ਦੁਆਬਾ ਕਾਲਜ ਵਿਖੇ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਅਯੋਜਤ

ਦੁਆਬਾ ਕਾਲਜ ਵਿਖੇ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ  ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ਖਿਡਾਰੀਆਂ ਦੇ ਨਾਲ। 

ਜਲੰਧਰ, 29 ਅਪ੍ਰੈਲ, 2022: ਦੋਆਬਾ ਕਾਲਜ ਦੇ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਚੰਦਰ ਮੋਹਨ- ਪ੍ਰਧਾਨ ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ, ਪ੍ਰੋ. ਸੰਦੀਪ ਚਾਹਲ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਰਜਨੀ, ਪ੍ਰੋ. ਗੁਰਸਿਮਰਨ,  ਪ੍ਰਾਧਿਆਪਕਾ ਅਤੇ ਵਿਦਿਆਰਥੀਆਂ ਨੇ ਕੀਤਾ। 

ਮੁੱਖ ਮਹਿਮਾਨ ਸ਼੍ਰੀ ਚੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਆਈਪੀਐਲ ਦੇ ਖਿਡਾਰੀਆਂ ਦੇ ਸੰਘਰਸ਼  ਦੀ ਉਦਾਹਰਣਾਂ ਦੇ ਕੇ ਕਾਲਜ ਦੇ ਖਿਡਾਰੀਆਂ ਨੂੰ ਉਨਾਂ ਤੋਂ ਪ੍ਰੇਰਣਾ ਲੈ ਕੇ ਜੀਵਨ ਦੀ ਉਂਚਾਈਆਂ ਨੂੰ ਛੂਣ ਦੇ ਲਈ ਪ੍ਰੇਰਿਤ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਡੀਸੀਜੇ ਕ੍ਰਿਕੇਟ ਚੈਂਪਿਅਨਸ਼ਿਪ ਵਿੱਚ ਲੜਕੇਆਂ ਦੀ 28 ਅਤੇ ਲੜਕਿਆਂ ਦੀ 3 ਟੀਮਾਂ ਨੇ ਲੀਗ ਮੈਚਿਜ਼ ਵਿੱਚ ਭਾਗ ਲਿਆ ਜਿਸ ਵਿੱਚ ਕਾਮਰਸ ਕ੍ਰਿਕੇਟ ਕਲੱਬ, ਲੋਕਲ ਬਵਾਇਜ਼ ਕ੍ਰਿਕੇਟ ਕਲੱਬ, ਦੋਆਬਾ ਫਾਇਟਰਸ ਕ੍ਰਿਕੇਟ ਕਲੱਬ ਅਤੇ ਬੀਬੀਸੀ ਦੀ ਟੀਮਾਂ ਨੇ ਸੈਮੀ ਫਾਇਨਲ ਵਿੱਚ ਆਪਣੀ ਜਗਾ ਬਣਾਈ। ਪਹਿਲੇ ਸੈਮੀ ਫਾਇਨਲ ਵਿੱਚ ਕਾਮਰਸ ਕ੍ਰਿਕੇਟ ਕਲੱਬ ਨੇ ਲੋਕਲ ਬਵਾਇਜ਼ ਕ੍ਰਿਕੇਟ ਕਲੱਬ ਨੂੰ 6 ਵਿਕੇਟ ਤੋਂ ਹਰਾਇਆ। ਦੂਸਰੇ ਸੈਮੀ ਫਾਇਨਲ ਵਿੱਚ ਦੋਆਬਾ ਫਾਇਟਰਸ ਨੇ ਬੀਬੀਸੀ ਨੂੰ 11 ਰਨ ਤੋਂ ਹਰਾਇਆ। ਫਾਇਨਲ ਦੇ ਮੁਕਾਬਲੇ ਵਿੱਚ ਦੋਆਬਾ ਫਾਇਟਰਸ ਕ੍ਰਿਕੇਟ ਕਲੱਬ ਨੇ ਕਾਮਰਸ ਕ੍ਰਿਕੇਟ ਕਲੱਬ ਨੂੰ 28 ਰਨ ਬਨਾ ਕੇ ਹਰਾਇਆ ਅਤੇ ਮਨਪ੍ਰੀਤ ਸਿੰਘ ਨੇ 70 ਰਨ ਬਣਾ ਕੇ ਪਲੇਅਰ ਆਫ ਦ ਮੈਚ ਦਾ ਖਿਤਾਬ ਜਿੱਤਿਆ। ਕਾਮਰਸ ਕ੍ਰਿਕੇਟ ਕਲੱਬ ਦੇ ਵਿਦਿਆਰਥੀ ਰਾਮ ਨੂੰ ਪਲੇਅਰ ਆਫ ਟੂਰਨਾਮੇਂਟ ਘੋਸ਼ਿਤ ਕੀਤਾ ਗਿਆ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜੈਤੂ ਟੀਮਾਂ ਨੂੰ ਟ੍ਰਾਫੀ ਅਤੇ ਸਰਟੀਫਿਕੇਟ ਦੇ ਕੇ ਸੰਨਮਾਨਿਤ ਕੀਤਾ। ਇਸ ਟੂਰਨਾਮੇਂਟ ਦੇ ਸਫਲ ਅਯੋਜਨ ਵਿੱਚ ਡਾ. ਵਿਨੇ, ਡਾ. ਅਸ਼ਵਨੀ, ਪ੍ਰੋ. ਗੁਲਸ਼ਨ, ਪ੍ਰੋ. ਰਣਜੀਤ, ਡਾ. ਰਾਕੇਸ਼, ਡਾ. ਨਰਿੰਦਰ, ਡਾ. ਨਿਰਮਲ, ਡਾ. ਓਮਿੰਦਰ, ਪ੍ਰੋ. ਜਸਵਿੰਦਰ, ਪ੍ਰੋ. ਜਸਪ੍ਰੀਤ, ਪ੍ਰੋ. ਗੁਰਸਿਮਰਨ ਅਤੇ ਪ੍ਰੋ. ਸੁਮਿਤ ਨੇ ਅਹਿਮ ਭੂਮਿਕਾ ਨਿਭਾਈ।