ਦੁਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਕੀਤੀ ਸੀਟੈਟ (ਸੀਟੀਈਟੀ) ਦੀ ਪ੍ਰੀਖਿਆ ਪਾਸ

ਦੁਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਕੀਤੀ ਸੀਟੈਟ (ਸੀਟੀਈਟੀ) ਦੀ ਪ੍ਰੀਖਿਆ ਪਾਸ
ਦੁਆਬਾ ਕਾਲਜ ਵਿੱਖੇ ਸੀਟੈਟ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ। 

ਜਲੰਧਰ, 26 ਅਪ੍ਰੈਲ, 2022:ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੇ ਬੀਐਸਸੀ ਬੀਏਡ ਦੇ ਸੱਤ ਵਿਦਿਆਰਥੀਆਂ ਨੇ ਸੈਂਟ੍ਰਲ ਟੀਚਰ ਏਲੀਜੀਬਿਲਿਟੀ ਟੈਸਟ (ਸੀਟੀਈਟੀ) ਦੀ ਲਿਖਤ ਪ੍ਰੀਖਿਆ ਪਾਸ ਕਰ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਦੇ ਬੀਐਸਸੀ ਬੀਏਡ ਦੇ ਵਿਦਿਆਰਥੀਆਂ- ਸੁਸ਼ਮਾ, ਗਗਨਦੀਪ ਸਿੰਘ, ਸਿਮਰਨਜੀਤ ਕੌਰ, ਮਾਨਵ, ਮੁਸਕਾਨ, ਪਿ੍ਰਆ ਅਤੇ     ਰਵਨੀਤ- ਬੀਏ ਬੀਐਡ ਨੇ ਸੀਟੈਟ ਦੀ ਪ੍ਰੀਖਿਆ ਪਾਸ ਕੀਤੀ ਹੈ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਬੀਏ ਬੀਐਡ ਅਤੇ ਬੀ.ਐਸਸੀ ਬੀਐਡ ਦੇ ਵਿਦਿਆਰਥੀਆਂ ਨੂੰ ਇਸ ਕੋਰਸ ਦੌਰਾਨ ਐਡੀਸ਼ਨਲ ਤੌਰ ਤੇ ਪੀਟੈਟ ਅਤੇ ਸੀਟੈਟ ਦੀ ਤਿਆਰੀ ਕਰਵਾਈ ਜਾਂਦੀ ਹੈ ਤਾਕਿ ਉਨਾਂ ਨੂੰ ਸਕੂਲ ਵਿੱਚ ਪ੍ਰਾਧਿਆਪਕ ਲਗਨ ਵਿੱਚ ਮੁਸ਼ਕਿਲ ਦਾ ਸਾਮਣਾ ਨਾ ਕਰਨਾ ਪਵੇ। ਡਾ. ਭੰਡਾਰੀ ਨੇ ਵਿਭਾਗਮੁੱਖੀ- ਡਾ. ਅਵਿਨਾਸ਼ ਚੰਦਰ, ਪ੍ਰਾਧਿਆਪਕਾਂ, ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬੱਧੀ ਦੇ ਲਈ ਹਾਰਦਿਕ ਵਧਾਈ ਦਿੱਤੀ।