ਦੋਆਬਾ ਕਾਲਜ ਦੇ ਬੀ.ਏ. ਬੀ.ਐਡ. ਸਮੈਸਟਰ-1 ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦੋਆਬਾ ਕਾਲਜ ਦੇ ਬੀ.ਏ. ਬੀ.ਐਡ. ਸਮੈਸਟਰ-1 ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਦੋਆਬਾ ਕਾਲਜ ਦੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕ ਬੀ.ਏ ਬੀਐਡ ਸਮੈਸਟਰ-1 ਦੇ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਦੇ ਨਾਲ।

ਜਲੰਧਰ, 3 ਜੂਨ 2023: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਬੀ.ਏ ਬੀਐਡ (ਚਾਰ ਸਾਲਾਂ ਇੰਟੀਗ੍ਰੇਟੇਡ ਕੋਰਸ) ਦੇ ਸਮੈਸਟਰ-1 ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀ.ਏ ਬੀਐਡ ਸਮੈਸਟਰ-1 ਦੇ ਵਿਦਿਆਰਥੀਆਂ- ਦਿਆ ਮਲਹੋਤਰਾ ਨੇ 500 ਵਿੱਚੋਂ 388 ਅੰਕ ਲੈ ਕੇ ਜੀਐਨਡੀਯੂ ਵਿੱਚ ਪਹਿਲਾ, ਪਰਾਂਜਲ ਨੇ 363 ਅੰਕ ਲੈ ਕੇ ਜੀਐਨਡੀਯੂ ਵਿੱਚ ਤੀਸਰਾ, ਰੂਚੀ ਅਗਰਵਾਲ  ਨੇ 354 ਅੰਕ ਲੈ ਕੇ ਚੋਥਾ ਅਤੇ ਮੁਸਕਾਨ ਨੇ 349 ਅੰਕ ਲੈ ਕੇ ਪੰਜਵਾਂ ਸਥਾਨ ਹਾਸਿਲ ਕੀਤਾ। 
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ 12ਵੀਂ ਕਲਾਸ ਦੇ ਬਾਦ ਵਿਦਿਆਰਥੀਆਂ ਲਈ ਚਾਰ ਸਾਲਾਂ ਬੀਏ ਬੀਐਡ ਅਤੇ ਬੀਐਸਸੀ ਬੀਐਡ ਇੰਟੀਗ੍ਰੇਟਡ ਕੋਰਸ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਜਿਸਦੇ ਤਹਿਤ ਵਿਦਿਆਰਥੀਆਂ ਦੀ ਇੱਕ ਸਾਲ ਦੀ ਬਚਤ ਹੁੰਦੀ ਹੈ ਅਤੇ ਉਨਾਂ ਨੂੰ ਵਿਸ਼ੇਸ਼ ਸੈਮੀਨਾਰ, ਟੀਚਿੰਗ ਪ੍ਰੈਕਟਿਸਾਂ, ਪ੍ਰੇਕਿਟਕਲਾਂ ਆਦਿ ਦੀ ਸਿਖਲਾਈ ਦੇ ਕੇ ਪ੍ਰਾਧਿਆਪਕ ਬਨਣ ਦੇ ਲਈ ਯੋਗ ਬਣਾਇਆ ਜਾਂਦਾ ਹੈ।  ਪਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਅਵਿਨਾਸ਼ ਚੰਦਰ, ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਹਾਰਦਿਕ ਵਧਾਈ ਦਿੱਤੀ।