ਦੋਆਬਾ ਕਾਲਜ ਦੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਦੀ ਵਦਿਆ ਪਲੈਸਮੇਂਟ
ਜਲੰਧਰ, 29 ਅਗਸਤ, 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਆਈਟੀ ਵਿਭਾਗ ਅਤੇ ਪਲੈਸਮੇਂਟ ਇੰਡਸਟਰੀ ਇੰਟਰਫੈਸ ਸੈਲ ਦੁਆਰਾ ਵਿਭਾਗ ਦੇ ਵਿਦਿਆਰਥੀਆਂ ਦੇ ਲਈ ਹਾਲ ਹੀ ਵਿੱਚ ਆਨਲਾਈਨ ਪਲੈਸਮੇਂਟ ਡਰਾਇਵ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਦੀ ਵਦਿਆ ਸਲਾਣਾ ਪੈਕੇਜ ਤੇ ਸਿਲੈਕਸ਼ਨ ਹੋਈ।
ਪ੍ਰੋ. ਨਵੀਨ ਜੋਸ਼ੀ- ਵਿਭਾਗਮੁੱਖੀ ਨੇ ਦੱਸਿਆ ਕਿ ਇਸ ਵਿਸ਼ੇਸ਼ ਪਲੈਸਮੇਂਟ ਡਰਾਇਵ ਵਿੱਚ ਦੋਵੇਂ ਵਿਦਿਆਰਥੀਆਂ ਨੇ ਇੰਟਰਵਿਊ ਸੈਸ਼ਨ, ਲਿੱਖਤ ਪ੍ਰੀਖਿਆ ਅਤੇ ਐਚਆਰ ਰਾਉਂਡ ਵਿੱਚ ਵਦਿਆ ਪ੍ਰਦਰਸ਼ਨ ਕਰਦੇ ਹੋਏ ਇਸ ਨੂੰ ਪਾਸ ਕਰ ਕੇ ਇਹ ਪੈਕੇਜ ਪ੍ਰਾਪਤ ਕੀਤਾ ਹੈ। ਬੀਸੀਏ ਦੇ ਵਿਸ਼ਾਲ ਕੁਮਾਰ ਨੂੰ ਐਮਐਨਸੀ- ਗ੍ਰੋਥਨੇਟਿਵਸ ਪ੍ਰਾਇਵੇਟ ਲਿਮਟੇਡ ਕੰਪਨੀ ਵਿੱਚ 4.8 ਲੱਖ ਅਤੇ ਸਿਧਾਰਥ ਤਿਵਾਰੀ ਨੂੰ ਡੀਪਲੋਜੀਟੇਕ ਇੰਡਿਆ ਪ੍ਰਾਇਵੇਟ ਲਿਮਟੇਡ ਵਿੱਚ 4.5 ਲੱਖ ਦਾ ਸਲਾਣਾ ਪੈਕੇਜ ਪ੍ਰਾਪਤ ਹੋਇਆ ਹੈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਦੇ ਲਈ ਸਾਰਾ ਸਾਲ ਆਨਲਾਈਨ ਅਤੇ ਕੈਂਪਸ ਪਲੈਸਮੇਂਟ ਡਰਾਇਵਸ ਦਾ ਅਯੋਜਨ ਕੀਤਾ ਜਾਂਦਾ ਹੈ ਤਾਕਿ ਉਨਾਂ ਨੂੰ ਵਦਿਆ ਪਲੈਸਮੇਂਟ ਮਿਲ ਸਕੇ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਉਪਲੱਬਧੀ ਦੇ ਲਈ ਪ੍ਰੋ. ਨਵੀਨ ਜੋਸ਼ੀ, ਡਾ. ਅਮਰਜੀਤ ਸਿੰਘ ਸੈਣੀ, ਡਾ ਓਪਿੰਦਰ ਸਿੰਘ ਅਤੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ।
City Air News 

