ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ(ਨੈਕ) ਵਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਦਾ ਦੋ ਦਿਨਾਂ ਦੌਰਾ

ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ(ਨੈਕ) ਵਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਦਾ ਦੋ ਦਿਨਾਂ ਦੌਰਾ

ਮਾਲੇਰਕੋਟਲਾ, 16 ਨਵੰਬਰ, 2023: ਸਰਕਾਰੀ ਕਾਲਜ ਮਾਲੇਰਕੋਟਲਾ ਵੱਲੋਂ ਪੰਜਾਬ ਵਿੱਚ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ, ਵਿੱਦਿਅਕ ਗੁਣਵੱਤਾ ਅਤੇ ਮਿਆਰਾਂ ਨੂੰ ਵਧਾਉਣ ਲਈ ਵਿੱਦਿਅਕ ਢਾਂਚਾ, ਸਹੂਲਤਾਂ, ਲੈਬਾਰਟਰੀਆਂ ਅਤੇ ਲਾਇਬ੍ਰੇਰੀ ਸਥਾਪਤ ਕੀਤੇ ਹੋਏ ਹਨ ਜਿਸ ਦੇ ਮੁਲਾਂਕਣ ਅਤੇ ਮਾਨਤਾ  ਨੂੰ ਰੀਨਿਊ ਕਰਨ ਲਈ ਸੰਸਥਾ ਵੱਲੋਂ ਵੱਕਾਰੀ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਨੂੰ ਅਪਲਾਈ ਕੀਤਾ ਗਿਆ ਸੀ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਨਿਰਦੇਸ਼ 'ਤੇ ਨੈਸ਼ਨਲ ਐਕਰੀਡੀਟੇਸ਼ਨ ਐਂਡ ਅਸੈਂਸਮੈਂਟ ਕਾਊਂਸਿਲ (ਨੈਕ) ਦੀ ਤਿੰਨ ਮੈਂਬਰੀ ਜਾਂਚ ਟੀਮ ਵੱਲੋਂ ਸਰਕਾਰੀ ਕਾਲਜ ਦਾ ਦੋ ਦਿਨਾਂ ਦੌਰਾ ਕੀਤਾ ਗਿਆ। ਦੌਰੇ ਦੇ ਪਹਿਲੇ ਦਿਨ ਜਾਂਚ ਟੀਮ ਵੱਲੋਂ  ਕਾਲਜ ਨਾਲ ਸਬੰਧਤ ਵੱਖ ਵੱਖ ਪਹਿਲੂਆਂ 'ਤੇ ਗੱਲਬਾਤ ਕਰਕੇ ਕਾਲਜ ਬਾਰੇ ਜਾਣਕਾਰੀ ਹਾਸਲ ਕੀਤੀ ਗਈ । ਕਾਲਜ ਨਾਲ ਸਬੰਧਤ ਦਸਤਾਵੇਜ ਦਾ ਨਿਰੀਖਣ ਕਰਕੇ ਪੀ.ਪੀ.ਟੀ  ਵੇਖ ਕੇ ਕਾਲਜ ਸਬੰਧੀ ਜਾਣਕਾਰੀ ਇੱਕਤਰ ਕੀਤੀ ਗਈ ।  

ਤਿੰਨ ਮੈਂਬਰੀ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਟੀਮ ਦੀ ਅਗਵਾਈ ਚੇਅਰਪਰਸਨ ਨੈਕ (ਪੀਅਰ.ਟੀਮ) ਪ੍ਰੋ. ਮਦੁਰਮ ਲਾਰੇਂਸ ਨੇ ਕੀਤੀ। ਉਨ੍ਹਾਂ ਦੇ ਨਾਲ ਵਾਈਸ ਚਾਂਸਲਰ ਡਾ. ਪੀ.ਏ  ਯੂਨੀਵਰਸਿਟੀ, ਪੁਣੇ, ਮਹਾਰਾਸ਼ਟਰ ਕਰ ਰਹੇ ਸੀ। ਉਨ੍ਹਾਂ ਦੇ ਨਾਲ ਮੈਂਬਰ ਕੋ-ਆਰਡੀਨੇਟਰ NAAC ਪੀਅਰ ਟੀਮ ਪ੍ਰੋ. ਰਾਮਾਲਾ ਨਾਗੇਸ਼ਵਰ ਰਾਓ, ਪ੍ਰੋਫੈਸਰ ਓਸਮਾਨੀਆ ਯੂਨੀਵਰਸਿਟੀ, ਤੇਲੰਗਾਨਾ  ਡਾ. ਰਾਜਸ਼ੇਖਰ ਹੀਰੇਮਠ (ਮੈਂਬਰ NAAC ਪੀਅਰ ਟੀਮ) ਸਾਬਕਾ ਪ੍ਰਿੰਸੀਪਲ, ਕੇ.ਐਲ.ਈ ਸੋਸਾਇਟੀ ਕਾਲਜ, ਕਰਨਾਟਕ  ਸ੍ਰੀ ਐਸ. ਨਿਜਲਿੰਗੱਪਾ   ਸ਼ਾਮਲ ਸਨ ।

 ਕਾਲਜ ਦੇ ਪ੍ਰਿੰਸੀਪਲ  ਡਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਸਰਕਾਰੀ ਕਾਲਜ ਮਾਲੇਰਕੋਟਲਾ ਨੂੰ ਨੈਸ਼ਨਲ ਐਕਰੀਡੀਟੇਸ਼ਨ ਐਂਡ ਅਸੈਂਸਮੈਂਟ ਅਧੀਨ 'ਏ' ਗਰੇਡ ਹਾਸਲ ਹੈ।  ਉਨ੍ਹਾਂ ਦੱਸਿਆ ਕਿ ਇਹ ਟੀਮ ਹਰ ਪੰਜ ਸਾਲ ਬਾਅਦ ਮਾਨਤਾ ਨੂੰ ਰੀਨਿਊ ਕਰਨ ਦੇ ਮਕਸਦ ਨਾਲ ਜਾਇਜਾ ਲੈਣ ਲਈ ਆਈ ਹੈ।। ਜਾਂਚ ਟੀਮ ਨੂੰ ਜਾਂਚ ਦੌਰਾਨ ਅੱਗੇ ਕਾਲਜ ਨੂੰ ਅਪਗ੍ਰੇਡ ਅਤੇ ਰੀਨਿਊ ਕਰਨ ਦੀ ਲੋੜ ਲਈ ਕਾਲਜ ਦੇ ਨੁਮਾਇੰਦਿਆ ਵਲੋਂ ਕਾਲਜ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ, ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ।

ਚੇਅਰਪਰਸਨ ਨੈਕ (ਪੀਅਰ.ਟੀਮ) ਪ੍ਰੋ. ਮਦੁਰਮ ਲਾਰੇਂਸ ਨੇ ਕਿਹਾ ਕਿ ਇਸ ਕਾਲਜ ਵੱਲੋਂ ਕੀਤੇ ਆਵੇਦਨ ਵਿੱਚ ਮਾਨਤਾ ਰੀਨਿਊ ਵਿੱਚ ਆਉਣ ਬਾਰੇ ਕੀਤੇ ਦਾਅਵਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉਹ  ਆਪਣੀ ਰਿਪੋਰਟ ਯੂ.ਜੀ.ਸੀ. ਨੂੰ ਸੌਂਪ ਦੇਣਗੇ। ਨੈਕ ਟੀਮ ਵਲੋਂ ਕਾਲਜ ਦੇ ਬੁਨਿਆਂਦੀ ਢਾਂਚੇ, ਵਿੱਦਿਅਕ ਢਾਂਚਾ, ਸਹੂਲਤਾਂ, ਲੈਬਾਰਟਰੀਆਂ, ਵਰਕਸ਼ਾਪਾਂ ਅਤੇ ਲਾਇਬ੍ਰੇਰੀ ਦੀ ਸਮਖਿਆ ਕੀਤੀ ਗਈ । ਇਸ ਮੌਕੇ  ਕਾਲਜ ਦੇ ਵਾਈਸ ਪ੍ਰਿੰਸੀਪਲ ਮੁਹੰਮਦ. ਸ਼ਕੀਲ,ਸ੍ਰੀਮਤੀ ਅਰਵਿੰਦ ਕੌਰ ਸੋਹੀ ਤੋਂ ਇਲਾਵਾ ਕਾਲਜ ਦੇ ਹੋਰ ਪ੍ਰੈਫੈਸਰ ਅਤੇ ਅਮਲਾ ਮੌਜੂਦ ਸੀ ।