ਦੋਆਬਾ ਕਾਲਜ ਵਿਖੇ ਇੰਟਰਵਿਉ ਸਿਕਲਸ ਅਤੇ ਟੇਬਲ ਮੈਨਰਸ ਤੇ ਵਰਕਸ਼ਾਪ ਅਯੋਜਤ

ਦੋਆਬਾ ਕਾਲਜ ਵਿਖੇ ਇੰਟਰਵਿਉ ਸਿਕਲਸ ਅਤੇ ਟੇਬਲ ਮੈਨਰਸ ਤੇ ਵਰਕਸ਼ਾਪ ਅਯੋਜਤ
ਦੁਆਬਾ ਕਾਲਜ ਵਿਖੇ ਕਾਰਜਸ਼ਾਲਾ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ, ਡਾ. ਨਮਰਤਾ, ਪ੍ਰੋ. ਰਾਹੁਲ ਭਾਰਦਵਾਜ, ਡਾ. ਅੰਬਿਕਾ, ਪ੍ਰੋ. ਵਰੁਣ ਅਤੇ ਪ੍ਰੋ. ਨੇਹਾ ਵਿਦਿਆਰਥੀਆਂ ਨੂੰ ਕਾਰਜ ਕਰਵਾਉਂਦੇ ਹੋਏ।

ਜਲੰਧਰ, 1 ਅਕਤੂਬਰ 2022: ਦੋਆਬਾ ਕਾਲਜ ਦੇ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਬੀਕਾਮ ਅਤੇ ਬੀਬੀਏ ਦੇ 140 ਵਿਦਿਆਰਥੀਆਂ ਦੇ ਲਈ ਇੰਟਰਵਿਉ ਸਿਕਲਸ, ਟੈਬਲ ਮੈਨਰਸ ਅਤੇ ਡਰੇਸਿੰਗ ਸੈਂਸ ਤੇ 3 ਦਿਨਾਂ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ- ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਪਰੋਕਤ ਸੈਂਟਰ ਵਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਉਦੇਸ਼ ਦੇ ਲਈ ਅਜਿਹੀ ਸਕਾਰਾਤਮਕ ਵਰਕਸ਼ਾਪ ਲਗਾਈ ਜਾ ਰਹੀ ਹੈ। ਡਾ. ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੋਜਗਾਰ ਪਾਉਣ ਅਤੇ ਆਪਣੀ ਪਰਸਨੇਲਿਟੀ ਨਿਖਾਰਣ ਵਿੱਚ ਸਹਾਇਤਾ ਮਿਲੇਗੀ।

ਕਾਰਜਸ਼ਾਲਾ ਵਿੱਚ ਪ੍ਰੋ. ਸੰਦੀਪ ਚਾਹਲ ਨੇ ਵਿਦਿਆਰਥੀਆਂ ਨੂੰ ਇੰਟਰਵਿਉ ਸਿਕਲਸ, ਗਰੁਪ ਡਿਸਕਸ਼ਨ, ਸਿਚੁਏਸ਼ਨਲ ਡਾਇਲਾਗਸ ਅਤੇ ਪਰਸਨਲ ਇੰਟਰਵਿਉ ਦੇ ਗੁਰ ਸਿਖਾਏ। ਡਾ. ਨਮਰਤਾ ਨਿਸਤਾਂਦਰਾ ਨੇ ਵਿਦਿਆਰਥੀਆਂ ਨੂੰ ਫੋਨੇਟਿਕਸ ਦੇ ਅੰਤਰਗਤ ਅੰਗ੍ਰੇਜੀ ਦੇ ਸਾਉਂਡ ਸਿਸਟਮਸ, ਸ਼ਬਦਾਂ ਦਾ ਸਹੀ ਉਚਾਰਨ ਅਤੇ ਖੇਤਰੀ ਭਾਸ਼ਾਵਾਂ ਦਾ ਅੰਗ੍ਰੇਜੀ ਬੋਲਦੇ ਸਮੇ ਉਸਦੇ ਪ੍ਰਭਾਵ ਤੋਂ ਬਚਣ ਦੇ ਤੌਰ ਤਰੀਕੇ ਦੱਸੇ। ਡਾ. ਅੰਬਿਕਾ ਭੱਲਾ ਨੇ ਪੇਅਰ ਆਫ ਵਰਡਸ ਅਤੇ ਕਨਫਿਊਜੇਬਲ ਵਰਡਸ ਤੇ ਬਾਰੇ ਵੀ ਦੱਸਿਆ। ਪ੍ਰੋ. ਰਾਹੁਲ ਭਾਰਦਵਾਜ ਨੇ ਡਰੈਸ ਕੋਡ ਅਤੇ ਡ੍ਰੈਸਿੰਗ ਸੈਂਸ ਦੇ ਬਾਰੇ ਵਿੱਚ ਵੀ ਡਿਮਾਂਡਸਟ੍ਰੈਸ਼ਨ ਦਿੱਤੀ। ਪ੍ਰੋ. ਵਰੁਣ ਮਹਾਜਣ ਨੇ ਟੇਬਲ ਮੈਨਰਸ, ਉਠਣ ਬੈਠਣ ਦੇ ਤੌਰ ਤਰੀਕੇ ਅਤੇ ਰੈਸਟਰੋਰੈਂਟ ਵਿੱਚ ਕਟਲਰੀ ਅਤੇ ਕਰੋਕਰੀ  ਦੇ ਸਹੀ ਇਸਤੇਮਾਲ ਦੇ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਨੇਹਾ ਗੁਪਤਾ ਨੇ ਵਿਦਿਆਰਥੀਆਂ ਨੂੰ ਹਿਊਮਨ ਪ੍ਰਸਨੇਲਿਟੀ ਦੇ ਵੱਖ ਵੱਖ ਪ੍ਰਕਾਰ ਪ੍ਰਕਾਰਾਂ ਦੀ ਜਾਣਕਾਰੀ ਦਿੱਤੀ।