ਦੋਆਬਾ ਕਾਲਜ ਦੀ ਕੁੜੀਆਂ ਦੀ ਫੁੱਟਬਾਲ ਟੀਮ ਨੇ ਜਿੱਤਿਆ ਸਿਲਵਰ ਮੈਡਲ 

ਦੋਆਬਾ ਕਾਲਜ ਦੀ ਸਿਲਵਰ ਮੈਡਲ ਜੇਤੂ ਕੁੜੀਆਂ ਦੀ ਫੁੱਟਬਾਲ ਟੀਮ ।

ਦੋਆਬਾ ਕਾਲਜ ਦੀ ਕੁੜੀਆਂ ਦੀ ਫੁੱਟਬਾਲ ਟੀਮ ਨੇ ਜਿੱਤਿਆ ਸਿਲਵਰ ਮੈਡਲ 

ਜਲੰਧਰ, 23 ਅਕਤੂਬਰ, 2026: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਜੀਐਨਡੀਯੂ ਦੇ ਕੈਂਪਸ ਵਿੱਚ ਹਾਲ ਹੀ ਵਿੱਚ ਅਯੋਜਤ ਕੁੜੀਆਂ ਦੀ ਇੰਟਰਕਾਲਜ ਫੁੱਟਬਾਲ ਚੈਂਪਿਅਨਸ਼ਿਪ ਵਿੱਚ ਦੋਆਬਾ ਕਾਲਜ ਦੀ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਣ ਕਰਦੇ ਹੋਏ ਆਪਣੇ ਵਿੱਦਿਅਕ ਸੰਸਥਾ ਦਾ ਨਾਮ ਰੋਸ਼ਨ ਕੀਤਾ । ਡਾ. ਭੰਡਾਰੀ ਨੇ ਦੱਸਿਆ ਕਿ ਦੋਆਬਾ ਕਾਲਜ ਦੀ ਕੁੜੀਆਂ ਦੀ ਫੁੱਟਬਾਲ ਟੀਮ—ਮੋਨਿਕਾ, ਰਾਜਸ਼੍ਰੀ, ਸੁਨੇਨਾ, ਕੋਮਲ, ਰਜਨੀ, ਨੇਹਾ, ਸਵਾਤੀ, ਪ੍ਰੀਤੀ, ਅੰਜਲੀ, ਕੰਚਨ, ਦੀਨਾਕਸ਼ੀ, ਜਯਾ, ਜਾਨਵੀ, ਆਰਤੀ, ਮਫੀ, ਗੁਰਮੀਤ, ਜ਼ਸਲੀਨ ਅਤੇ ਮੁਸਕਾਨ ਦੀ ਟੀਮ ਨੇ ਜੀਐਨਡੀਯੂ ਕੈਂਪਸ ਦੀ ਟੀਮ ਦੇ ਨਾਲ ਫਾਇਨਲ ਦੇ ਮੁਕਾਬਲੇ ਵਿੱਚ 3—1 ਤੋਂ ਮੁਕਾਬਲਾ ਕਰ ਸਿਲਵਰ ਮੈਡਲ ਪ੍ਰਾਪਤ ਕੀਤਾ । ਇਸ ਮੁਕਾਬਲੇ ਵਿੱਚ ਜੀਐਨਡੀਯੂ ਕੈਂਪਸ ਦੀ ਟੀਮ ਜੇਤੂ ਰਹੀ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਪ੍ਰੋ. ਵਿਨੋਦ ਕੁਮਾਰ— ਫਿਜਿਕਲ ਐਜੂਕੇਸ਼ਨ ਵਿਭਾਗਮੁੱਖੀ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਸਿਲਵਰ ਮੈਡਲ ਜਿੱਤਣ ਦੇ ਮੌਕੇ ’ਤੇ ਦਿਲੋਂ ਮੁਬਾਰਕਬਾਦ ਦਿੱਤੀ ।