ਦੋਆਬਾ ਕਾਲਜ ਵਿਖੇ ਯੂਥ ਟੂ ਯੂਥ ਕਨੈਕਟ ਓਰਿਐਂਟੇਸ਼ਨ ਪ੍ਰੋਗ੍ਰਾਮ ਅਯੋਜਤ

ਦੋਆਬਾ ਕਾਲਜ ਵਿਖੇ ਯੂਥ ਟੂ ਯੂਥ ਕਨੈਕਟ ਓਰਿਐਂਟੇਸ਼ਨ ਪ੍ਰੋਗ੍ਰਾਮ ਅਯੋਜਤ
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਰਾਕੇਸ਼ ਕੁਮਾਰ ਟ੍ਰੈਨਿੰਗ ਪ੍ਰੋਗ੍ਰਾਮ ਵਿੱਚ ਭਾਗ ਲੈਂਦੇ ਹੋਏ ਵਿਦਿਆਰਥੀਆਂ ਦੇ ਨਾਲ ।

ਜਲੰਧਰ, 13 ਅਪ੍ਰੈਲ, 2024: ਦੋਆਬਾ ਕਾਲਜ ਦੇ ਡੀਸੀਜੇ ਸਟੂਡੈਂਟ ਯੂਨਿਟ ਵੱਲੋਂ ਬਿਓਰੋ ਆਫ ਇੰਡੀਅਨ ਸਟੈਂਡਟਸ (ਜੰਮੂ ਐਂਡ ਕਸ਼ਮੀਰ) ਬ੍ਰਾਂਚ ਆਫਿਸ ਦੇ ਸੰਯੋਗ ਨਾਲ
ਵਿਦਿਆਰਥੀਆਂ ਦੇ ਲਈ ਯੂਥ ਟੂ ਯੂਥ ਕਨੈਕਟ ਆਨਲਾਈਨ ਓਰਿਅਨਟੇਸ਼ਨ ਪ੍ਰੋਗ੍ਰਾਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਰਾਕੇਸ਼ ਕੁਮਾਰ—ਇੰਚਾਰਜ਼ ਡੀਸੀਜੇ ਸਟੈਂਡਟ ਯੂਨਿਟ ਅਤੇ ਡੀਸੀਜੇ ਸਟੈਂਡਟ ਯੂਨਿਟ ਕੱਲਬ ਦੇ 50 ਵਿਦਿਆਰਥੀਆਂ ਨੇ ਇਸ ਟ੍ਰੈਨਿਗ ਪ੍ਰੋਗ੍ਰਾਮ ਵਿੱਚ ਭਾਗ ਲਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਮਾਹਿਰ ਵੱਲੋਂ ਇੰਡੀਅਨ ਸਟੈਂਡਟਸ ਦੇ ਕੰਸੈਪਟ, ਪ੍ਰੋਡੈਕਟ ਸਰਟੀਫਿਕੇਸ਼ਨ, ਹਾਲ ਮਾਰਕਿੰਗ, ਕੰਪਲਸਰੀ ਰਜਿਸਟ੍ਰੇਸ਼ਨ ਸਕੀਮ, ਕਵਾਲਟੀ ਕਨੈਕਟ ਐਪਲੀਕੇਸ਼ਨ ਦੀ ਕਾਰਜ਼ਪ੍ਰਣਾਲੀ ਅਤੇ ਕਿਸੇ ਵੀ ਪ੍ਰੋਡੈਕਟ ਦੀ ਓਥੈਂਟੀਸਿਟੀ ਚੈਕ ਕਰਨ ਦੇ ਤੌਰ ਤਰੀਕੇ ਸਿਖਾਏ ਗਏ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਬਿਓਰੋ ਆਫ ਇੰਡੀਅਨ ਸਟੈਂਡਟਸ ਦੇ ਤਹਿਤ ਵਿਦਿਆਰਥੀਆਂ ਨੂੰ ਉਪਰੋਕਤ ਦੱਸੇ ਗਏ ਸਾਰੇ ਮਾਪਦੰਡਾਂ ਅਤੇ ਮਾਨਕਾ ਦੀ ਜਾਣਕਾਰੀ ਸਮੇਂ
ਸਮੇਂ ਤੇ ਮੁਹੱਇਆ ਕਰਵਾਈ ਜਾਂਦੀ ਹੈ ਤਾਕਿ ਉਹ ਵੱਖ ਵੱਖ ਪ੍ਰੋਡੈਕਟਸ ਦੀ ਗੁਣਵੱਤਾ ਦੀ ਸਮੇਂ ਰਹਿੰਦੇ ਸਹੀ ਤਰੀਕੇ ਨਾਲ ਜਾਂਚ ਅਤੇ ਪਰਖ ਕਰਨਾ ਸਿੱਖ ਸਕਣ ।