ਦੋਆਬਾ ਕਾਲਜ ਵਿੱਚ ਬਲੱਡ ਡੋਨੇਸ਼ਨ ਕੈਂਪ ਅਯੋਜਤ
ਦੋਆਬਾ ਕਾਲਜ ਵਿੱਚ ਐਨਐਸਐਸ, ਐਨਸੀਸੀ ਅਤੇ ਰੇਡ ਰਿਬਨ ਕਲੱਬ ਵੱਲੋਂ ਕਮਲ ਮਲਟੀਸਪੈਸ਼ਿਲਿਟੀ ਹਸਪਤਾਲ ਦੇ ਸੰਯੋਗ ਨਾਲ ਖ਼ੂਨ ਦਾਨ ਕੈਂਪ ਦਾ ਅਯੋਜਨ ਕੀਤਾ ਗਿਆ । ਇਸ ਵਿੱਚ ਡਾ. ਮਨਪ੍ਰੀਤ ਸਿੰਘ— ਬਲੱਡ ਬੈਂਕ ਇੰਚਾਰਜ਼ ਆਪਣੀ ਟੀਮ ਦੇ ਨਾਲ ਹਾਜ਼ਰ ਹੋਏ ।

ਜਲੰਧਰ, 13 ਮਾਰਚ, 2025: ਦੋਆਬਾ ਕਾਲਜ ਵਿੱਚ ਐਨਐਸਐਸ, ਐਨਸੀਸੀ ਅਤੇ ਰੇਡ ਰਿਬਨ ਕਲੱਬ ਵੱਲੋਂ ਕਮਲ ਮਲਟੀਸਪੈਸ਼ਿਲਿਟੀ ਹਸਪਤਾਲ ਦੇ ਸੰਯੋਗ ਨਾਲ ਖ਼ੂਨ ਦਾਨ ਕੈਂਪ ਦਾ ਅਯੋਜਨ ਕੀਤਾ ਗਿਆ । ਇਸ ਵਿੱਚ ਡਾ. ਮਨਪ੍ਰੀਤ ਸਿੰਘ— ਬਲੱਡ ਬੈਂਕ ਇੰਚਾਰਜ਼ ਆਪਣੀ ਟੀਮ ਦੇ ਨਾਲ ਹਾਜ਼ਰ ਹੋਏ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਖ਼ੂਨ ਦਾਨ ਨੂੰ ਮਹਾਦਾਨ ਮਣਿਆ ਗਿਆ ਹੈ ਕਿਉਂਕਿ ਇਸ ਨਾਲ ਹੀ ਅਸੀਂ ਆਪਣੇ ਸਮਾਜ ਦੇ ਪ੍ਰਤੀ ਜਿੰਮੇਵਾਰੀ ਨੂੰ ਬਖੂਬੀ ਸਮਝਦੇ ਹਾਂ ਅਤੇ ਮਨੁੱਖਤਾ ਦੀ ਸੇਵਾ ਕਰ ਪਾਉਂਦੇ ਹਾਂ । ਡਾ. ਭੰਡਾਰੀ ਨੇ ਕਿਹਾ ਕਿ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸੇਹਤ ਦਾ ਧਿਆਨ ਰੱਖਿਏ । ਉਨ੍ਹਾਂ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਮਨੁੱਖੀ ਜੀਵਨ ਵਿੱਚ ਕੋਈ ਕਮਜ਼ੋਰੀ ਨਹੀਂ ਹੁੰਦੀ ਕਿਉਂਕਿ ਨਵਾਂ ਖ਼ੂਨ ਹਮੇਸ਼ਾ ਨਿਰੰਤਰਤਾ ਨਾਲ ਬਣਦਾ ਰਹਿੰਦਾ ਹੈ ਬਲਕਿ ਖ਼ੂਨਦਾਨ ਕਰਨ ਨਾਲ ਮਿਲਣ ਵਾਲੀ ਖੁਸ਼ੀ ਨਾਲ ਅਸੀਂ ਹੋਰੀ ਵੀ ਸਾਕਾਰਾਤਮਕ ਬਣਦੇ ਹਾਂ ।
ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ 30 ਯੂਨਿਟ ਖ਼ੂਨਦਾਨ ਦਿੱਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ ਅਤੇ ਪ੍ਰਾਧਿਆਪਕਾਂ ਨੇ ਇਸ ਮੌਕੇ ’ਤੇ ਖ਼ੂਨਦਾਨਿਆਂ ਨੂੰ ਸਰਟੀਫਿਕੇਟਸ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ’ਤੇ ਡਾ. ਰਣਜੀਤ ਸਿੰਘ, ਡਾ. ਰਾਕੇਸ਼ ਕੁਮਾਰ, ਪੋ੍ਰ. ਵਿਕਾਸ ਜੈਨ ਅਤੇ ਪ੍ਰੋ. ਜਸਵਿੰਦਰ ਸਿੰਘ ਵੀ ਮੌਜੂਦ ਸਨ ।