ਦੋਆਬਾ ਕਾਲਜ ਜਲੰਧਰ ਵਿਖੇ ਡੀਸੀਜੇ ਕ੍ਰਿਕੇਟ ਚੈਂਮਿਅਨਸ਼ਿਪ ਅਯੋਜਤ

ਦੋਆਬਾ ਕਾਲਜ ਵਿਖੇ ਡੀਸੀਜੇ ਬੈਡਮਿੰਟ ਚੈਂਪਿਅਨਸ਼ਿਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ ਅਤੇ ਡਾ. ਰਾਕੇਸ਼ ਕੁਮਾਰ— ਕੋਆਰਡੀਨੇਟਰਸ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

ਦੋਆਬਾ ਕਾਲਜ ਜਲੰਧਰ ਵਿਖੇ ਡੀਸੀਜੇ ਕ੍ਰਿਕੇਟ ਚੈਂਮਿਅਨਸ਼ਿਪ ਅਯੋਜਤ
ਦੋਆਬਾ ਕਾਲਜ ਵਿੱਚੇ ਅਯੋਜਤ ਡੀਸੀਜੇ ਬੈਡਮਿੰਟਨ ਚੈਂਮਪਿਅਨਸ਼ਿਪ ਵਿੱਚ ਜੇਤੂ ਵਿਦਿਆਰਥੀਆਂ ਦੇ ਨਾਲ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ।

ਜਲੰਧਰ, 21 ਫਰਵਰੀ, 2024: ਦੋਆਬਾ ਕਾਲਜ ਵਿਖੇ ਡੀਸੀਜੇ ਬੈਡਮਿੰਟ ਚੈਂਪਿਅਨਸ਼ਿਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ ਅਤੇ ਡਾ. ਰਾਕੇਸ਼ ਕੁਮਾਰ— ਕੋਆਰਡੀਨੇਟਰਸ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

ਡੀਸੀਜੇ ਬੈਡਮਿੰਟਨ ਚੈਂਮਪਿਅਨਸ਼ਿਪ ਵਿੱਚ ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਜਿਸ ਵਿੱਚ ਲੜਕਿਆਂ ਦੇ ਸਿੰਗਲ ਮੁਕਾਬਲੇ ਵਿੱਚ ਸੁਮਨਪੰਥ ਨੇ ਚੈਂਮਪਿਅਨਸ਼ਿਪ ਵਿੱਚ ਪਹਿਲਾ ਅਤੇ ਡਬਲ ਵਿੱਚ ਸੁਮਨਪੰਥ ਅਤੇ ਵਿਕਰਮ ਨੇ ਪਹਿਲਾ ਸਥਾਨ ਹਾਸਿਲ ਕੀਤਾ । ਇਸ ਹੀ ਤਰ੍ਹਾਂ ਲੜਕੀਆਂ ਦੇ ਸਿੰਗਲ ਵਿੱਚ ਸ਼ੇ੍ਰਰਿਆ ਨੇ ਚੈਂਮਪਿਅਨਸ਼ਿਪ ਵਿੱਚ ਪਹਿਲਾ ਅਤੇ ਡਬਲ ਵਿੱਚ ਵਿਸ਼ਾਖ਼ਾ ਅਤੇ ਚਾਰੂ ਨੇ ਚੈਂਮਪਿਅਨਸ਼ਿਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ ਅਤੇ ਡਾ. ਰਾਕੇਸ਼ ਕੁਮਾਰ ਨੇ ਜੇਤੂ ਵਿਦਿਆਰਕੀਆਂ ਨੂੰ ਮੈਡਲਜ ਦੇ ਕੇ ਸਨਮਾਨਿਤ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਹਾਜਰ ਹੋਏ ਪਤਵੰਤਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਗੈਰ ਸਿੱਖਿਅਕ ਗਤੀਵਿਧੀਆਂ ਦੇ ਨਾਲ—ਨਾਲ ਸਪੋਰਟਸ ਵਿੱਚ ਐਕਟਿਵ ਭਾਗੀਦਾਰੀ ਦੇ ਲਈ ਕਾਲਜ ਵਿੱਚ ਅੰਤਰਾਸ਼ਟਰੀ ਪੱਧਰ ਦਾ ਇਨਡੋਰ ਬੈਡਮਿੰਟਨ ਸਟੇਡਿਅਮ ਪਿਛਲੇ ਸਾਲਾਂ ਤੋਂ ਸਫਲਤਾਪੂਰਵਕ ਸਵੇਰੇ 5:00 ਵਜੇ ਤੋਂ ਸ਼ਾਮ ਨੂੰ 9:00 ਵਜੇ ਤੱਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਕਾਲਜ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਵਿਦਿਆਰਥੀ ਦੇਸ਼ ਵਿੱਚ ਅਯੋਜਤ ਕੀਤੇ ਜਾਣ ਵਾਲੇ ਵੱਖ ਵੱਖ ਬੈਡਮਿੰਟਨ ਟੂਰਨਾਮੈਂਟ ਵਿੱਚ ਵੱਧੀਆ ਪ੍ਰਦਰਸ਼ਣ ਕਰਨ ਦੇ ਲਈ ਕੋਚ ਗਗਨ ਰੱਤੀ ਦੀ ਨਿਗਰਾਨੀ ਵਿੱਚ ਰੋਜ਼ ਸਖ਼ਤ ਅਭਿਆਸ ਕਰਦੇ ਹਨ ਅਤੇ ਸ਼ਹਿਰੀ ਆਪਣੀ ਫਿਟਨੇਸ ਨੂੰ ਵਧੀਆ ਬਣਾਉਣ ਦੇ ਲਈ ਬੈਡਮਿੰਟਨ ਖੇਡਦੇ ਹਨ । ਪ੍ਰਿੰ. ਡਾ. ਪ੍ਰਦਾਪੀ ਭੰਡਾਰੀ ਨੇ ਕਿਹਾ ਕਿ ਹਾਲ ਹੀ ਵਿੱਚ ਇਸ ਹੀ ਅੰਤਰਰਾਸ਼ਟਰੀ ਬੈਡਮਿੰਟਨ ਸਟੈਡਿਅਮ ਵਿੱਚ ਖਿਡਾਰੀ ਮਾਨਿਆ ਰਲਹਨ ਨੇ ਦੇਸ਼ ਦਾ ਪ੍ਰਤਿਨਿਧਵ ਅੰਡਰ—19 ਸ਼੍ਰੈਣੀ ਵਿੱਚ ਕਰਦੇ ਹੋਏ ਭਾਰਤ ਵੱਲੋਂ ਜਰਮਨੀ ਅਤੇ ਹੌਲੈਂਡ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਚੈਂਮਪਿਅਨਸ਼ਿਪ ਵਿੱਚ ਆਪਣੀ ਜਗ੍ਹਾਂ ਬਣਾਈ ਹੈ ਜੋ ਕਿ ਸਾਰੇ ਹੀ ਜਲੰਧਰਵਾਸੀਆਂ ਅਤੇ ਕਾਲਜ ਦੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ।