ਦੋਆਬਾ ਕਾਲਜ ਵਿਖੇ ਫੋਨੇਟਿਕਸ ਅਤੇ ਪਬਲਿਕ ਸਪੀਕਿੰਗ ਤੇ ਵਰਕਸ਼ਾਪ ਅਯੋਜਤ

ਦੋਆਬਾ ਕਾਲਜ ਵਿਖੇ ਫੋਨੇਟਿਕਸ ਅਤੇ ਪਬਲਿਕ ਸਪੀਕਿੰਗ ਤੇ ਵਰਕਸ਼ਾਪ ਅਯੋਜਤ
ਦੋਆਬਾ ਕਾਲੇਜ ਵਿਖੇ ਕਾਰਜਸ਼ਾਲਾ ਵਿੱਚ ਕਾਰਜ ਕਰਵਾਉਂਦੇ ਪ੍ਰਾਧਿਆਪਕ।

ਜਲੰਧਰ, 24 ਸਤੰਬਰ 2021: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਦਸਿਆ ਕਿ ਦੋਆਬਾ ਕਾਲਜ ਵਿੱਚ ਸਥਾਪਤ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਬੀਕਾਮ ਦੇ 90 ਅਤੇ ਬੀਬੀਏ ਦੇ 30 ਵਿਦਿਆਰਥੀਆਂ ਦੇ ਲਈ ਫੋਨੇਟਿਕਸ, ਪਬਲਿਕ ਸਪੀਕਿੰਗ ਅਤੇ ਟੇਬਲ ਮੈਨਰਸ ਤੇ 2 ਦਿਨਾਂ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਪਰੋਕਤ ਸੈਂਟਰ ਵਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਉਦੇਸ਼ ਦੇ ਲਈ ਅਜਿਹੀ ਸਕਾਰਾਤਮਕ ਵਰਕਸ਼ਾਪ ਲਗਾਈ ਜਾ ਰਹੀ ਹੈ। ਇਸ ਤੋਂ ਵਿਦਿਆਰਥੀਆਂ ਨੂੰ ਰੋਜਗਾਰ ਪਾਉਣ ਅਤੇ ਆਪਣੀ ਪਰਸਨੇਲਿਟੀ ਨਿਖਾਰਣ ਵਿੱਚ ਸਹਾਇਤਾ ਮਿਲੇਗੀ।
ਕਾਰਜਸ਼ਾਲਾ ਵਿੱਚ ਇਸ ਸੈਂਟਰ ਦੇ ਕੋਰਡੀਨੇਟਰ ਪ੍ਰੋ. ਸੰਦੀਪ ਚਾਹਲ ਨੇ ਡਿਬੇਟ, ਗਰੁਪ ਡਿਸਕਸ਼ਨ ਅਤੇ ਪਬਲਿਕ ਸਪੀਕਿੰਗ ਦੇ ਗੁਰ ਸਿਖਾਏ। 
ਡਾ. ਨਮਰਤਾ ਨਿਸਤਾਂਦਰਾ ਨੇ ਵਿਦਿਆਰਥੀਆਂ ਨੂੰ ਫੋਨੇਟਿਕਸ ਦੇ ਅੰਤਰਗਤ ਅੰਗ੍ਰੇਜੀ ਦੇ ਸਾਉਂਡ ਸਿਸਟਮ, ਸ਼ਬਦਾਂ ਨੂੰ ਸਹੀ ਬੋਲਣ ਅਤੇ ਆਪਣੀਆਂ ਭਾਸ਼ਾਵਾਂ ਦਾ ਅੰਗ੍ਰੇਜੀ ਬੋਲਦੇ ਸਮੇਂ ਉਸਦੇ ਪ੍ਰਭਾਵ ਤੋਂ ਬਚਣ ਦੇ ਤੋਰ ਤਰੀਕੇ ਦਸੇ। ਡਾ. ਅੰਬਿਕਾ ਭਲਾ ਨੇ ਪੇਅਰ ਆਫ ਵਰਡਸ ਅਤੇ ਕਨਫਿਊਜੀਬਲ ਵਰਡਸ ਦੇ ਬਾਰੇ ਦਸਿਆ। ਪ੍ਰੋ. ਰਾਹੁਲ ਭਾਰਦਵਾਜ ਨੇ ਡ੍ਰੈਸ ਕੋਡ ਅਤੇ ਪ੍ਰੋ. ਰਾਹੁਲ ਹੰਸ ਨੇ ਟੇਬਲ ਮੈਨਰਸ ਦੇ ਬਾਰੇ ਵੀ ਜਾਣਕਾਰੀ ਦਿੱਤੀ।