ਦੋਆਬਾ ਕਾਲਜ ਵਿਖੇ 21 ਰੋਜਾ ਸੂਰੀਆ ਨਮਸਕਾਰ ਪ੍ਰੋਜੇਕਟ ਸਮਾਪਤ
ਜਲੰਧਰ, 31 ਜਨਵਰੀ 2022: ਦੋਆਬਾ ਕਾਲਜ ਦੀ ਹੇਲਥ ਅਤੇ ਵੇਲਬੀਂਗ ਕਮੇਟੀ ਵਲੋਂ ਮਿਨਿਸਟ੍ਰੀ ਆਫ ਯੂਥ ਅਫੇਯਰਸ ਅਤੇ ਸਪੋਰਟਸ ਗਵਰਨਮੇਂਟ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਭਾਰਤ ਦੀ ਅਜਾਦੀ ਦੀ 75ਵੀਂ ਸਾਲਗਿਰਾ ਦੇ ਮੋਕੇ ਤੇ ਅਮਿ੍ਰਤ ਮਹੋਤਸਵ ਦੇ ਅੰਤਰਗਤ ਆਨਲਾਇਨ 21 ਰੋਜਾ ਸੂਰਜ ਨਮਸਕਾਰ ਪ੍ਰੋਜੇਕਟ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਡਾ. ਸੰਨੀ ਮਧਾਰ- ਆਰਟ ਆਫ ਲਿਵਿੰਗ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਗਰਿਮਾ ਚੋਡਾ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕਾਂ ਅਤੇ ਪ੍ਰਤਿਭਾਗਿਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਅਮਿ੍ਰਤ ਮਹੋਤਸਵ ਮਨਾਏ ਜਾਣ ਦੇ ਮੋਕੇ ਤੇ ਯੋਗਾ ਦੀ ਮਾਨਵ ਜੀਵਨ ਵਿੱਚ ਉਪਯੋਗਿਤਾ ਦੇ ਬਾਰੇ ਵਿੱਚ ਦਸਦੇ ਹੋਏ ਕਿਹਾ ਕਿ ਵੱਖ ਵੱਖ ਯੋਗ ਕ੍ਰਿਆਵਾਂ ਦੁਆਰਾਂ ਅਸੀ ਆਪਣੇ ਸ਼ਰੀਰ ਵਿੱਚ ਵੱਖ ਵੱਖ ਵਿਕਾਰਾਂ ਅਤੇ ਬਿਮਾਰੀਆਂ ਨੂੰ ਦੂਰ ਕਰਕੇ ਸ਼ਰੀਰ ਨੂੰ ਨਿਰੋਗੀ ਬਣਾ ਸਕਦੇ ਹਾਂ ਅਤੇ ਮੈਂਟਲ ਸਟ੍ਰੈਸ ਤੇ ਵੀ ਜਿੱਤ ਪ੍ਰਾਪਤ ਕਰ ਸਕਦੇ ਹਾਂ।
ਡਾ. ਸੰਨੀ ਮਧਾਰ ਨੇ ਪੰਜ ਚਰਨਾਂ ਵਿੱਚ ਸੂਰਜ ਨਮਸਕਾਰ ਦੀ ਤਕਨੀਕਸ, ਪੇਨਗੁਇਨ ਵਾੱਕ, ਨਾੜੀ ਸ਼ੋਧਨ ਤਕਨੀਕ, ਚਿੰਨ ਮੁੱਦਰਾ, ਸਾਂਸ ਕੀ ਕ੍ਰਿਆਏਂ, ਸੂਕਸ਼ਮ ਵਿਆਯਾਮ ਅਤੇ ਮੈਡੀਟੇਸ਼ਨ ਕਰਨ ਦੇ ਤੋਰ ਤਰੀਕੇ ਦਸੇ। ਡਾ. ਨਿਰਮਲ ਸਿੰਘ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।