ਦੁਆਬਾ ਕਾਲਜ ਵਿੱਖੇ ਕਲੀਨ ਡੀਸੀਜੇ ਕੈਮਪੈਨ ਅਯੋਜਤ
ਜਲੰਧਰ, 12 ਨਵੰਬਰ, 2022: ਦੁਆਬਾ ਕਾਲਜ ਦੀ ਸਟੂਡੈਂਟ ਵੈਲਫੇਅਰ ਕਮੇਟੀ ਅਤੇ ਕਲੀਨਿਨੇਸ ਕਮੇਟੀ ਦੁਆਰਾ ਸਵੱਛ ਭਾਰਤ ਅਭਿਆਨ ਦੇ ਅੰਤਰਗਤ ਕਾਲਜ ਵਿੱਚ ਤਿੰਨ ਦਿਨਾਂ ਕਲੀਨ ਡੀਸੀਜੇ ਕੈਮਪੈਨ ਚਲਾਇਆ ਗਿਆ ਜਿਸ ਵਿੱਚ ਪਿ੍ਰੰ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੋਨਿਆ ਕਾਲੜਾ, ਪ੍ਰੋ. ਸੁਰਜੀਤ ਕੌਰ, ਡਾ. ਓਮਿੰਦਰ ਜੋਹਲ ਅਤੇ ਵਿਦਿਆਰਥੀਆਂ ਨੇ ਕੀਤਾ। ਇਸ ਮੌਕੇ ਤੇ ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਕਲੀਨ ਡੀਸੀਜੇ ਕੈਮਪੈਨ ਦੇ ਅੰਤਰਗਤ ਕਾਲਜ ਕੈਮਪਸ ਅਤੇ ਕਲਾਸ ਰੂਮਾਂ ਵਿੱਚ ਕਲੀਨੀਨੇਸ ਡ੍ਰਾਇਵ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਿਸ ਵਿੱਚ ਉਨਾਂ ਨੇ ਆਪਣੇ ਕਲਾਸ ਰੂਮਾਂ ਦੀ ਸਫਾਈ ਦੀ ਦੇਖ ਰੇਖ ਕਰਨ ਉਪਰੰਤ ਉਸਨੂੰ ਵਦਿਆ ਸੁੰਦਰ ਢੰਗ ਨਾਲ ਸਜਾਇਆ।
ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਕੈਮਪਸ ਵਿੱਚ ਸਵੱਛਤਾ, ਸਾਫ ਸਫਾਈ ਅਤੇ ਹਾਈ-ਜ਼ੀਨ ਦੇ ਬਾਰੇ ਵਿੱਚ ਜਾਗਰੂਕਤਾ ਲਿਆਉਣ ਲਈ ਹੀ ਹਰ ਸਾਲ ਕਲੀਨ ਡੀਸੀਜੇ ਕੈਮਪੈਨ ਦਾ ਅਯੋਜਨ ਕੀਤਾ ਜਾਂਦਾ ਹੈ ਤਾਕਿ ਆਪਣੇ ਆਸ ਪਾਸ ਦੇ ਵਾਤਾਵਰਣ ਅਤੇ ਮਾਹੋਲ ਨੂੰ ਸਵੱਛ ਅਤੇ ਸਾਫ ਰਖਿਆ ਜਾ ਸਕੇ। ਇਸਦੇ ਨਾਲ ਹੀ ਇਸ ਅਭਿਆਨ ਦੇ ਉਦੇਸ਼ ਯੂਥ ਨੂੰ ਆਪਣਏ ਹੱਥ ਨਾਲ ਆਪਣੇ ਕੰਮ ਖੁੱਦ ਕਰਨ ਦੇ ਲਈ ਪ੍ਰੇਰਿਤ ਕਰਨਾ ਵੀ ਹੈ। ਉਨਾਂ ਨੇ ਕਿਹਾ ਕਿ ਇਸ ਅਭਿਆਨ ਵਿੱਚ ਕਾਲਜ ਦੇ ਨਾਨ-ਟੀਚਿੰਗ ਸਟਾਫ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਦਾ ਪੂਰਾ ਸਾਥ ਦੇ ਕੇ ਇਸ ਨੇਕ ਕਾਰਜ ਨੂੰ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ।
City Air News 

