ਦੋਆਬਾ ਕਾਲਜ ਵਿਖੇ ਪੂਰਵ ਵਿਦਿਆਰਥੀਆਂ ਦਾ ਮਿਲਣ ਸਮਾਰੋਹ ਅਯੋਜਤ

ਦੋਆਬਾ ਕਾਲਜ ਵਿਖੇ ਪੂਰਵ ਵਿਦਿਆਰਥੀਆਂ ਦਾ ਮਿਲਣ ਸਮਾਰੋਹ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਐਲੂਮਨਾਈ ਐਸੋਸਿਏਸ਼ਨ ਦੇ ਸਮਾਗਮ ਵਿੱਚ ਪਿ੍ਰੰ. ਡਾ. ਪ੍ਰਦੀਪ  ਭੰਡਾਰੀ ਅਤੇ ਪ੍ਰਾਧਿਆਪਕ ਪੂਰਵ ਵਿਦਿਆਰਥੀਆਂ ਦੇ ਨਾਲ।

ਜਲੰਧਰ, 14 ਮਾਰਚ, 2022: ਦੋਆਬਾ ਕਾਲਜ ਦੇ ਐਲੂਮਨਾਈ ਐਸੋਸਿਏਸ਼ਨ ਵਲੋਂ ਪੂਰਵ ਵਿਦਿਆਰਥੀਆਂ ਦੇ ਮਿਲਣ ਸਮਾਰੋਹ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪੂਰਵ ਵਿਦਿਆਰਥੀ ਸ਼੍ਰੀ ਹਰੀਸ਼ ਗੁਪਤਾ-ਮੈਂਬਰ, ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ, ਪ੍ਰੋ. ਐਮ.ਸੀ. ਸਿੱਧੂ- ਬਾਟਨੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ ਬਤੌਰ ਵਿਸ਼ੇਸ਼ ਮਹਿਮਾਨ ਅਤੇ ਵੱਖ ਵੱਖ ਸਿੱਖਿਅਕ ਸੰਸਥਾਨਾਂ ਵਿੱਚ ਕੰਮ ਕਰ ਰਹੇ 60 ਪ੍ਰਾਧਿਆਪਕਗਣ ਅਤੇ ਪਿ੍ਰੰਸੀਪਲਸ ਸ਼ਾਮਲ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ-ਅੋਰਗਨਾਇਜਿੰਗ ਸਕੱਤਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਇਸ ਮੌਕੇ ਤੇ ਕਾਲਜ ਦੇ ਪੂਰਵ ਵਿਦਿਆਰਥੀ ਰਾਜੀਵ ਰਾਏ- ਫਾਉਂਡਰ ਅਤੇ ਐਮ.ਡੀ, ਏ.ਆਰ. ਇੰਟਰਨੇਸ਼ਨਲ ਹੋਲਡਿੰਗਸ, ਯੂ.ਕੇ. ਦੇ ਸਹਿਯੋਗ ਨਾਲ ਬਣਾਈ ਗਈ ਦੋਆਬਾ ਕਾਲਜ ਐਲੂਮਨਾਈ ਐਸੋਸਿਏਸ਼ਨ ਦੀ ਵੈਬਸਾਇਟ www.doabacollegealumni.com ਨੂੰ ਵਿਧਿਵਤ ਰੂਪ ਨਾਲ ਲਾਂਚ ਕੀਤਾ ਗਿਆ ਜਿਸ ਦੇ ਬਾਰੇ ਵਿੱਚ ਪ੍ਰੋ. ਗੁਰਸਿਮਰਨ ਸਿੰਘ ਨੇ ਇਸ ਸਬੰਧੀ ਸੰਪੂਰਨ ਜਾਣਕਾਰੀ ਦਿੱਤੀ।

ਸ਼੍ਰੀ ਹਰੀਸ਼ ਗੁਪਤਾ ਨੇ ਕਿਹਾ ਕਿ ਮਨੁੱਖੀ ਸਬੰਧਾਂ ਨੂੰ ਮਜ਼ਬੂਤ ਕਰਨੇ ਦੇ ਲਈ ਪ੍ਰਾਧਿਆਪਕ ਦੀ ਵਿਦਿਆਰਥੀ ਦੇ ਜੀਵਨ ਵਿੱਚ ਇੱਕ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਹ ਪ੍ਰਾਧਿਆਪਕ ਅਤੇ ਵਿਦਿਆਰਥੀ ਦਾ ਆਪਸੀ ਸਬੰਧ ਹੀ ਹੁੰਦਾ ਹੈ ਜੋ ਇਸ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਹੈ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਪੂਰਵ ਵਿਦਿਆਰਥੀ ਆਪਣੇ ਸਿੱਖਿਅਕ ਸੰਸਥਾਨ ਦੀ ਵਿਰਾਸਤ ਹੁੰਦੇ ਹਨ ਕਿਉਂਕੀ ਉਨਾਂ ਦਾ ਵਜ਼ਾ ਨਾਲ ਹੀ ਕਾਲਜ ਦੇ ਪਰਿਵਾਰ ਦੀ ਖੁਸ਼ਿਆਂ ਕਾਯਮ ਰਹਿੰਦੀਆਂ ਹਨ। 

ਡਾ. ਅਵਿਨਾਸ਼ ਚੰਦਰ ਨੇ ਇਸ ਮੌਕੇ ਤੇ ਕਾਲਜ ਦੇ ਕੁਛ ਨਾਮਵਰ ਪੂਰਵ ਵਿਦਿਆਰਥੀਆਂ ਨਾਲ ਸਾਰੀਆਂ ਦੀ ਮੁਲਾਕਾਤ ਕਰਵਾਈ। ਇਸ ਮੌਕੇ ਤੇ ਕਾਲਜ ਦੇ ਪੂਰਵ ਵਿਦਿਆਰਥੀਆਂ- ਸੁਖਦੇਵ ਲਾਲ ਬੱਬਰ- ਪਿ੍ਰੰਸੀਪਲ, ਗਵਰਨਮੇਂਟ ਸਕੂਲ, ਆਲਮਪੁਰ, ਪ੍ਰੋ. ਐਮ.ਸੀ. ਸਿੱਧੂ- ਪੰਜਾਬ ਯੂਨੀਵਰਸਿਟੀ, ਗੁਲਸ਼ਨ ਕੁਮਾਰ- ਗਵਰਨਮੇਂਟ ਸਕੂਲ, ਲੱਦੇਵਾਲੀ, ਪਵਨ ਕਪਿਲ- ਲੱਬੂ ਰਾਮ ਦੋਆਬਾ ਸਕੂਲ, ਜਸਵੀਰ ਸਿੰਘ- ਪਿ੍ਰੰਸੀਪਲ ਗਵਰਨਮੇਂਟ ਗਰਲਜ਼ ਸਕੂਲ, ਲਰੋਆ, ਸੂਨੀਤਾ ਰਾਣੀ-ਗਰਵਨਮੇਂਟ ਸਕੂਲ, ਖਾਂਬੜਾ ਨੇ ਆਪਣੇ ਕਾਲਜ ਦੇ ਵਿੱਚ ਬਿਤਾਏ ਹੋਏ ਖੂਬਸੂਰਤ ਪਲਾਂ ਨੂੰ ਸਾਰੀਆਂ ਨਾਲ ਸਾਂਝਾ ਕੀਤਾ। ਇਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਦੇ ਲਈ ਭੰਗੜਾ, ਗਿੱਦਾ ਆਦੀ ਗੀਤ ਪੇਸ਼ ਕੀਤੇ ਗਏ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਅਤੇ ਪ੍ਰੋ. ਨੇਹਾ ਗੁਪਤਾ ਨੇ ਬਖੂਬੀ ਕੀਤਾ। ਡਾ. ਸੁਰੇਸ਼ ਮਾਗੋ ਨੇ ਵੋਟ ਆਫ ਥੈਂਕਸ ਕੀਤਾ।