ਦੋਆਬਾ ਕਾਲਜ ਵਿਖੇ ਕੋਵਿਡ ਵੈਕਸਨੇਸ਼ਨ ਕੈਂਪ ਅਯੋਜਤ

ਦੋਆਬਾ ਕਾਲਜ ਵਿਖੇ ਕੋਵਿਡ ਵੈਕਸਨੇਸ਼ਨ ਕੈਂਪ ਅਯੋਜਤ
ਦੁਆਬਾ ਕਾਲਜ ਵਿੱਚ ਅਯੋਜਤ ਵੈਕਸੀਨੇਸ਼ਨ ਕੈਂਪ ਵਿੱਚ ਸੇਹਤ ਵਿਭਾਗ ਦੀ ਟੀਮ ਸਟਾਫ ਨੂੰ ਵੈਕਸੀਨ ਲਾਉਂਦਾ  ਹੋਇਆ।

ਜਲੰਧਰ: ਦੋਆਬਾ ਕਾਲਜ ਵਿਖੇ ਜਿਲਾ ਪ੍ਰਸ਼ਾਸਨ ਅਤੇ ਸੇਹਤ ਵਿਭਾਗ ਦੇ ਸਹਿਯੋਗ ਨਾਲ ਫ੍ਰੀ ਵੈਕਸੀਨੇਸ਼ਨ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ  ਵਿੱਚ ਕਾਲਜ ਵਲੋਂ 18 ਸਾਲ ਦੀ ਵੱਧ ਉਮਰ ਦੇ ਸਟਾਫ, ਵਿਦਿਆਰਥੀ ਅਤੇ ਉਨਾਂ ਦੇ ਅਭਿਭਾਵਕਾਂ ਨੂੰ ਕੋਵੀਸ਼ੀਲਡ ਦੀ ਪਹਿਲੀ ਅਤੇ ਦੂਸਰੀ ਡੋਜ਼ ਜਲੰਧਰ ਪ੍ਰਸ਼ਾਸਨ ਦੇ ਸੇਹਤ ਵਿਭਾਗ ਤੋਂ ਆਈ ਟੀਮ ਵਲੋਂ ਲਗਾਈ ਗਈ। ਜਿਲਾ ਸੇਹਤ ਟੀਮ ਦਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਮਨਜਿੰਦਰ ਸੂਦ ਅਤੇ ਪ੍ਰੋ. ਰੰਜੀਤ ਸਿੰਘ- ਨੋਡਲ ਅਫਸਰ ਅਤੇ ਪ੍ਰਾਧਿਆਪਕਾਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਵਿੱਚ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਲੀਡਰਸ਼ਿਪ ਵਿੱਚ ਵੈਕਸੀਨੇਸ਼ਨ ਕੈਂਪ ਬੜੇ ਹੀ ਸ਼ਲਾਘਾਯੋਗ ਤਰੀਕੇ ਨਾਲ ਲਗਾਏ ਜਾ ਰਹੇ ਹਨ ਜਿਸਦੇ ਕਾਰਨ ਪੂਰੇ ਪੰਜਾਬ ਵਿੱਚ ਵੈਕਸੀਨੇਸ਼ਨ ਕਰਨ ਵਾਲੇ ਮੁੱਢਲੇ ਜਿਲਿਆਂ ਵਿੱਚੋਂ ਜਲੰਧਰ ਵੀ ਸ਼ਾਮਲ ਹੈ ਅਤੇ ਘਨਸ਼ਾਨ ਥੋਰੀ ਜੀ ਦੇ ਵੱਡਮੁੱਲੇ ਯੋਗਦਾਨ ਲਈ ਉਨਾਂ ਦਾ ਧੰਨਵਾਦ ਕੀਤਾ। ਡਾ. ਭੰਡਾਰੀ ਨੇ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਇਸ ਤਰਾਂ ਦੇ ਸਮਾਜਿਕ ਹਿੱਤ ਵਾਲੇ ਕਾਰਜ ਜਿਲਾ ਪ੍ਰਸ਼ਾਸਨ ਨਾਲ ਮਿਲਕੇ ਕਰਦਾ ਰਹੇਗਾ।