ਦੋਆਬਾ ਕਾਲਜ ਦੇ ਬੀ.ਏ. ਬੀ.ਐਡ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਸ਼ਨ

ਦੋਆਬਾ ਕਾਲਜ ਦੇ ਬੀ.ਏ. ਬੀ.ਐਡ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਸ਼ਨ
ਦੋਆਬਾ ਕਾਲਜ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕ ਅਤੇ ਹੋਣਹਾਰ ਵਿਦਿਆਰਥੀ ਦੇ ਨਾਲ ।

    ਜਲੰਧਰ, 8 ਸਤੰਬਰ, 2023 ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਾ ਹੋਇਆ ਦੱਸਿਆ ਕਿ ਦੋਆਬਾ ਕਾਲਜ ਦੇ ਐਜੁਕੇਸ਼ਨ ਵਿਭਾਗ ਦੇ ਬੀ.ਏ. ਬੀ.ਐਡ ਸਮੈਸਟਰ ਚੌਥੇ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਦੀ ਸਮੈਸਟਰ ਦੀ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੋਸ਼ਨ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਬੀ.ਏ. ਬੀ.ਐਡ ਸਮੈਸਟਰ ਚੌਕੇ ਦੀ ਵਿਦਿਆਰਥੀ ਬਿਪਾਸ਼ਾ ਨੇ 500 ਵਿੱਚੋਂ 400 ਅੰਕ ਪ੍ਰਾਪਤ ਕਰਕੇ ਜੀਐਨਡੀਯੂ ਵਿੱਚ ਪਹਿਲਾ, ਸਿਮਰਨ ਨੇ 396 ਅੰਕ ਪ੍ਰਾਪਤ ਕਰਕੇ ਦੂਸਰਾ, ਜੈਸਮੀਨ ਨੇ 393 ਅੰਕ ਪ੍ਰਾਪਤ ਕਰਕੇ ਤੀਸਰਾ, ਆਰਤੀ ਨੇ 368 ਅੰਕ ਪ੍ਰਾਪਤ ਕਰਕੇ ਛੇਵਾਂ ਅਤੇ ਪੂਜਾ ਨੇ 356 ਅੰਕ ਪ੍ਰਾਪਤ ਕਰਕੇ ਜੀਐਨਡੀਯੂ ਵਿੱਚ ਦੱਸਵਾਂ ਸਥਾਨ ਹਾਸਲ ਕੀਤਾ ।

    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨਾਂ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ—ਪਿਤਾ, ਡਾ. ਅਵਿਨਾਸ਼ ਚੰਦਰ— ਵਿਭਾਗਮੁੱਖੀ ਅਤੇ ਪ੍ਰਾਧਿਆਪਕਾਂ ਨੂੰ ਇਸ ਸਫਲਤਾ ਦੇ ਲਈ ਬਹੁਤ ਮੁਬਾਰਕਬਾਦ ਦਿੰਦਿਆ ਹੋਇਆ ਕਿਹਾ ਕਿ ਕਾਲਜ ਦੇ ਐਜੂਕੇਸ਼ਨ ਵਿਭਾਗ ਦੇ ਪ੍ਰਾਧਿਆਪਕ ਸਾਰਾ ਸਾਲ ਵਿਦਿਆਰਥੀਆਂ ਨੂੰ ਸੈਮੀਨਾਰ, ਵਰਕਸ਼ਾਪ, ਪ੍ਰੈਕਟਿਕਲ ਟ੍ਰੈਨਿੰਗ ਕਰਵਾਉਂਦੇ ਰਹਿੰਦੇ ਹਨ ਜਿਨ੍ਹਾਂ ਦੀ ਬਦੌਲਤ ਵਿਦਿਆਰਥੀ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਪਾ ਰਹੇ ਹਨ ।

    ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ ਅਤੇ ਪ੍ਰਾਧਿਆਪਕਾਂ ਨੇ ਇਨਾਂ ਮੇਧਾਵੀ ਵਿਦਿਆਰਥਣਾਂ ਨੂੰ ਕਾਲਜ ਵਿੱਚ ਸਨਮਾਨਿਤ ਕੀਤਾ ।