ਦੋਆਬਾ ਕਾਲਜ ਵਿੱਚ ਭਾਰਤ ਅਤੇ ਵਿਸ਼ਵ: ਮੌਜੂਦਾ ਸਮੇਂ ਵਿੱਚ ਵਿਸ਼ਵਵਿਆਪੀ ਸੰਬੰਧਾਂ ਦੀ ਦਿਸ਼ਾ ’ਤੇ ਪੈਨਲ ਡਿਸਕਸ਼ਨ ਅਯੋਜਤ

ਜਲੰਧਰ, 29 ਅਗਸਤ, 2025: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਦੁਆਰਾ ਭਾਰਤ ਅਤੇ ਵਿਸ਼ਵ: ਮੌਜੂਦਾ ਸਮੇਂ ਵਿੱਚ ਵਿਸ਼ਵਵਿਆਪੀ ਸੰਬੰਧਾਂ ਦੀ ਦਿਸ਼ਾ ’ਤੇ ਪੈਨਲ ਡਿਸਕਸ਼ਨ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਚੰਦਰ ਮੋਹਨ— ਸੀਨੀਅਰ ਪੱਤਰਕਾਰ, ਪ੍ਰਧਾਨ ਆਰੀਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਕਮੇਟੀ ਅਤੇ ਸੁਰੇਸ਼ ਸੇਠ—ਉੱਘੇ ਲੇਖਕ ਬਤੌਰ ਪੈਨਲਿਸਟ ਹਾਜ਼ਰ ਹੋਏ । ਪਤਵੰਤਿਆਂ ਦਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ—ਵਿਭਾਗਮੁੱਖੀ, ਪ੍ਰੋ. ਪ੍ਰਿਯਾ ਚੋਪੜਾ, ਬੀਏਜੇਐਮਸੀ ਅਤੇ ਐਮਏਜੇਐਮਸੀ ਦੇ ਵਿਦਿਆਰਥੀਆਂ ਨੇ ਕੀਤਾ ।
ਚੰਦਰ ਮੋਹਨ ਜੀ ਨੇ ਭਾਰਤ ਦੇ ਵਿਸ਼ਵਵਿਆਪੀ ਸੰਬੰਧਾਂ ਵਿੱਚ ਆਉਣ ਵਾਲੀ ਗੁੰਝਲਦਾਰ ਚੁਣੌਤੀਆਂ ਬਾਰੇ, ਵਿਸ਼ੇਸ਼ ਰੂਪ ਨਾਲ ਅਮਰੀਕਾ ਦੇ ਨਾਲ ਟੈਰਿਫ ਨੂੰ ਲੈ ਕੇ ਵਪਾਰ ਤਣਾਅ ’ਤੇ ਚਾਨਣਾ ਪਾਇਆ । ਇਹ ਤਣਾਅ ਰਾਜਨੀਤਿਕ ਤੌਰ ਤੇ ਪ੍ਰੇਰਿਤ ਜਾਪਦੇ ਹਨ ਅਤੇ ਚੀਨ ਦੇ ਰੂਸ ਤੋਂ ਵੱਡੇ ਪੱਧਰ ’ਤੇ ਤੇਲ ਆਯਾਤ ਦੇ ਬਾਵਜੂਦ ਚੀਨ ਦੇ ਮੁਕਾਬਲੇ ਭਾਰਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ । ਉਨ੍ਹਾਂ ਨੇ ਚੀਨ ’ਤੇ ਭਰੋਸਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਕਿਉਂਕਿ ਇਹ ਪਾਕਿਸਤਾਨ ਨੂੰ ਇੱਕ ਪ੍ਰੌਕਸੀ ਵਜੋਂ ਵਰਤਦਾ ਹੈ ਅਤੇ ਮੇਕ ਇਨ ਇੰਡੀਆ ਵਰਗੀਆਂ ਪਹਿਲ ਕਦਮੀਆਂ ਰਾਹੀਂ ਦੂਜੇ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਵੈ—ਨਿਰਭਰਤਾ ਨੂੰ ਉਤਸ਼ਾਹਿਤ ਕਰਨ ਦੇ ਭਾਰਤ ਦੇ ਯਤਨਾਂ ਨੂੰ ਉਜਾਗਰ ਕੀਤਾ । ਐਮਏਜੇਐਮਸੀ ਦੀ ਵਿਦਿਆਰਥਣ ਸਿਮਰਨ ਨੇ ਕਿਹਾ ਕਿ ਭਾਰਤ ਅੱਜ ਆਪਣੇ ਵੱਖ—ਵੱਖ ਸੁਰੱਖਿਆ ਨਾਲ ਜੁੜੇ ਹਥਿਆਰ ਅਤੇ ਉਪਕਰਣਾਂ ਦੇ ਸਪੇਅਰ ਪਾਰਟਸ ਸਫਲਤਾਪੂਰਵਕ ਬਣਾ ਰਿਹਾ ਹੈ ਜੋ ਕਿ ਮੇਕਿੰਗ ਇੰਡੀਆਂ ਦੇ ਸਿਧਾਂਤ ਨੂੰ ਮਜ਼ਬੂਤ ਕਰਦਾ ਹੈ । ਇਸ ’ਤੇ ਚੰਦਰ ਮੋਹਨ ਨੇ ਭਾਰਤ ਦੇ ਆਪਣੇ ਸਰੋਤਾਂ ਅਤੇ ਪ੍ਰਤਿਭਾ ਦਾ ਫਾਇਦਾ ਉਠਾ ਕੇ ਵਿਦੇਸ਼ੀ ਰੱਖਿਆ ਅਤੇ ਤਕਨਾਲੋਜੀ ’ਤੇ ਨਿਰਭਰਤਾ ਘਟਾਉਣ ਦੀ ਵਕਾਲਤ ਕੀਤੀ, ਨਾਲ ਹੀ ਉਨ੍ਹਾਂ ਨੇ ਸਰਹੱਦਾਂ ਅਤੇ ਵਪਾਰ ਵਿੱਚ ਚੀਨ ਦੇ ਵਧਦੇ ਪ੍ਰਭਾਵ ਬਾਰੇ ਵੀ ਚੇਤਾਵਨੀ ਦਿੱਤੀ । ਵਿਦਿਆਰਥਣ ਭੂਮਿਕਾ ਨੇ ਪੁੱਛਿਆ ਕਿ ਆਜ਼ਾਦੀ ਤੋਂ ਬਾਅਦ, ਭਾਰਤ ਗੁੱਟ ਨਿਰਪੇਖ ਨੀਤੀ ਦੇ ਤਹਿਤ ਨਿਊਟਰਨ ਰਿਹਾ, ਕਿਉਂ ਜੋ ਅੱਜ ਦੇ ਸਮੇਂ ਵਿੱਚ ਇਹ ਨੀਤੀ ਢੁਕੱਵੀਂ ਹੈ? ਇਸ ’ਤੇ ਪੈਨਲਿਸਟਾਂ ਨੇ ਕਿਹਾ ਕਿ ਅੱਜ ਦੇ ਦੌਰ ਦੇ ਹਿਸਾਬ ਨਾਲ ਸਾਨੂੰ ਇਸ ਨੀਤੀ ਤੇ ਦੋਬਾਰਾ ਵਿਚਾਰ ਕਰਨਾ ਪਵੇਗਾ ਅਤੇ ਦੇਸ਼ ਦੇ ਹਿੱਤ ਵਿੱਚ ਜੋ ਵੀ ਸਹੀ ਹੋਵੇ ਉਸ ’ਤੇ ਮਜ਼ਬੂਤ ਸਟੈਂਡ ਲੈਣਾ ਪਵੇਗਾ ।
ਸੁਰੇਸ਼ ਸੇਠ ਨੇ ਅਮਰੀਕਾ, ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਨਾਲ ਭਾਰਤ ਦੇ ਸੰਬੰਧਾਂ ਦੀ ਆਰਥਿਕ ਪਹਿਲੂਆਂ ਦੀ ਚਰਚਾ ਕੀਤੀ । ਉਨ੍ਹਾਂ ਨੇ ਉਲੇਖ ਕੀਤਾ ਕਿ ਅਮਰੀਕਾ ਰਾਸ਼ਟਰਪਤੀ ਡੋਲਾਡ ਟ੍ਰੰਪ ਟੈਰਿਫ ਨੂੰ ਇੱਕ ਹਥਿਆਰ ਦੇ ਰੂਪ ਵਿੱਚ ਇਸਤੇਮਾਲ ਕਰਨ ਵਿੱਚ ਵਿਸ਼ਵਾਸ ਕਰਦੇ ਹਨ, ਪ੍ਰੰਤੂ ਭਾਰਤ ਆਪਣੇ ਵੱਡੇ ਬਾਜ਼ਾਰ ਅਤੇ ਆਤਮਨਿਰਭਰ ਦੇ ਕਾਰਨ, ਇਸ ਤਰ੍ਹਾਂ ਦੀ ਚੁਣੌਤੀਆਂ ਨਾਲ ਨਿਜੱਠਣ ਲਈ ਸਮੱਰਥ ਹੈ । ਉਨ੍ਹਾਂ ਨੇ ਚੀਨ ’ਤੇ ਬਹੁਤ ਜ਼ਿਆਦਾ ਨਿਰਭਰਤਾ ਘਟਾਉਣ ਲਈ ਵਿਸ਼ਵਵਿਆਪੀ ਦੱਖਣੀ ਦੇਸ਼ਾ ਵਿੱਚ ਏਕਤਾ ਦਾ ਸੱਦਾ ਵੀ ਦਿੱਤਾ । ਸੈਸ਼ਨ ਦੇ ਦੌਰਾਨ, ਵਿਦਿਆਰਥੀਆਂ ਨੈ ਵਧੱਦੇ ਟੈਰਿਫ ਨਾਲ ਨਿਪਟਣ ਲਈ ਭਾਰਤ ਦੀ ਯੋਜਨਾ, ਪਾਕਿਸਤਾਨ ਨਾਲ ਲਗਾਤਾਰ ਆਤੰਕੀ ਹਮਲੇ, ਮੇਕ ਇਨ ਇੰਡੀਆ ਮੁਹਿੰਮ ਦੀ ਪ੍ਰਗਤੀ ਅਤੇ ਭਵਿੱਖ, ਅਤੇ ਕੀ ਚੀਨ ’ਤੇ ਸੱਚਮੁੱਚ ਭਰੋਸਾ ਕੀਤਾ ਜਾ ਸਕਦਾ ਹੈ, ਵਰਗੇ ਮਹੱਤਵਪੂਰਨ ਸਵਾਲ ਉਠਾਏ ਗਏ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਜਿਨ੍ਹਾਂ ਵੱਖ—ਵੱਖ ਚੁਣੌਤਿਆਂ ਦਾ ਸਾਹਮਣਾ ਕਰ ਰਿਹਾ ਹੈ— ਭਾਵੇਂ ਉਹ ਵਪਾਰ, ਕੂਟਨੀਤੀ ਜਾਂ ਸੁਰੱਖਿਆ ਦੇ ਖੇਤਰ ਵਿੱਚ ਹੋਣ—ਉਨ੍ਹਾਂ ਨੂੰ ਸਿਰਫ ਰੁਕਾਵਟਾਂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਰਾਸ਼ਟਰ ਲਈ ਆਪਣੇ ਆਪ ਨੂੰ ਮਜ਼ਬੂਤ ਕਰਨ ਅਤੇ ਸੱਚੀ ਸਵੈ—ਨਿਰਭਰਤਾ ਵੱਲ ਵੱਧਣ ਦੇ ਮਹੱਤਵਪੂਰਨ ਮੌਕਿਆਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ ।ਇਸ ਮੌਕੇ ’ਤੇ ਵੱਖ—ਵੱਖ ਵਿਭਾਗਾਂ ਦੇ ਵਿਭਾਗਮੁੱਖੀ, ਬੀਏਜੇਐਮਸੀ ਅਤੇ ਐਮਏਜੇਐਮਸੀ ਦੇ ਵਿਦਿਆਰਥੀ ਮੌਜੂਦ ਸਨ ।