ਕੋਵਿਡ-19: ਜੇਕਰ ਡਿਊਟੀ ਆਉਣ ਜਾਣ ਤੋਂ ਕੋਈ ਰੋਕਦਾ ਹੈ ਤਾਂ ਇਨ੍ਹਾਂ  ਨੰਬਰਾਂ 'ਤੇ ਸੰਪਰਕ ਕੀਤਾ ਜਾਵੇ

ਡਿਪਟੀ ਕਮਿਸ਼ਨਰ ਵੱਲੋਂ ਪੁਲਿਸ ਨੂੰ ਪਾਸਧਾਰਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੀ ਹਦਾਇਤ

ਕੋਵਿਡ-19: ਜੇਕਰ ਡਿਊਟੀ ਆਉਣ ਜਾਣ ਤੋਂ ਕੋਈ ਰੋਕਦਾ ਹੈ ਤਾਂ ਇਨ੍ਹਾਂ  ਨੰਬਰਾਂ 'ਤੇ ਸੰਪਰਕ ਕੀਤਾ ਜਾਵੇ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਜਾਰੀ ਲੌਕਡਾਊਨ ਦੇ ਚੱਲਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਐਮਰਜੈਂਸੀ ਡਿਊਟੀਆਂ ਲਗਾਈਆਂ ਗਈਆਂ ਹਨ। ਡਿਊਟੀ ਕਰਨ ਲਈ ਇਨ੍ਹਾਂ  ਕਰਮਚਾਰੀਆਂ ਨੂੰ ਸੰਬੰਧਤ ਵਿਭਾਗਾਂ ਦੇ ਜ਼ਿਲ੍ਹਾ ਮੁੱਖੀ ਅਧਿਕਾਰੀਆਂ ਵੱਲੋਂ ਹੀ ਡਿਊਟੀ ਪਾਸ ਜਾਰੀ ਕੀਤੇ ਜਾ ਰਹੇ ਹਨ। ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਈ ਵਾਰ ਆਵਾਜਾਈ ਵਿੱਚ ਸਮੱਸਿਆ ਪੇਸ਼ ਆ ਰਹੀ ਹੈ, ਜਿਸ ਕਰਕੇ ਉਨ੍ਹਾਂ ਦੀ ਸਹਾਇਤਾ ਲਈ ਕੁਝ ਹੈੱਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜੇਕਰ ਇਨ੍ਹਾਂ ਨੂੰ ਕੋਈ ਡਿਊਟੀ ਕਰਨ ਵਿੱਚ ਰੁਕਾਵਟ ਪਾਉਂਦਾ ਹੈ ਤਾਂ ਉਹ ਜ਼ਿਲ੍ਹਾ ਪ੍ਰਸਾਸ਼ਨ ਦੇ ਨੰਬਰਾਂ 0161-2401347, 2402347, 9464596757, 9417228520 ਅਤੇ ਪੁਲਿਸ ਦੇ ਨੰਬਰਾਂ 9115600159, 9115600160, 9115600161 'ਤੇ ਸੰਪਰਕ ਕਰ ਸਕਦੇ ਹਨ।    
ਸ੍ਰੀ ਅਗਰਵਾਲ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੋ ਵਿਅਕਤੀ ਬਕਾਇਦਾ ਪ੍ਰਵਾਨਗੀ ਲੈ ਕੇ ਘਰੋਂ ਨਿਕਲਦੇ ਹਨ ਜਾਂ ਸਰਕਾਰੀ ਡਿਊਟੀ ਨਿਭਾ ਰਹੇ ਹਨ, ਉਨ੍ਹਾਂ ਨਾਲ ਨਰਮੀ ਦਾ ਵਰਤਾਅ ਕੀਤਾ ਜਾਵੇ ਤਾਂ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਇਹ ਕੰਮ ਨਿਰੰਤਰ ਸੁਚੱਜੇ ਤਰੀਕੇ ਨਾਲ ਜਾਰੀ ਰੱਖਿਆ ਜਾ ਸਕੇ।

ਉਨ੍ਹਾਂ ਡਿਊਟੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਡਿਊਟੀ ਦੌਰਾਨ ਆਪਣਾ ਦਫ਼ਤਰੀ ਸ਼ਨਾਖ਼ਤੀ ਕਾਰਡ ਵੀ ਨਾਲ ਰੱਖਣ। ਇਸ ਤੋਂ ਇਲਾਵਾ ਕੋਰੋਨਾ ਕੋਵਿਡ 19 ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਵੀ ਲਾਜ਼ਮੀ ਬਣਾਉਣ।