ਦੋਆਬਾ ਕਾਲਜ ਦੀ ਬੈਡਮਿੰਟਨ ਟੀਮ ਜੀਐਨਡੀਯੂ ਵਿੱਚ ਰਹੀ ਦੂਜੇ ਸਥਾਨ ਤੇ
ਜਲੰਧਰ, 24 ਜਨਵਰੀ, 2024 ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਲਜ ਦੇ ਲੜਕਿਆਂ ਦੀ ਬੈਡਮਿੰਟਨ ਟੀਮ ਨੇ ਇੰਟਰ ਕਾਲਜ ਬੈਡਮਿੰਟਨ ਟੂਰਨਾਮੈਂਟਨ ਵਿੱਚ ਏ ਡਿਵੀਜਨ ਵਿੱਚ ਭਾਗ ਲੈਂਦੇ ਹੋਏ ਬਾਕੀ ਟੀਮਾਂ ਨੂੰ ਹਰਾ ਕੇ ਜੀਐਨਡੀਯੂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਲੜਕਿਆਂ ਦੀ ਬੈਡਮਿੰਟਨ ਟੀਮ—ਮਾਧਵ ਕਨੌਜਿਆ, ਅੰਮ੍ਰਿਤਪਾਲ ਸਿੰਘ, ਰਿਸ਼ਾਂਤ ਸਿੱਧੂ, ਵਿਕ੍ਰਾਂਤ ਭੱਟੀ, ਇਸ਼ਾਨ ਗੁਪਤਾ, ਨਿਤਿਸ਼ ਅਤੇ ਸ਼ੁਭਮ ਨੇ ਕੋਚ ਗਗਨ ਰੱਤੀ ਅਤੇ ਪ੍ਰੋ. ਵਿਨੋਦ ਕੁਮਾਰ ਦੀ ਗਾਇਡੈਂਸ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ, ਜੀਐਨਡੀਯੂ ਕੈਂਪਸ, ਅੰਮ੍ਰਿਤਸਰ ਨੂੰ ਹਰਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਖੇਡਾਂ ਤੇ ਪ੍ਰਤੀ ਰੁਚੀ ਪੈਦਾ ਕਰਨ ਦੇ ਲਈ ਕਾਲਜ ਕੈਂਪਸ ਵੱਖ—ਵੱਖ ਸਪੋਰਟਸ ਅਕੈਡਮੀ ਸਫਲਤਾਪੂਰਵਕ ਚਲਾਈ ਜਾ ਰਹੀ ਹੈ । ਜਿਸ ਵਿੱਚ ਦੋਆਬਾ ਲਾੱਨ ਟੈਨਿਸ ਅਕੈਡਮੀ, ਦੋਆਬਾ ਕ੍ਰਿਕੇਟ ਅਕੈਡਮੀ, ਫੁੱਟਬਾਲ ਅਕੈਡਮੀ, ਸਵਿਮਿੰਗ ਪੂਲ ਅਤੇ ਅੰਤਰਰਾਸ਼ਟਰੀ ਸਤੱਰ ਦੀ ਬੈਡਮਿੰਟਨ ਅਕੈਡਮੀ ਪ੍ਰਮੁੱਖ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ।