ਦੋਆਬਾ ਕਾਲਜ ਵਿਖੇ ਵਾਇਨ ਟੈਸਟਿੰਗ ’ਤੇ ਵਰਕਸ਼ਾਪ ਅਯੋਜਤ

ਦੋਆਬਾ ਕਾਲਜ ਵਿਖੇ ਵਾਇਨ ਟੈਸਟਿੰਗ ’ਤੇ ਵਰਕਸ਼ਾਪ ਅਯੋਜਤ
ਦੋਆਬਾ ਕਾਲਜ ਵਿੱਖੇ ਅਯੋਜਤ ਵਰਕਸ਼ਾਪ ਵਿੱਚ ਮੁਕੇਸ਼ ਕੁਮਾਰ ਹਾਜਰ ਨੂੰ ਕੰਮ ਕਰਵਾਉਂਦੇ ਹੋਏ ।  

ਜਲੰਧਰ, 9 ਮਾਰਚ, 2024: ਦੋਆਬਾ ਕਾਲਜ ਦੇ ਟੂਰਿਜ਼ਮ ਐਂਡ ਹੋਟਲ ਮੈਨਜਮੈਂਟ ਵਿਭਾਗ ਵੱਲੋਂ ਵਾਇਨ ਟੈਸਟਿੰਗ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੁਕੇਸ਼ ਕੁਮਾਰ— ਸੋਮਿਲਿਅਰ, ਫਰਾਟੇਲੀ ਵਾਇਨ, ਨਾਸਿਕ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਵਿਸ਼ਾਲ ਸ਼ਰਮਾ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਹੋਟਲ ਮੈਨੇਜਮੈਂਟ ਵਿਭਾਗ ਸਮੇਂ—ਸਮੇਂ ਤੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਹੋਟਲ ਅਤੇ ਟੂਰਿਜ਼ਮ ਉਦਯੋਗ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਬਾਰਟੇਂਡਰ ਅਤੇ ਸੋਮਿਲਿਅਰ ਦੇ ਕੰਮ ਕਰਨ ਦੀ ਕਾਰਜਸ਼ੈਲੀ ਦੇ ਬਾਰੇ ਵਿੱਚ ਵੱਖ—ਵੱਖ ਸੈਮੀਨਾਰਸ, ਵਰਕਸ਼ਾਪ ਅਤੇ ਇੰਡਸਟ੍ਰੀਅਲ ਵਿਜ਼ਿਟ ਕਰਵਾਉਂਦੇ ਰਹਿੰਦੇ ਹਨ ਤਾਕਿ ਉਹ ਇਸ ਉਦਯੋਗ ਦੇ ਅਨੁਰੂਪ ਆਪਣੇ ਆਪ ਨੂੰ ਉਸ ਅਨੁਸਾਰ ਬਣਾ ਸਕੇ। 

ਮੁਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਵਾਇਨ ਵਿੱਚ ਮੌਜੂਦ ਇੰਗ੍ਰੀਡਿਅੰਸ ਜਿਵੇਂ ਕਿ ਐਸਿਡਿਟੀ, ਟੈਨਿਨ ਅਤੇ ਅਰੋਮਾ ਆਦਿ ਦੇ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਇਨ ਦੀ ਵੱਖ—ਵੱਖ ਕਿਸਮਾਂ ਜਿਵੇਂ ਕਿ ਵਾਇਟ ਵਾਇਨ, ਰੋਜ਼ ਵਾਇਨ, ਰੈਡ ਵਾਇਨ ਅਤੇ ਸਪਾਰਕਿੰਗ ਵਾਇਨ ਦੇ ਬਾਰੇ ਦੱਸਿਆ ਅਤੇ ਇੱਕ ਟ੍ਰੈਂਡ ਸੋਮਿਲਿਅਰ ਰਾਹੀਂ ਗ੍ਰਾਹਕ ਨੂੰ ਵਾਇਨ ਸਰਵ ਕਰਨ ਦੇ ਤੌਰ—ਤਰੀਕੇ ਬਾਰੇ ਵੀ ਪ੍ਰੈਕਟਿਕਲ ਟ੍ਰੈਨਿਗ ਦਿੱਤੀ । ਉਨ੍ਹਾਂ ਨੇ ਬੇਸਿਕ ਵਾਇਨ ਸਰਵਿਸਸ ਦੇ ਤਰੀਕੇ ਅਤੇ ਉਨ੍ਹਾਂ ਨੂੰ ਕੰਟਰੋਲਡ ਟੈਂਪਰੇਚਰ ਵਿੱਚ ਸਟੋਰੇਜ਼ ਦੀ ਤਕਨੀਕ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ । 

ਪ੍ਰੋ. ਵਿਸ਼ਾਲ ਸ਼ਰਮਾ ਨੇ ਹਾਜਰ ਹੋਏ ਪਤਵੰਤਾਂ ਨੂੰ ਟੂਰਿਜ਼ਮ ਅਤੇ ਹੋਟਲ ਉਦਯੋਗ ਵਿੱਚ ਵਧੀਆ ਸੋਮਿਲਿਅਰ ਬਣਨ ਦੇ ਲਈ ਕਰਵਾਏ ਜਾਣ ਵਾਲੇ ਵਾਇਨ ਟੈਸਟਿੰਗ ਲੇਵਲ— 1, 2, 3 ਅਤੇ ਐਡਵਾਂਸ ਲੇਵਲ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਜਿਸਨੂੰ ਕਰਨ ਦੇ ਬਾਅਦ ਕੋਈ ਵੀ ਵਿਦਿਆਰਥੀ ਇਸ ਉਦਯੋਗ ਵਿੱਚ ਵਧੀਆ ਸੋਮਿਲਿਅਰ ਅਤੇ ਬਾਰ ਟੈਂਡਰ ਬਣ ਸਕਦਾ ਹੈ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਵਿਸ਼ਾਲ ਸ਼ਰਮਾ ਨੇ ਮੁਕੇਸ਼ ਕੁਮਾਰ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ । 

ਇਸ ਮੌਕੇ ’ਤੇ ਜਗਮੀਤ ਸਿੰਘ ਪ੍ਰੋ. ਹਰਪ੍ਰੀਤ ਕੌਰ ਅਤੇ ਲੈਬ ਟੈਕਨਿਸ਼ੀਅਨ ਹਰਪ੍ਰੀਤ ਅਤੇ ਬੀਟੀਐਚਅੇਮ ਅਤੇ ਡਿਪਲੋਮਾ ਫੂਡ ਪ੍ਰੋਡੈਕਸ਼ਨ ਦੇ ਵਿਦਿਆਰਥੀ ਹਾਜਰ ਸਨ ।