ ਕੈਂਮਪਸ ਤੋਂ ਫਲੈਗ ਆਫ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਪਰੋਕਤ ਥੀਮ ਦੇ ਅੰਤਰਗਤ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੇ ਅਜ ਸਾਈਕਲ ਚਲਾ ਕੇ ਨ ਕੇਵਲ ਇੱਕ ਭਾਰਤ ਸ਼ਰੇਸ਼ਠ ਭਾਰਤ ਦੇ ਸਲੋਗਨ ਤੇ ਖਰੇ ਉਤਰੇ ਹਨ ਬਲਿਕ ਸਾਈਕਲ ਚਲਾ ਕੇ ਵਾਤਾਵਰਣ ਨੂੰ ਪਾਲਿਊਸ਼ਨ ਤੋਂ ਬਚਾਉਣ ਦਾ ਇੱਕ ਸਾਰਥਕ ਸੰਦੇਸ਼ ਵੀ ਜਨਮਾਣਸ ਨੂੰ ਦਿੱਤਾ ਹੈ। ਗੋਰਯੋਗ ਹੈ ਕਿ ਇਹ ਸਾਈਕਲ ਰੈਲੀ ਕਾਲਜ ਵਿੱਚ ਸਵੇਰੇ 6 ਵਜੇ ਰਵਾਣਾ ਹੋ ਕੇ ਕਪੂਰਥਲਾ ਚੌਂਕ ਤੋਂ ਹੁੰਦੇ ਹੋਏ ਕੰਪਨੀ ਬਾਗ ਅਤੇ ਫਿਰ ਕਾਲਜ ਕੈਂਪਸ ਵਿੱਚ ਵਾਪਿਸ ਆ ਕੇ ਸਮਾਪਤ ਹੋਈ। ਪ੍ਰੋ. ਸੁਰੇਸ਼ ਮਾਗੋ ਨੇ ਇਸ ਵਿੱਚ ਕੰਪਨੀ ਬਾਗ ਵਿੱਚ ਸਾਰੀਆਂ ਪ੍ਰਤਿਭਾਗਿਆਂ ਨੂੰ ਫਿਜ਼ਿਕਲ ਐਕਸਰਸਾਇਜ਼ ਵੀ ਕਰਵਾਈ।