ਦੋਆਬਾ ਕਾਲਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਣਾਇਆ ਗਿਆ

ਦੋਆਬਾ ਕਾਲਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਣਾਇਆ ਗਿਆ
ਦੋਆਬਾ ਕਾਲਜ ਵਿੱਖੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ਪੋਧਾਰੋਪਣ ਕਰਦੇ ਹੋਏ। 

ਜਲੰਧਰ, 5 ਜੂਨ, 2023: ਦੋਆਬਾ ਕਾਲਜ ਦੇ ਐਨਐਸਐਸ, ਐਨਸੀਸੀ ਅਤੇ ਈਕੋ ਕੱਲਬ ਦੁਆਰਾ ਵਿਸ਼ਵ ਵਾਤਾਵਰਣ ਦਿਵਸ ਮਣਾਇਆ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸੁਆਗਤ ਪ੍ਰੋ. ਅਰਵਿੰਦ ਨੰਦਾ, ਡਾ. ਅਰਸ਼ਦੀਪ ਸਿੰਘ, ਪ੍ਰੋ ਰਾਹੁਲ ਭਾਰਦਵਾਜ, ਡਾ. ਸਿਮਰਨ ਸਿੱਧੂ, ਡਾ. ਰਾਕੇਸ਼ ਕੁਮਾਰ, ਡਾ. ਸ਼ਿਵਿਕਾ ਦੱਤਾ, ਸਟਾਫ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਦੇ ਤੌਰ ਤਰੀਕੇਆਂ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਰਤਮਾਨ ਗਲੋਬਲ ਵਾਰਮਿੰਗ ਦੇ ਦੌਰ ਵਿੱਚ ਅਸੀ ਸਾਰੇਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਪ੍ਰਥਵੀ ਨੂੂੰ ਵੱਖ ਵੱਖ ਪ੍ਰਕਾਰ ਦੇ ਪ੍ਰਦੂਸ਼ਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਤੱਤਾ ਦੇ ਸਾਮੂਹਿਕ ਪ੍ਰਆਸਾਂ ਤੋਂ ਬਚਾਇਏ। ਡਾ. ਭੰਡਾਰੀ ਨੇ ਕਿਹਾ ਕਿ ਵਾਤਾਵਰਣ ਸਿਰਫ ਪੋਧਾ ਰੋਪਣ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਹਰ ਤਰਾਂ ਦੇ ਪ੍ਰਾਕ੍ਰਿਤਿਕ ਸੰਸਾਧਨਾਂ ਜਿਵੇਂ ਕਿ ਹਵਾ, ਪਾਣੀ, ਮਿੱਟੀ ਆਦਿ ਦਾ ਸਹੀ ਇਸਤੇਮਾਲ ਕਰ ਕੇ ਹੀ ਉਸਦੀ ਗੁਣਵੱਤਾ ਨੂੰ ਬਣਾਏ ਰਖਣਾ ਵੀ ਹਏ। ਇਸ ਮੌਕੇ ਤੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ਨੇ ਪੋਧਾਰੋਪਣ ਅਭਿਆਨ ਦੇ ਅੰਤਰਗਤ ਕਾਲਜ ਦੇ ਕੈਂਪਸ ਵਿੱਚ ਪੋਧੇ ਲਗਾ ਕੇ ਅਤੇ ਕਾਲਜ ਦੇ ਬਾਹਰ ਰਾਹਗੀਰਾਂ ਨੂੰ ਵੀ ਪੋਧੇ ਵੰਡ ਕੇ ਕੀਤਾ। ਪ੍ਰੋ. ਸੁਖਵਿੰਦਰ ਸਿੰਘ ਨੇ ਸਾਮੂਹਿਕ ਪ੍ਰਆਸਾਂ ਤੇ ਬਲ ਦਿੱਤਾ ਅਤੇ ਕਿਹਾ ਕਿ ਸਾਨੂੰ ਸਾਰੀਆਂ ਨੂੰ ਆਪਣੇ ਘਰਾਂ ਵਿੱਚ ਵੇਸਟ ਸੈਗ੍ਰੀਗੇਸ਼ਨ ਦੀ ਪ੍ਰਕਿਆ ਨੂੰ ਅਪਣਾਨਾ ਚਾਹੀਦਾ ਹੈ। ਡਾ. ਸ਼ਿਵਿਕਾ ਦੱਤਾ ਨੇ ਹਾਜ਼ਿਰੀ ਨੂੰ ਸਲਿਡ ਵੇਸਟ ਮੈਨੇਜਮੇਂਟ ਦੇ ਮਹੱਤਵ ਤੇ ਪ੍ਰਕਾਸ਼ ਪਾਇਆ। ਇਸ ਮੌਕੇ ਤੇ ਜਰਨਲਿਜ਼ਮ ਦੇ ਵਿਦਿਆਰਥੀਆਂ ਦੇ ਵਾਤਾਵਰਣ ਤੇ ਕਿਵਜ਼ ਦਾ ਅਯੋਜਨ ਕੀਤਾ ਅਤੇ ਵਿਜੇਤਾਵਾਂ ਨੂੰ ਪੋਧੇ ਦਿੱਤੇ।