ਦੋਆਬਾ ਕਾਲਜ ਵਿਖੇ ਕੰਪਿਊਟਰ ਸੋਸਾਇਟੀ ਗਠਤ

ਦੋਆਬਾ ਕਾਲਜ ਵਿਖੇ ਕੰਪਿਊਟਰ ਸੋਸਾਇਟੀ ਗਠਤ
ਦੋਆਬਾ ਕਾਲਜ ਵਿਖੇ ਕੰਪਿਊਟਰ ਸੋਸਾਇਟੀ ਦੇ ਗਠਨ ਦੇ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕ ਅਤੇ ਵਿਦਿਆਰਥੀ ।

     ਜਲੰਧਰ, 11 ਸਤੰਬਰ, 2023: ਦੋਆਬਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਸਾਇੰਸ ਐਂਡ ਆਈ.ਟੀ. ਵਿਭਾਗ ਵੱਲੋਂ ਕੰਪਿਊਟਰ ਸੋਸਾਇਟੀ ਦੀ ਇੰਸਟਾਲੇਸ਼ਨ ਸੈਰਾਮਨੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮੇਹਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪੋ੍ਰ. ਨਵੀਨ ਜੋਸ਼ੀ ਵਿਭਾਗਮੁੱਖੀ, ਪ੍ਰੋ. ਗੁਰਸਿਮਰਨ ਸਿੰਘ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ । 

    ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਭਾਗ ਦੀ ਕੰਪਿਊਟਰ ਸੋਸਾਇਟੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਤਾਕਿ ਵਿਦਿਆਰਥੀਆਂ ਦੀ ਸਖ਼ਸੀਅਤ ਦਾ ਚੰਗੇ ਤਰੀਕੇ ਨਾਲ ਵਿਕਾਸ ਹੋ ਸਕੇ । ਇਸ ਮੌਕੇ ਤੇ ਕੰਪਿਊਟਰ ਸੋਸਾਇਟੀ ਦੀ ਇੰਸਟਾਲੇਸ਼ਨ ਸੈਰਾਮਨੀ ਦੀ ਅੰਤਰਗਤ ਵਿਭਾਗ ਦੀ ਵਿਦਿਆਰਥੀ ਇਸ਼ਾ ਨੂੰ ਪ੍ਰਧਾਨ, ਅਰਜੁਨ ਨੂੰ ਉਪ ਵਰਿਸ਼ਠ ਪ੍ਰਧਾਨ, ਨਿਤਿਸ਼ ਨੂੰ ਉਪ ਪ੍ਰਧਾਨ, ਵੰਸ਼ ਅਤੇ ਲਤਿਕਾ ਨੂੰ ਸੰਯੁਕਤ ਰੂਪ ਨਾਲ ਸਚਿਵ, ਮਨਮੀਤ ਅਤੇ ਪਿਹੂ ਨੂੰ ਵਿੱਤ ਸਚਿਵ, ਹਰਪ੍ਰੀਤ ਅਤੇ ਅਰਾਧਨਾ ਨੂੰ ਅਕਾਦਮਿਕ ਖੇਤਰ ਵਿੱਚ ਸਹਿਸਚਿਵ ਵਿਜੈ ਅਤੇ ਸਵਿਟੀ ਨੂੰ ਸਟੂਡੈਂਟ ਰਿਲੇਸ਼ਨ ਦੇ ਖੇਤਰ ਵਿੱਚ ਸਹਿ ਸਚਿਵ, ਚਿਰਾਗ ਅਤੇ ਸੂਰਜ ਨੂੰ ਅਨੁਸ਼ਾਸਨ ਦੇ ਖੇਤਰ ਵਿੱਚ ਸਹਿ ਸਚਿਵ, ਵੰਸ਼ਿਕਾ, ਸਾਹਿਲ, ਮਹਕ, ਅਦਿਬਾ, ਸਿਮਰਨਜੀਤ, ਪਲੱਵੀ, ਸਾਕਸ਼ੀ, ਅਸ਼ਮਿਤ, ਇਸ਼ਾ, ਕਰਨ ਅਤੇ ਸਾਰੇ ਕਲਾਸ ਰਿਪ੍ਰੇਜੇਂਟੇਟਿਵ ਨੂੰ ਐਗਜੇਕੁਟਿਵ ਮੈਂਬਰਜ ਦੇ ਤੌਰ ਤੇ ਚੁਣਿਆ ਗਿਆ । 

     ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ, ਪ੍ਰੋ. ਗੁਰਸਿਮਰਨ ਸਿੰਘ, ਡਾ. ਓਪਿੰਦਰ ਸਿੰਘ, ਪ੍ਰੋ. ਸਾਕਸ਼ੀ ਅਤੇ ਅਧਿਆਪਕਾਂ ਨੇ ਇਨ੍ਹਾਂ ਸਾਰੇ ਪਦਅਧਿਕਾਰੀਆਂ ਨੂੰ ਵਧਾਈ ਦਿੱਤੀ।