ਦੋਆਬਾ ਕਾਲਜ ਵਿਖੇ ਕਲਿਨੀਕਲ ਪ੍ਰੈਕਟਿਸਿਜ਼ ’ਤੇ ਵਰਕਸ਼ਾਪ ਅਯੋਜਤ
ਜਲੰਧਰ, 24 ਅਪ੍ਰੈਲ, 2024: ਦੋਆਬਾ ਕਾਲਜ ਦੇ ਬਾਇਓਟੇਕਨੋਲੋਜੀ ਵਿਭਾਗ ਵੱਲੋਂ ਕਲਿਨੀਕਲ ਪ੍ਰੈਕਟਿਸਿਜ਼ ਵਿੱਚ ਮਾਲੀਕਿਉਲਰ ਜੈਨੇਟਿਕਸ ਦੇ ਰੋਲ ’ਤੇ ਵਰਕਸ਼ਾਪ ਅਯੋਜਤ ਕੀਤੀ ਗਈ ਜਿਸ ਵਿੱਚ ਡਾ.ਮੋਹਿਤ ਸ਼ਰਮਾ— ਮਾਲੀਕਿਉਲਰ ਜੈਨੇਟਿਕਸ ਲੇਬ ਡੀਐਮਸੀ ਹਸਪਤਾਲ, ਲੁਧਿਆਣਾ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ, ਡਾ. ਰਾਜੀਵ ਖੋਸਲਾ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸਾਇੰਸ ਦੇ ਵਿਦਿਆਰਥੀਆਂ ਨੂੰ ਉੱਚ ਖੇਤਰ ਦੀ ਮਹੱਤਵਪੂਰਨ ਕਲੀਨੀਕਲ ਪ੍ਰੈਕਟਿਸਿਜ਼ ਦੀ ਤਕਨੀਕ ਅਤੇ ਕਾਰਜ ਪ੍ਰਣਾਲੀ ਦੀ ਜਾਣਕਾਰੀ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸਦਾ ਸਿੱਧਾ ਸੰਬੰਧ ਜਨ—ਮਾਨਸ ਦੀ ਸਿਹਤ ਅਤੇ ਵੱਖ—ਵੱਖ ਬਿਮਾਰੀਆਂ ਦੇ ਸਮੇਂ—ਸਮੇਂ ’ਤੇ ਪਹਿਚਾਨ ਅਤੇ ਉਨ੍ਹਾਂ ਦਾ ਨਿਦਾਨ ਕਰਨ ਨਾਲ ਜੁੜਿਆ ਹੋਇਆ ਹੈ ।
ਪ੍ਰਿੰ ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਾਲਜ ਦਾ ਬਾਇਓਟੈਕਨੋਲੋਜੀ ਵਿਭਾਗ ਸਮੇਂ—ਸਮੇਂ ’ਤੇ ਇਸ ਤਰ੍ਹਾਂ ਦੀ ਵਰਕਸ਼ਾਪ ਅਤੇ ਸੈਮੀਨਾਰ ਦਾ ਅਯੋਜਨ ਕਰਦਾ ਰਹਿੰਦਾ ਹੈ ਤਾਕਿ ਵਿਦਿਆਰਥੀਆਂ ਨੂੰ ਉੱਚ ਖੇਤਰ ਵਿੱਚ ਵਧੀਆ ਪਲੇਸਮੈਂਟ ਮਿਲ ਸਕੇ ।
ਡਾ. ਮੋਹਿਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਾਇਟੋਜੈਨੇਟਿਕਸ ਦੇ ਵੱਖ—ਵੱਖ ਕੰਸੈਪਟ, ਮਾਲੀਕਿਊਲਰ ਡਾਇਗਨੋਸਟਿਕਸ ਤਕਨੀਕ ਦੀ ਜਾਣਕਾਰੀ, ਇਨਫਰਲਿਟੀ ਦੇ ਕਾਰਣ ਅਤੇ ਨਿਦਾਨ ਅਤੇ ਮਾਨਵਜਾਤੀ ਨਾਲ ਸੰਬੰਧਤ ਵੱਖ—ਵੱਖ ਜੈਨੇਟਿਕਸ ਬਿਮਾਰੀਆ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕੀਤੀ । ਇਸ ਤੋ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਟ੍ਰੈਨਿੰਗ ਪ੍ਰਦਾਨ ਕਰਦੇ ਹੋਏ ਪੀਸੀਆਰ ਰਿਐਕਸ਼ਨ ਦੇ ਬਾਰੇ ਵੀ ਦੱਸਿਆ ।
ਪ੍ਰਿੰਂ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ ਅਤੇ ਡਾ. ਰਾਜੀਵ ਖੋਸਲਾ ਨੇ ਡਾ. ਮੋਹਿਤ ਸ਼ਰਮਾ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ’ਤੇ ਡਾ. ਅਰਸ਼ਦੀਪ ਸਿੰਘ, ਡਾ. ਅਸ਼ਵਨੀ ਕੁਮਾਰ, ਡਾ. ਰਾਕੇਸ਼ ਕੁਮਾਰ, ਡਾ. ਸ਼ਿਵਿਕਾ ਅਤੇ ਪ੍ਰਾਧਿਆਪਕਗਣ ਮੌਜੂਦ ਸਨ ।
City Air News 

