ਰਾਜ ਦੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਦੇ ਪ੍ਰਾਧਿਆਪਕਾਂ ਦੀ ਰਿਟਾਇਰਮੇਂਟ ਦੀ ਉਮਰ 60 ਤੋਂ 58 ਘਟਾਉਨ ਤੇ ਪੀਸੀਸੀਟੀਯੂ ਦੁਆਰਾ ਅੰਦੋਲਨ – ਡਾ. ਵਿਨੇ ਸੋਫਟ

ਰਾਜ ਦੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਦੇ ਪ੍ਰਾਧਿਆਪਕਾਂ ਦੀ ਰਿਟਾਇਰਮੇਂਟ ਦੀ ਉਮਰ 60 ਤੋਂ 58 ਘਟਾਉਨ ਤੇ ਪੀਸੀਸੀਟੀਯੂ ਦੁਆਰਾ ਅੰਦੋਲਨ – ਡਾ. ਵਿਨੇ ਸੋਫਟ
ਪੀਸੀਸੀਟੀਯੂ ਦੇ ਪ੍ਰਧਾਨ ਡਾ. ਵਿਨੇ ਸੋਫਟ।

ਜਲੰਧਰ, 30 ਜਨਵਰੀ, 2023 : ਪੀਸੀਸੀਟੀਯੂ ਦੇ ਪ੍ਰਧਾਨ ਡਾ. ਵਿਨੇ ਸੋਫਟ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਰਾਜ ਦੇ ਯੂਨੀਵਰਸਿਟੀ ਅਤੇ ਕਾਲਜ ਦੇ ਪ੍ਰਾਧਿਆਪਕਾਂ ਦੀ ਯੂਜੀਸੀ ਨੂੰ ਯੂਜੀਸੀ ਦੇ 7ਵੇਂ ਪੇ-ਕਮੀਸ਼ਨ ਨੂੰ ਪਹਿਲਾਂ ਹੀ 6 ਸਾਲਾਂ (2016-17) ਤੋਂ ਪੈਂਡਿੰਗ ਸੀ ਨੂੰ 5 ਸਿਤੰਬਰ, 2022 ਨੂੰ ਅਧਿਆਪਕ ਦਿਵਸ ਦੇ ਦਿਨ ਐਲਾਨ ਕਰਨ ਦੀ, ਇਸ ਨੂੰ ਜਲਦਬਾਜ਼ੀ ਵਿੱਚ 9 ਸਿਤੰਬਰ, 2022 ਪੰਜਾਬ ਦੀ ਕੈਬੀਨੇਟ ਵਿੱਚ ਇਸ ਨੂੰ ਪਾਸ ਕਰਕੇ ਕਾਨੂੰਨੀ ਰੂਪ ਦਿੰਦੇ ਹੋਏ 28 ਸਿਤੰਬਰ, 2022 ਨੂੰ ਇਸ ਸੰਬੰਧ ਵਿੱਚ ਉਲਝਨ ਨਾਲ ਭਰਿਆ ਹੋਇਆ ਨੋਟਿਫਿਕੇਸ਼ਨ ਜ਼ਾਰੀ ਕੀਤਾ। ਪਰੰਤੁ ਇਹ ਬਹੁਤ ਅਫਸੋਸਜਨਕ ਹੈ ਕਿ ਇਸ ਨੋਟਿਫਿਕੇਸ਼ਨ ਵਿੱਚ ਰਾਜ ਦੇ ਗੈਰ ਸਰਕਾਰੀ ਕਾਲਜਾਂ ਵਿੱਚ ਕੰਮ ਕਰ  ਰਹੇ ਪ੍ਰਾਧਿਆਪਕਾਂ ਦੀ ਰਿਟਾਇਰਮੇਂਟ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਭੇਦਭਾਵ ਪੂਰਨ ਗੱਲ ਕਹੀ ਹੈ ਜਿਸ ਨੂੰ ਪੀਸੀਸੀਟੀਯੂ ਅਤੇ ਸਾਰੇ ਪ੍ਰਾਧਿਆਪਕ ਜਥੇਬੰਦੀਆਂ ਖਾਰਜ ਕਰਦੀਆਂ ਹਨ। 

ਡਾ ਵਿਨੇ ਸੋਫਟ ਨੇ ਕਿਹਾ ਕਿ ਇਸ ਨੋਟਿਫਿਕੇਸ਼ਨ ਦੀ ਕਲਾਜ਼ ਨੰ. 11 ਸੀ ਅਤੇ 11 ਈ ਵਿੱਚ ਕਿਹਾ ਗਿਆ ਹੈ ਕਿ ਕਾਲਜਾਂ ਵਿੱਚ ਪ੍ਰਾਧਿਆਪਕਾਂ ਦੀ ਸਰਵਿਤ ਕੰਡਿਸ਼ਨਸ ਜਿਵੇਂ ਪਹਿਲਾਂ ਸੀ ਹੁਣ ਵੀ ਉਂਝ ਹੀ ਰਹੇਗੀ ਪਰੰਤੁ ਇਸੇ ਨੋਟਿਫਿਕੇਸ਼ਨ ਦੀ ਕਲਾਜ਼  ਨੰ. 13(2) ਵਿੱਚ ਰਿਟਾਇਰਮੇਂਟ ਦੀ ਉਮਰ 58 ਸਾਲ ਘਟਾਉਨ ਦੀ ਗੱਲ ਕਹੀ ਗਈ ਹੈ ਜੋਕਿ ਗੈਰ ਕਾਨੂੰਨੀ ਹੈ ਅਤੇ ਪੀਸੀਸੀਟੀਯੂ ਨੂੰ ਨਾਮੰਜੂਰ ਹੈ।

ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਸਾਰੇ ਪ੍ਰਾਧਿਆਪਕ ਜੱਥੇਬੰਦਿਆਂ ਦੀ ਲਗਾਤਾਰ ਇਸ ਮੁੱਦੇ ਤੇ ਮੰਤਰਿਆਂ, ਅਫਸਰਾਂ ਦੇ ਨਾਲ ਗੱਲ ਬਾਤ ਚਲ ਰਹੀ ਹੈ ਅਤੇ ਰਾਜ ਦੇ ਜਿਨਾਂ ਪ੍ਰਾਧਿਆਪਕਾਂ ਦੀ ਉਮਰ 58 ਸਾਲ ਹੋ ਗਈ ਹੈ ਉਨਾਂ ਦਾ ਹਾਈਕੋਰਟ ਵਿੱਚ ਸਟੇ ਚਲ ਰਿਹਾ ਹੈ, ਕਿੰਤੂ ਫਿਰ ਵੀ ਸਰਕਾਰ ਦੇ ਪ੍ਰਾਧਿਆਪਕਾਂ ਦੇ ਨਾਲ ਸੋਤੇਲਾ ਵਿਵਹਾਰ ਦੇ ਚਲਦੇ ਜਾਨਬੁੱਝ ਕੇ ਸਰਕਾਰ ਦੇ ਦੁਆਰਾ ਅਸਮੰਝਸ ਦੀ ਸਥਿਤਿ ਪੈਦਾ ਕੀਤੀ ਜਾ ਰਹੀ ਹੈ ਜਿਸ ਨੂੰ ਪੀਸੀਸੀਟੀਯੂ ਨੇ ਦੇਖਦੇ ਹੋਏ ਅੰਦੋਲਨ ਦੇ ਰਾਹ ਤੇ ਜਾਣ ਦਾ ਫੈਂਸਲਾ ਕੀਤਾ ਹੈ। 

ਡਾ. ਵਿਨੇ ਸੋਫਟ ਨੇ ਕਿਹਾ ਕਿ ਉਨਾਂ ਨੇ ਇਹ ਬੜੇ ਦੁੱਖ ਦੀ ਗੱਲ ਹੈ ਕਿ ਡੀਪੀਆਈ ਕਾਲੇਜਿਜ਼ ਪੰਜਾਬ ਦੇ ਦਫ਼ਤਰ ਨੇ ਇਸ ਗੱਲਬਾਤ ਅਤੇ ਹਾਈਕੋਰਟ ਦੇ ਸਟੇ ਦੀ ਪਰਵਾਹ ਨਾ ਕਰਦੇ ਹੋਏ ਉਕਤ ਪ੍ਰਾਧਿਆਪਕਾਂ ਦੇ ਕਲੇਮ ਦੇ ਮਾਮਲੇ ਵਿੱਚ ਆਪਣੀ ਮਨਮਰਜੀ ਕਰ ਰਹੀ ਹੈ ਜਿਸਦਾ ਪੀਸੀਸੀਟੀਯੂ ਵਿਰੋਧ ਕਰਦੀ ਹੈ।

ਡਾ. ਵਿਨੇ ਸੋਫਟ ਨੇ ਪੰਜਾਬ ਪ੍ਰਾਈਵੇਟਲੀ ਮੈਨੇਜ਼ਡ ੲੈਫਿਲੇਟਿਡ ਐਂਡ ਪੰਜਾਬ ਗਵਰਨਰ ਏਡਿਡ ਕਾਲਜ ਪੈਂਸ਼ਨਰੀ ਬੈਨੇਫਿਟਸ ਸਕੀਮ 1996 (ਰਿਪੀਲ) ਬਿਲ 2012 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਸਮੇ ਸਪੈਸ਼ਲ ਸੈਕ੍ਰੇਟਰੀ ਡਿਪਾਰਟਮੇਂਟ ਆਫ ਹਾਇਅਰ ਐਜੂਕੇਸ਼ਨ ਪੰਜਾਬ ਵਿੱਚ ਵੀ ਇਹ ਲਿਖਤ ਰੂਪ ਵਿੱਚ ਅੰਕਿਤ ਸੀ ਕਿ ਪੰਜਾਬ ਦੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੀ ਪ੍ਰਾਧਿਆਪਕਾਂ ਦੀ ਰਿਟਾਇਰਮੇਂਟ ਦੀ ਉਮਰ 58 ਸਾਲ ਘੱਟ ਕੇ 44 ਸਾਲ ਗ੍ਰਾਂਟ ਇਨ ਏਡ ਏਕਟ 1979 ਦੀ ਘੋਰ ਉਲੰਘਨਾ ਹੈ।

ਡਾ. ਵਿਨੇ ਸੋਫਟ ਨੇ ਕਿਹਾ ਕਿ ਹਾਲ ਹੀ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰੰਬਧਕੀ ਕਮੇਟੀ ਨੇ ਦਫ਼ਤਰ ਦੁਆਰਾ ਇਨਾਂ ਦੇ ਕਾਲਜਾਂ ਵਿੱਚ ਕਾਰਜ ਕਰ ਰਿਹੇ 58 ਸਾਲ ਦੀ ਉਮਰ ਪ੍ਰਾਪਤ ਕਰ ਚੁਕੇ ਪ੍ਰਾਧਿਆਪਕਾਂ ਦੀ ਰਿਟਾਇਰਮੇਂਟ ਕਰਨ ਦਾ ਸਰਕੁਲਰ ਜ਼ਾਰੀ ਕੀਤਾ ਹੈ ਜਿਸਦੀ ਪੀਸੀਸੀਟੀਯੂ ਘੋਰ ਨਿੰਦਾ ਕਰਦੇ ਹੋਏ 30 ਜਨਵਰੀ, 2023 ਵਿੱਚ ਪਟਿਆਲਾ ਵਿੱਚ ਅੰਦੋਲਨ ਅਤੇ ਧਰਨਾ ਪ੍ਰਦਰਸ਼ਨ ਕਰਨ ਦੀ ਘੋਸ਼ਨਾ ਕਰਦਾ ਹੈ। 

ਡਾ. ਸੋਫਟ ਨੇ ਕਿਹਾ ਕਿ ਪੀਸੀਸੀਟੀਯੂ ਦੁਆਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮੰਗ ਕੇ ਆਪਣੀ ਜਾਇਜ ਮੰਗਾ ਦੇ ਬਾਰੇ ਵਿੱਚ ਮੁਲਾਕਾਤ ਕਰੇਗਾ ਅਤੇ ਉਕਤ ਗੈਰ ਕਾਨੂਨੀ ਬਦਲਾਵਾਂ ਨੂੰ ਖਾਰਜ ਕਰਨ ਦੀ ਮੰਗ ਕਰੇਗਾ। 

ਡਾ. ਸੋਫਟ ਨੇ ਕਿਹਾ ਕਿ ਅਕਾਲੀ ਦੱਲ ਦੇ ਨੇਤਾਵਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨਾਲ ਮੁਲਾਕਾਤ ਕਰ  ਸ਼੍ਰੋਮਣੀ ਕਮੇਟੀ ਦੇ ਇਸ ਸਰਕੁਲਰ ਨੂੰ ਰੱਦ ਕਰਵਾਇਆ ਜਾਵੇਗਾ। ਪੀਸੀਸੀਟੀਯੂ ਦੁਆਰਾ ਪੰਜਾਬ ਦੇ ਸਾਰੇ ਜ਼ਿਲੇਆਂ ਵਿੱਚ ਕਾਰਜ ਕਰ ਰਹੇ ਪ੍ਰਾਧਿਆਪਕਾਂ ਨੂੰ ਆਪਣੇ ਆਪਣੇ ਹਲਕੇ ਦੇ ਵਿਧਾਇਕਾਂ ਨੂੰ ਪੀਸੀਸੀਟੀਯੂ ਦਾ ਮੈਮੋਰੇਂਡਮ ਦੇਣ ਦਾ ਸ਼ਡਿਊਲ ਬਣਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਭੱਖਵਾਂ ਅੰਦੋਲਨ ਆਪਣੀਆਂ ਮੰਗਾ ਲਈ ਕੀਤਾ ਜਾਵੇਗਾ।