ਦੋਆਬਾ ਕਾਲਜ ਵਿਖੇ ਅਲੂਮਨੀ ਮੀਟ- ਰੀਯੂਨੀਅਨ ਅਯੋਜਤ

ਦੋਆਬਾ ਕਾਲਜ ਵਿਖੇ ਅਲੂਮਨੀ ਮੀਟ- ਰੀਯੂਨੀਅਨ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਅਲੂਮਨੀ  ਮੀਟ ਵਿੱਚ ਭਾਗ ਲੈਂਦੇ ਹੋਏ ਪੂਰਵ ਵਿਦਿਆਰਥੀ। 

ਜਲੰਧਰ: ਦੋਆਬਾ ਕਾਲਜ ਜਲੰਧਰ ਅਲੂਮਨੀ ਐਸੋਸ਼ਿਏਸ਼ਨ ਵਲੋਂ ਆਨਲਾਇਨ ਰੀਯੂਨੀਅਨ 2021 ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਚੰਦਰ ਮੋਹਨ- ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਪ੍ਰਬੰਧਕੀ ਸਮਿਤੀ ਬਤੌਰ ਮੁਖ ਮੇਹਮਾਨ, ਸ਼੍ਰੀ ਅਲੋਕ ਸੋਂਧੀ- ਮਹਾਸਚਿਵ ਬਤੌਰ ਗੇਸਟ ਆਫ ਆਨਰ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਇਸ ਆਨਲਾਇਨ ਅਲੂਮਨੀ ਮੀਟ ਵਿੱਚ ਕਾਲਜ ਦੇ ਪੂਰਵ ਵਿਦਿਆਰਥੀਆਂ ਵਿੱਚ ਗੁਰਪ੍ਰੀਤ ਘੁੱਗੀ-ਬਾਲੀਵੁਡ ਐਕਟਰ ਅਤੇ ਕਾਮੇਡਿਅਨ, ਸੁਸ਼ੀਲ ਕੋਹਲੀ- ਸਵਿਮਿੰਗ ਅਤੇ ਵਾਟਰ ਪੋਲੋ ਖਿਲਾੜੀ ਅਤੇ ਧਿਆਨਚੰਦ ਅਵਾਰਡੀ, ਸ਼੍ਰੀ ਅਲੋਕ ਸੋਂਧੀ-ਮੈਨੇਜਿੰਗ ਡਾਇਰੈਕਟਰ ਪੀਕੇਐਫ, ਸ਼੍ਰੀ ਰਾਜੀਵ ਰਾਏ- ਮੈਨੇਜਿੰਗ ਡਾਇਰੈਕਟਰ ਏਆਰ ਇੰਟਰਨੇਸ਼ਨਲ ਹੋਲਡਿੰਗਸ, ਡਾ. ਕਪਿਲ ਗੁਪਤਾ-ਕਪਿਲ ਹਾਸਪਿਟਲ, ਡਾ. ਅਸ਼ੋਕ ਗੋਇਲ-ਐਮ-ਰੀਟਰਸ, ਪ੍ਰੋਫੈਸਰ ਫਾਰਮਾਕਾਲਜੀ ਵਿਭਾਗ, ਗਵਰਨਮੇਂਟ ਮੇਡਿਕਲ ਕਾਲਜ, ਅਮਿ੍ਰਤਸਰ, ਅਵਤਾਰ ਸਿੰਘ- ਐਨਐਸਐਸ ਨੈਸ਼ਨਲ ਅਵਾਰਡੀ, ਹਰੀਸ਼ ਗੁਪਤਾ-ਮੈਨੇਜਿੰਗ ਡਾਇਰੈਕਟਰ-ਐਮਜੀ ਇੰਡਸਟਰੀਜ਼, 260 ਪੂਰਵ ਵਿਦਿਆਰਥੀਆਂ ਸਹਿਤ ਆਦਿ ਹਾਜ਼ਿਰ ਹੋਏ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਹਾਜ਼ਿਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਅਲੂਮਨੀ ਮੀਟ ਦਾ ਮੁੱਖ ਉਦੇਸ਼ ਕਾਲਜ ਦੇ ਪੂਰਵ ਵਿਦਿਆਰਥੀਆਂ ਨੂੰ ਇਕ ਮੰਚ ਤੇ ਇਕੱਠਾ ਕਰਕੇ ਉਨਾਂ ਦਾ ਸਮਾਨ ਕਰਕੇ ਅਤੇ ਉਨਾਂ ਨੂੰ ਕਾਲਜ ਦੀ ਉਨਤੀ ਦੇ ਨਾਲ ਜੋੜਨਾ ਅਤੇ ਉਨਾਂ ਦੇ ਆਪਣੇ ਖੇਤਰ  ਵਿੱਚ ਲਿਤੇ ਗਏ ਪ੍ਰੋਫੈਸ਼ਨਲ ਤਜੁਰਬੇ ਨੂੰ ਆਪਣੇ ਵਰਤਮਾਨ ਵਿਦਿਆਰਥੀਆਂ ਦੀ ਭਲਾਈ ਦੇ ਲਈ ਇਸਤੇਮਾਲ ਕਰ ਉਨਾਂ ਨੂੰ ਪ੍ਰੇਰਿਤ ਕਰਨਾ ਹੈ। ਡਾ. ਭੰਡਾਰੀ ਨੇ ਕਿਹਾ ਕਿ ਕਾਲਜ ਯੂਜੀਸੀ ਤੋਂ ਕਾਲਜ ਵਿਦ ਪੋਟੇਂਸ਼ਿਅਲ ਵਿਦ ਐਕਸੀਲੇਂਸ ਅਤੇ ਡੀਬੀਟੀ ਸਟਾਰ ਕਾਲਜ ਸਟੇਟਸ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਲਈ ਇਸ ਸੈਸ਼ਨ ਤੋਂ ਸ਼ੋਰਟ ਟਰਮ ਵਿਭਿੰਨ ਸਿਕਲ ਡਿਵੈਲਪਮੇਂਟ ਕੋਰਸਿਜ਼ ਆਰੰਭ ਕਰਨ ਜਾ ਰਿਹਾ ਹੈ ਤਾਕਿ ਵਿਦਿਆਰਥੀਆਂ ਦੇ ਲਈ ਰੋਜਗਾਰ ਦੇ ਜਿਆਦਾ ਮੋਕੇ ਉਪਲਬਧ ਕਰਵਾਏ ਜਾ ਸਕਨ। 

ਡਾ. ਅਵਿਨਾਸ਼ ਬਾਵਾ ਨੇ ਦੋਆਬਾ ਕਾਲਜ ਅਲੂਮਨੀ ਐਸੋਸਿਏਸ਼ਨ ਦੀ ਗਤਿਵਿਦਿਆਂ ਅਤੇ ਪੂਰਵ ਨਾਮਨਵਰ ਵਿਦਿਆਰਥੀਆਂ ਦੀ ਉਪਲਬੱਧੀਆਂ ਦੇ ਬਾਰੇ ਵੀ ਪ੍ਰਕਾਸ਼ ਪਾਇਆ। 
 
ਪ੍ਰੋ. ਪਿ੍ਰਆ ਨੇ ਬਤੌਰ ਮਾਰਡਰੇਟਰ ਦੀ ਭੂਮਿਕਾ ਨਿਭਾਂਦੇ ਹੋਏ ਅਲੂਮਨੀ ਮੀਟ ਦੀ ਸ਼ੁਰੂਆਤ ਕਰਦੇ ਹੋਏ ਇਸਦੇ ਬਾਰੇ ਵਿੱਚ ਦੱਸਿਆ। ਇਸ ਮੋਕੇ ਤੇ ਸੁਨਹਰੀ ਯਾਦਾਂ ਗੇਮਸ ਦਾ ਇਵੇਂਟ ਵੀ ਪੇਸ਼ ਕੀਤਾ ਗਿਆ ਅਤੇ ਕਾਲਜ ਦਾ ਵਰਚੁਅਲ ਟੂਯਰ ਵੀ ਦਰਸ਼ਾਇਆ ਗਿਆ। ਪੂਰਵ ਵਿਦਿਆਰਥਣ ਆਰੂਸ਼ੀ ਨੇ ਗਿਟਾਰ ਤੇ ਗੀਤ ਜਿੰਦਗੀ ਪੇਸ਼ ਕੀਤਾ ਅਤੇ ਪੂਰਵ ਵਿਦਿਆਰਥੀ ਰਾਜੀਵ ਰਾਏ ਨੇ ਕਾਲਜ ਦੇ ਅਲੂਮੀਨਾਈ ਐਸੋਸਿਏਸ਼ਨ ਵੈਬਸਾਇਟ ਡਿਵੈਲਪ ਕਰਨ ਦੀ ਆਪਣੀ ਇਛਾ ਜਾਹਿਰ ਕੀਤੀ। ਸੁਸ਼ੀਲ ਕੋਹਲੀ ਨੇ ਆਪਣੇ ਕਾਲਜ ਦੇ ਸਮੇਂ ਵਿੱਚ ਸਵੀਮਿੰਗ ਅਤੇ ਵਾਟਰ ਪੋਲੋ ਵਿੱਚ ਕਾਲਜ ਦੇ ਕੋਚਿਜ਼ ਦੀ ਵਦਿਆ ਕੋਚਿੰਗ ਅਤੇ ਆਪਣੀ ਕੜੀ ਮੇਹਨਤ ਤੋਂ ਜਿੱਤੀ ਗਈ ਵਿਭਿੰਨ ਚੈਂਪਿਅਨਸ਼ਿਪਾਂ ਦਾ ਜ਼ਿਕਰ ਕੀਤਾ ਅਤੇ ਕਾਲਜ ਨੂੰ ਵਰਤਮਾਨ ਸਵੀਮਿੰਗ ਪੂਲ ਦੇ ਆਧੁੁਨਿਕ ਨਵੀਨੀਕਰਨ ਕਰਨ ਦਾ ਆਪਣਾ ਸਹਿਯੋਗ ਦੇਨ ਦੀ ਇਛਾ ਜਤਾਈ। ਗੁਰਪ੍ਰੀਤ ਘੁੱਗੀ ਨੇ ਕਾਲਜ ਦੇ ਅੋਪਨ ਏਯਰ ਥਿਏਟਰ ਵਿੱਚ ਬਿਤਾਏ ਆਪਣੇ ਬੇਹਤਰੀਨ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨਾਂ ਨੇ ਜੀਐਨਡੀਯੂ ਦੇ ਯੂਥ ਫੈਸਟੀਵਲਾਂ ਦੀ ਸ਼ੁਰੁਆਤ ਕਰਦੇ ਹੋਏ ਰਾਸ਼ਟਰੀ ਯੂਥ ਫੈਸਟੀਵਲਾਂ ਨੂੰ ਜਿੱਤ ਕੇ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁਡ ਫਿਲਮ ਇੰਡਸਟਰੀ ਤਕ ਆਪਣੇ ਕਾਲਜ ਦੀ ਵਜਾ ਨਾਲ ਹੀ ਇਹ ਸਫਰ ਸਫਲਤਾਪੂਰਵਕ ਤੇਅ ਕੀਤਾ ਹੈ। ਪਲਵੀ ਥਾਪਰ-ਐਚਲੀਐਵ ਟੈਕਨਾਲਜੀਜ਼, ਡੈਨਮਾਰਕ ਵਿੱਚ ਕੰਮ ਕਰ ਰਹੀ ਨੇ ਕਿਹਾ ਕਿ ਉਹ ਕਾਲਜ ਦੇ ਵਿਦਿਆਰਥੀਆਂ ਦੀ ਵਦਿਆ ਪਲੇਸਮੇਂਟ ਦੇ ਲਈ ਕਾਰਜ ਕਰੇਗੀ। ਡਾ. ਕਪਿਲ ਗੁਪਤਾ ਨੇ ਵੀ ਆਪਣੇ ਕਾਲਜ ਕਾਲ ਵਿੱਚ ਬਿਤਾਏ ਹੋਏ ਪਲਾਂ ਦਾ ਜਿਕਰ ਕੀਤਾ। ਡਾ. ਅਸ਼ੋਕ ਗੋਇਲ ਨੇ ਕਿਹਾ ਉਹ ਕਾਲਜ ਵਿਚੱ ਆਪਣੀ ਪੜਾਈ ਆਪਣੇ ਪ੍ਰਾਧਿਾਆਪਕਾਂ ਦੀ ਆਰਥਿਕ ਸਹਾਇਤਾ ਅਤੇ ਕਾਲਜ ਦੀ ਲਾਇਬ੍ਰੇਰੀ ਵਿੱਚ ਮੁਹਇਆ ਕਰਵਾਈਆਂ ਗਇਆਂ ਕੀਤਾਬਾਂ ਦੀ ਵਜਾਂ ਨਾਲ ਹੀ ਪੂਰੀ ਕਰਨ ਅਜ ਇਸ ਮੁਕਾਮ ਤਕ ਪੁੱਜੇ ਹਨ। ਸ਼੍ਰੀ ਅਲੋਕ ਸੋਂਧੀ ਨੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ਵਲੋਂ ਵਦਿਆ ਅਲੂਮਨੀ ਮੀਟ ਅਯੋਜਤ ਕਰਨ ਦੇ ਲਈ ਹਾਰਦਿਕ ਵਦਾਈ ਦਿੱਤੀ ਅਤੇ ਕਾਲਜ ਦੀ ਬਹਿਤਰੀ ਦੇ ਲਈ ਆਪਣੇ ਪੂਰਨ ਸਹਿਯੋਗ ਦਾ ਆਸ਼ਵਾਸਨ ਦਿੱਤਾ। ਸ਼੍ਰੀ ਚੰਦਰ ਮੋਹਨ ਨੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੂੰ ਇਸ ਸਫਲ ਅਯੋਜਨ ਦੇ ਲਈ ਵਧਾਈ ਦਿੰਦੇ ਹੋਏ ਆਸ਼ਾ ਵਿਅਕਤ ਕੀਤੀ ਕਿ ਕੋਰੋਨਾ ਕਾਲ ਖਤਮ ਹੋਣ ਦੇ ਉਪਰਾਂਤ ਕਾਲਜ ਕੈਂਪਸ  ਵਿੱਚ ਵੀ ਅਲੂਮਨੀ ਮੀਟ ਦਾ ਅਯੋਜਨ ਕੀਤਾ ਜਾ ਸਕੇਗਾ। ਡਾ. ਸੁਰੇਸ਼ ਮਾਗੋ ਨੇ ਵੋਟ ਆਫ ਥੈਂਕਸ ਦਿੱਤਾ ਅਤੇ ਸਮਾਰੋਹ ਦੀ ਸਮਾਪਤੀ ਦੋਆਬਾ ਜੈਗਾਨ ਤੋਂ ਹੋਈ। 

ਦੋਆਬਾ ਕਾਲਜ ਵਿੱਚ ਅਯੋਜਤ ਅਲੂਮਨੀ  ਮੀਟ ਵਿੱਚ ਭਾਗ ਲੈਂਦੇ ਹੋਏ ਪੂਰਵ ਵਿਦਿਆਰਥੀ।