ਦੋਆਬਾ ਕਾਲਜ ਵਿੱਚ 30 ਦਿਨਾਂ ਦੀ ਫਿਟਨੇਸ ਚੈਲੇਂਜ ਕੈਂਪ ਅਯੋਜਤ

ਜਲੰਧਰ, 17 ਮਈ, 2025: ਦੋਆਬਾ ਕਾਲਜ ਦੀ ਹੈਲਥ ਐਂਡ ਵੇਲ—ਬਿੰਗ ਕਮੇਟੀ ਦੁਆਰਾ ਨੈਸ਼ਨਲ ਐਜੂ ਟਰੱਸਟ ਆਫ ਇੰਡਿਆ ਦੇ ਸੰਯੋਗ ਨਾਲ ਕਾਲਜ ਦੇ ਕੈਂਪਸ ਵਿੱਚ 30 ਦਿਨਾਂ ਦੀ ਫਿਟਨੇਸ ਚੈਲੇਂਜ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੀ ਸੇਹਤ ਦੀ ਸੰਭਾਲ ਅਤੇ ਦੇਖਭਾਲ, ਰੋਜ਼ਾਨਾ ਕਸਰਤ, ਆਪਣੇ ’ਤੇ ਅਨੁਸ਼ਾਸਨ ਰੱਖਣਾ ਅਤੇ ਆਪਣੇ ਆਲੇ—ਦੁਆਲੇ ਦੇ ਜਨ ਮਾਨਸ ਨੂੰ ਤੰਦਰੁਸਤ ਰੱਖਣ ਦੇ ਲਈ ਪ੍ਰੇਰਿਤ ਕਰਨ ਦੇ ਗੁਰ ਸਿਖਾਏ । ਇਸ ਮੌਕੇ ’ਤੇ ਕੈਂਪ ਦੇ ਸਮਾਪੰਨ ਸਮਾਰੋਹ ਵਿੱਚ ਕਾਲਜ ਦੇ ਸਾਬਕਾ ਨਾਮਵਰ ਵਾਟਰ ਪੋਲੋ ਅਤੇ ਸਵੀਮਿੰਗ ਦੇ ਅੰਤਰਰਾਸ਼ਟਰੀ ਖਿਡਾਰੀ ਅਤੇ ਮੇਜਰ ਧਿਆਨ ਚੰਦ ਅਵਾਰਡੀ ਸ਼੍ਰੀ ਸੁਸ਼ੀਲ ਕੋਹਲੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਸੁਰੇਸ਼ ਮਾਗੋ, ਪ੍ਰੋ. ਗਰਿਮਾ ਚੌਢਾ ਅਤੇ ਵਿਦਿਆਰਥੀਆਂ ਨੇ ਕੀਤਾ । ਸੁਸ਼ੀਲ ਕੋਹਲੀ ਨੇ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਦੇ ਸੁਝਾਅ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚੋਂ ਸਮਾਂ ਕੱਢ ਕੇ ਖੇਡਾਂ ਦੀਆ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇੱਕ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ ਇਸ ਲਈ ਸਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਅਤੇ ਆਪਣੀ ਮਨਪਸੰਦ ਖੇਡ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ । ਇਸ ਮੌਕੇ ’ਤੇ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਨੁਮਾਂਇੰਦਗੀ ਕਰਦੇ ਹੋਏ, ਵਿਦਿਆਰਥੀ ਲਕਸ਼ਯ ਅਤੇ ਪਾਇਲ ਨੇ ਕੈਂਪ ਦੌਰਾਨ ਸਿੱਖੀਆਂ ਚੰਗੀਆਂ ਗੱਲਾਂ ਸਾਰੀਆਂ ਨਾਲ ਸਾਂਝੀਆਂ ਕੀਤੀਆਂ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾ ਨੇ ਸ਼੍ਰੀ ਸੁਸ਼ੀਲ ਕੋਹਲੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਸੁਸ਼ੀਨ ਕੋਹਲੀ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ । ਪ੍ਰੋ. ਸਾਕਸ਼ੀ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ।