ਦੋਆਬਾ ਕਾਲਜ ਨੇ ਅਨੁਰਾਗ ਠਾਕੁਰ ਦੇ ਕੈਬਿਨੇਟ ਮੰਤਰੀ ਬਣਨ ਤੇ ਵਧਾਈ ਦਿੱਤੀ

ਦੋਆਬਾ ਕਾਲਜ ਨੇ ਅਨੁਰਾਗ ਠਾਕੁਰ ਦੇ ਕੈਬਿਨੇਟ ਮੰਤਰੀ ਬਣਨ ਤੇ ਵਧਾਈ ਦਿੱਤੀ
ਸ਼੍ਰੀ ਅਨੁਰਾਗ ਠਾਕੁਰ ।

ਜਲੰਧਰ: ਦੋਆਬਾ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਚੰਦਰ ਮੋਹਨ ਨੇ ਸ਼੍ਰੀ ਅਨੁਰਾਗ ਠਾਕੁਰ ਦੇ ਭਾਰਤ ਸਰਕਾਰ ਦੇ ਮਿਨੀਸਟਰ ਆਫ ਇਨਫਾਰਮੇਸ਼ਨ ਅਤੇ ਬ੍ਰਾਡਕਾਸਟਿੰਗ ਅਤੇ ਮਿਨੀਸਟਰ ਆਫ ਯੂਥ ਅਫੇਅਰਸ ਐਂਡ ਸਪੋਰਟਸ ਬਣਨ ਤੇ ਹਾਰਦਿਕ ਵਧਾਈ ਦਿੱਤੀ। ਉਨਾਂ ਨੇ ਕਿਹਾ ਕਿ ਸ਼੍ਰੀ ਅਨੁਰਾਗ ਠਾਕੁਰ ਦੋਆਬਾ ਕਾਲਜ ਦੇ ਸਾਬਕਾ ਹੋਨਹਾਰ ਵਿਦਿਆਰਥੀ ਅਤੇ ਵਦਿਆ ਕ੍ਰਿਕੇਟਰ ਵੀ ਰਹੇ ਹਨ ਅਤੇ ਉਨਾਂ ਦੇ ਪਿਤਾ ਸ਼੍ਰੀ ਪ੍ਰੇਮ ਕੁਮਾਰ ਧੂਮਲ- ਪੂਰਵ ਮੁੱਖ ਮੰਤਰੀ, ਹਿਮਾਚਲ ਪ੍ਰਦੇਸ਼ 8 ਸਾਲਾਂ ਤਕ ਅੰਗ੍ਰੇਜੀ ਦੇ ਅਧਿਆਪਕ ਰਹੇ ਹਨ। ਉਨਾਂ ਨੇ ਕਿਹਾ ਕਿ ਸ਼੍ਰੀ ਅਨੁਰਾਗ ਠਾਕੁਰ ਦੀ ਹਰ ਇੱਕ ਉਪਲਬਧੀ ਦੇ ਨਾਲ ਦੋਆਬਾ ਕਾਲਜ ਅਤੇ ਇਸਦੇ ਨਾਲ ਜੁੜੇ ਹਰ ਇਕ ਵਿਅਕਤੀ ਦਾ ਸਿਰ ਫਖਰ ਨਾਲ ਉੱਚਾ ਹੋ ਜਾਂਦਾ ਹੈ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ  ਨੇ ਕਿਹਾ ਕਿ ਅਨੁਰਾਗ ਠਾਕੁਰ ਨੇ ਦੋਆਬਾ ਕਾਲਜ ਤੋਂ 1991 ਤੋਂ 1994 ਵਿੱਚ ਬੀ.ਏ ਅਤੇ 1994 ਤੋਂ 1996 ਵਿੱਚ ਐਮ.ਏ ਪਾੱਲਿਟਿਕਲ ਸਾਇੰਸ ਕੀਤੀ। ਦੋਆਬਾ ਕਾਲਜ ਦਾ ਹਰ ਇਕ ਵਿਦਿਆਰਥੀ ਅਨੁਰਾਗ ਠਾਕੁਰ ਦੇ ਜੀਵਨ ਤੋਂ ਪ੍ਰੇਰਣਾ ਲੇ ਕੇ ਜੀਵਨ ਵਿੱਚ ਉੱਚੇ ਟੀਚੇ ਦੀ ਪ੍ਰਾਪਤੀ  ਲਈ ਅਗੇ ਵਧ ਰਿਹਾ ਹੈ ਅਤੇ ਕਾਲਜ ਉਨਾਂ ਦਾ ਸਵਾਗਤ ਕਰਨ ਲਈ ਉਨਾਂ ਦਾ ਇੰਤਜਾਰ ਕਰ ਰਿਹਾ ਹੈ। ਇਸ ਮੌਕੇ ਤੇ ਮੈਨੇਜਿੰਗ ਕਮੇਟੀ, ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਅਨੁਰਾਗ ਠਾਕੁਰ ਨੂੰ ਹਾਰਦਿਕ ਵਧਾਈ ਦਿੱਤੀ।