ਦੋਆਬਾ ਕਾਲਜ ਦੇ ਬੀਐਡ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦੋਆਬਾ ਕਾਲਜ ਦੇ ਬੀਐਡ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਦੋਆਬਾ ਕਾਲਜ ਦੇ ਬੀ.ਏ ਬੀਐਡ ਅਤੇ ਬੀਐਸਸੀ ਬੀਐਡ ਦੇ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ।

ਜਲੰਧਰ: ਪਿ੍ਰੰ. ਡਾ. ਪ੍ਰਦੀਪ ਭੰਡਾਨੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਾਲਜ ਦੇ ਬੀ.ਏ ਬੀਐਡ ਅਤੇ ਬੀ.ਐਸਸੀ ਬੀਐਡ (ਚਾਰ ਸਾਲ ਦੇ ਇੰਟੀਗ੍ਰੇਟੇਡ ਕੋਰਸ) ਦੇ ਵਿਦਿਆਰਥੀਆਂ ਨੇ ਜੀਐਨਡੀਯੂ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀ.ਏ ਬੀਐਡ ਸਮੈਸਟਰ-5 ਦੀ ਵਿਦਿਆਰਥਣ ਅਲੀਸ਼ਾ ਨੇ 700 ਵਿੱਚੋਂ 543 ਅੰਕ ਲੈ ਕੇ ਜੀਐਨਡੀਯੂ ਵਿੱਚ ਪਹਿਲਾ, ਭਵਿਆ ਸੇਠੀ ਅਤੇ ਮਨਮੀਤ ਕੋਰ ਨੇ 485 ਅੰਕ ਲੈ ਕੇ ਸੰਯੁਕਤ ਰੂਪ ਵਿੱਚ ਦੂਸਰਾ, ਹਰਿੰਦਰ ਨੇ 479 ਅੰਕ ਲੈ ਕੇ ਚੋਥਾ, ਰਵਨੀਤ ਨੇ 470 ਅੰਕ ਲੈ ਕੇ ਪੰਜਵਾਂ, ਸਿਮਰਨਜੀਤ ਅਤੇ ਤਮਨਾ ਨੇ 460 ਅੰਕ ਪ੍ਰਾਪਤ ਕਰ ਸੰਯੁਕਤ ਰੂਪ ਵਿੱਚ ਛੇਵਾਂ ਅਤੇ ਕ੍ਰਤਿਕਾ ਨੇ 458 ਅੰਕ ਪ੍ਰਾਪਤ ਕਰ ਅਠਵਾਂ ਸਥਾਨ ਹਾਸਿਲ ਕੀਤਾ। ਬੀ.ਐਸਸੀ ਬੀਐਡ ਸਮੈਸਟਰ-5 ਦੀ ਸੁਸ਼ਮਾ ਨੇ 700 ਵਿੱਚੋਂ 561 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਛੇਵਾਂ ਅਤੇ ਬੀ.ਐਸਸੀ ਬੀਐਡ ਸਮੈਸਟਰ-1 ਦੇ ਸੰਜੀਵ ਗੁਪਤਾ ਨੇ 500 ਵਿੱਚੋਂ 401 ਅੰਕ ਪ੍ਰਾਪਤ ਕਰ ਜੀਐਨਡੀਯੂ ਵਿੱਚ ਚੋਥਾ ਸਥਾਨ ਹਾਸਿਲ ਕੀਤਾ।
ਪਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗਮੁੱਖੀ ਡਾ. ਅਵਿਨਾਸ਼ ਚੰਦਰ, ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਇਸ ਉਪਲਬਧੀ ਦੇ ਲਈ ਹਾਰਦਿਕ ਵਧਾਈ ਦਿੱਤੀ।