ਦੋਆਬਾ ਕਾਲਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਤੇ ਮਾਲਿਆਂ ਨੂੰ ਕੋਰੋਨਾ ਸੁਰੱਖਿਆ ਕਿਟ ਪ੍ਰਦਾਨ

ਦੋਆਬਾ ਕਾਲਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਤੇ ਮਾਲਿਆਂ ਨੂੰ ਕੋਰੋਨਾ ਸੁਰੱਖਿਆ ਕਿਟ ਪ੍ਰਦਾਨ
ਦੋਆਬਾ ਕਾਲਜ ਵਿੱਖੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ਮਾਲਿਆਂ ਨੂੰ ਸਮਾਨਿਤ ਕਰਦੇ ਹੋਏ। 

ਜਲੰਧਰ: ਦੋਆਬਾ ਕਾਲਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ਨੇ ਕਾਲਜ ਵਿੱਚ ਵੱਖ ਵੱਖ ਮੈਡੀਸਿਨਲ ਪੋਦਿਆਂ ਦਾ ਰੋਪਣ ਕੀਤਾ। ਇਸਦੇ ਨਾਲ ਹੀ ਕਾਲਜ ਕੈਂਪਸ ਵਿੱਚ ਹਰਿਆਲੀ, ਮੈਡੀਸਿਨਲ ਅਤੇ ਸਜਾਵਟੀ ਪੋਦਿਆਂ ਦਾ ਰੋਪਣ ਅਤੇ ਸਾਜ ਸੰਭਾਲ ਕਰਨ ਵਾਲੇ ਮਾਲਿਆਂ ਨੂੰ ਕੋਰੋਨਾ ਸੁਰੱਖਿਆ ਕਿਟ ਪ੍ਰਦਾਨ ਕਰਕੇ ਸਮਾਨਿਤ ਕੀਤਾ ਗਿਆ। ਗੋਰਤਲਬ ਹੈ ਕਿ ਦੋਆਬਾ ਕਾਲਜ 21 ਐਕੜ ਵਿੱਚ ਫੈਲੇਆ ਹੋਇਆ ਸ਼ਹਿਰ ਦੇ ਸਾਰੇ ਗ੍ਰੀਨ ਕੈਂਪਸਾਂ ਵਿੱਚੋਂ ਇੱਕ ਹੈ। ਜੋ ਕਿ ਵਿਦਿਆਰਥੀਆਂ ਨੂੰ ਪੜਾਈ ਅਤੇ ਗਿਆਨ ਪ੍ਰਾਪਤ ਕਰਨ ਦਾ ਮਾਹੋਲ ਪ੍ਰਦਾਨ ਕਰਦਾ ਹੈ। ਇਸ ਕੈਂਪਸ ਵਿੱਚ ਬੋਟੇਨਿਕਲ ਗਾਰਡਨ ਵੀ ਬਣਾਇਆ ਗਿਆ ਹੈ ਜਿਸ ਵਿੱਚ ਵਿਲੱਖਣ ਪੌਦੇ ਅਤੇ ਵਰਮੀਕੰਪੋਸਟ ਯੁਨਿਟ ਵੀ ਸਥਾਪਤ ਕੀਤਾ ਗਿਆ।

ਇਸ ਮੌਕੇ ਤੇ ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਨੇ 2021-2030 ਨੂੰ ਇਕੋਸਿਸਟਮ ਰੈਸਟ੍ਰੋਰੇਸ਼ਨ ਦਹਾਕਾ ਘੋਸ਼ਿਤ ਕੀਤਾ ਹੈ। ਜਿਸਦਾ ਸਲੋਗਨ ਰਿਇਮੇਜ, ਰਿਕ੍ਰਿਏਟ ਅਤੇ ਰੇਸਟ੍ਰੋਰ ਰਖਿਆ ਗਿਆ ਹੈ ਤਾਕਿ ਧਰਤੀ ਵਿੱਚ ਇਕੋਸਿਸਟਮ ਦੀ ਹੋ ਰਹੀ ਦੁਰਦਸ਼ਾ ਨੂੰ ਵਾਪਿਸ ਕੀਤਾ ਜਾ ਸਕੇ। ਇਸ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ-ਸਟਾਫ ਸਕਤੱਰ, ਡਾ. ਦਲਜੀਤ ਸਿੰਘ- ਜਿਓਗ੍ਰਾਫੀ ਵਿਭਾਗਮੁੱਖੀ ਅਤੇ ਪ੍ਰੋ. ਮਨਜਿੰਦਰ ਸੂਦ ਹਾਜ਼ਿਰ ਰਹੇ।