ਦੁਆਬਾ ਕਾਲਜਿਏਟ ਵਿਖੇ ਪੋਸਟਰ ਮੇਕਿੰਗ ਕੰਪੀਟੀਸ਼ਨ ਅਯੋਜਤ
ਜਲੰਧਰ, 19 ਮਈ, 2022: ਦੋਆਬਾ ਕਾਲਜਿਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਦਰਸ ਡੇ ਨੂੰ ਸਮਰਪਤ ਪੋਸਟਰ ਅਤੇ ਕਾਰਡ ਮੈਕਿੰਗ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਅਰਵਿੰਦ ਨੰਦਾ- ਸਕੂਲ ਇੰਚਾਰਜ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਸਹੀ ਦਿਸ਼ਾ ਦੇਣ ਦੇ ਲਈ ਅਜਿਹੇ ਸਾਰਥਕ ਕੰਪੀਟੀਸ਼ਸ ਉਨਾਂ ਦੀ ਸ਼ਖਸੀਅਤ ਨੂੰ ਨਿਖਾਰਣ ਵਿੱਚ ਬਹੁਤ ਹੀ ਸਹਾਇਕ ਸਿੱਧ ਹੁੰਦੀ ਹੈ।
ਪੋਸਟਰ ਮੈਕਿੰਗ ਕੰਪੀਟੀਸ਼ਨ ਵਿੱਚ ਕਾਜਲ ਨੇ ਪਹਿਲਾ, ਮੰਦੀਪ ਨੇ ਦੂਸਰਾ ਅਤੇ ਪ੍ਰਥਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਾਰਡ ਮੈਕਿੰਗ ਕੰਪੀਟੀਸ਼ਨ ਵਿੱਚ ਮੇਹਕ ਨੇ ਪਹਿਲਾ, ਕਰਨਦੀਪ ਨੇ ਦੂਸਰਾ, ਭਾਵਨਾ ਅਤੇ ਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਅਰਵਿੰਦ ਨੰਦਾ ਨੇ ਜੈਤੂ ਵਿਦਿਆਰਥੀਆਂ ਨੂੰ ਮੋਮੇਂਟੋ ਦੇ ਕੇ ਸਨਮਾਨਿਤ ਕੀਤਾ।
City Air News 

