ਦੋਆਬਾ ਕਾਲਜ ਵਿਖੇ ‘ਟੈਲੇਂਟ ਸ਼ੋ’ ਅਯੋਜਤ
ਜਲੰਧਰ, 26 ਸਿਤੰਬਰ, 2023: ਦੋਆਬਾ ਕਾਲਜ ਦੇ ਈਸੀਏ ਵਿਭਾਗ ਦੁਆਰਾ ਵਿਦਿਆਰਥੀਆਂ ਦੇ ਲਈ ਟੈਲੇਂਟ ਸ਼ੋ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਧਰੁਵ ਮਿੱਤਲ- ਖਜਾਨਚੀ, ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ- ਡੀਨ ਈਸੀਏ, ਪ੍ਰਾਧਿਾਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਸਮਾਰੋਹ ਦਾ ਸ਼ੁਭਾਰੰਭ ਸ਼ਮਾ ਰੋਸ਼ਨ ਦੀ ਰਸਮ ਨਾਲ ਕੀਤਾ ਗਿਆ।
ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਟੈਲੇਂਟ ਸ਼ੋ ਵਿਦਿਆਰਥੀਆਂ ਦੀ ਉਰਜਾ ਨੂੰ ਸਹੀ ਦਿਸ਼ਾ ਵਿੱਚ ਸੰਚਾਰਿਤ ਕਰਨ ਦਾ ਇਕ ਸਸ਼ਕਤ ਮਾਧਿਅਮ ਹੈ ਜਿਸ ਤੋਂ ਕਿ ਵਿਦਿਆਰਥੀਆਂ ਦੀ ਸ਼ਖਸੀਅਤ ਬਖੂਬੀ ਨਿਖਰਦੀ ਹੈ ਅਤੇ ਉਹ ਆਪਣੇ ਜੀਵਨ ਦੀਆਂ ਚੁਨੋਤੀਆਂ ਦਾ ਸਾਮਣਾ ਕਰਨ ਵਿੱਚ ਕਾਬਲ ਬਣਦੇ ਹਨ। ਉਨਾਂ ਨੇ ਕਿਹਾ ਕਿ ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਕਾਬਲਿਅਤ/ਟੈਲੇਂਟ ਹੁੰਦਾ ਹੁੰਦਾ ਹੈ ਅਤੇ ਟੈਲੇਂਟ ਸ਼ੋ ਇਸ ਪ੍ਰਤਿਭਾ ਨੂੰ ਜਗ ਜਾਹਿਰ ਕਰਨ ਵਿੱਚ ਉਸ ਨੂੰ ਕਾਬਲ ਬਣਾਉਂਦਾ ਹੈ।
ਡਾ. ਅਵਿਨਾਸ਼ ਚੰਦਰ ਨੇ ਕਿਹਾ ਕਿ ਇਸ ਟੈਲੇਂਟ ਸ਼ੋ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ ਵੱਖ ਕਲਬਾਂ- ਕ੍ਰਿਤੀ, ਰੰਗਬਾਜ, ਵਸਦਾ ਰਹੇ ਪੰਜਾਬ, ਰੂਬਰੂ, ਫਿਊਜ਼ਨ, ਜੋਸ਼, ਬ੍ਰੇਨ ਕਵੇਸਟ ਅਤੇ ਧਵਨੀ ਦੇ ਤਹਿਤ ਭਾਗ ਲੈ ਕੇ ਆਪਣੀ ਪ੍ਰਤਿਭਾ ਨੂੰ ਬਖੂਬੀ ਦਰਸਾਇਆ ਹੈ ਅਤੇ ਹੁਣ ਜੀਐਨਡੀਯੂ ਜੋਨਲ ਯੂਥ ਫੇਸਟੀਵਲ ਵਿੱਚ ਭਾਗ ਲੈਣ ਦੇ ਲਈ ਇਨਾਂ ਵਿਦਿਆਰਥੀਆਂ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ।
ਇਸ ਮੋਕੇ ਤੇ ਕਾਲਜ ਦੀ ਇੰਡਿਅਨ ਮਿਉਜ਼ਿਕ ਟੀਮ ਅਨੁਰਾਗ, ਜਸਲੀਨ, ਪਾਅਲ, ਪ੍ਰਵੀਣ, ਪਲਕ, ਹਰਪ੍ਰੀਤ, ਸੂਜਲ ਅਤੇ ਪ੍ਰੋ. ਸੰਦੀਪ ਚਾਹਲ ਨੇ ਦਲਜੀਤ ਸਿੰਘ ਢਿਲੋ ਦੇ ਸੰਗੀਤ ਨਿਰਦੇਸ਼ਨ ਵਿੱਚ ਰਾਵੀ ਗਰੁਪ ਸੋਂਗ ਪੇਸ਼ ਕਰ ਕੇ ਅਤੇ ਇਸੇ ਵੇਸਟਰਨ ਗਰੁਪ ਸਾਂਗ- ਮਾਈ ਗਰਲ ਪੇਸ਼ ਕਰ ਕੇ ਸਾਰੀਆਂ ਨੂੰ ਪ੍ਰਭਾਵਿਤ ਕੀਤਾ। ਵਿਦਿਆਰਥੀ ਨਮਰਤਾ ਨੇ ਵੇਲਕਮ ਡਾਂਸ, ਸ਼ੁਭਮ, ਵਿਗਿਆਨ ਦੁਆਰਾ ਵੇਸਟਰਨ ਡਾਂਸ, ਵੰਸ਼ਿਕਾ ਅਤੇ ਤੇਜਸ ਨੇ ਹਿੰਦੀ ਗੀਤ, ਕਸ਼ਿਸ਼, ਜਸਮੀਤ ਅਤੇ ਹਰਮਨਪ੍ਰੀਤ ਦੁਆਰਾ ਪੰਜਾਬ ਡਾਂਸ ਪੇਸ਼ ਕੀਤਾ ਗਿਆ। ਕਾਲਜ ਦੀ ਲੁੱਡੀ ਟੀਮ ਨੇ ਮਨੋਰਮ ਲੁੱਡੀ ਪੇਸ਼ ਕੀਤੀ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਅਤੇ ਡਾ. ਸ਼ਿਵਿਕਾ ਦੱਤਾ ਨੇ ਬਖੂਬੀ ਕੀਤਾ ਅਤੇ ਅਮਾਨਤ ਨੇ ਬਖੂਬੀ ਕੀਤਾ।
ਦੋਆਬਾ ਕਾਲਜ ਵਿਖੇ ਟੈਲੇਂਟ ਸ਼ੋ ਵਿੱਚ ਸ਼ਮਾ ਰੋਸ਼ਨ ਕਰਦੇ ਹੋਏ ਸ਼੍ਰੀ ਧਰੁਵ ਮਿੱਤਲ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ। ਨਾਲ ਹੀ ਵੱਖ ਵੱਖ ਆਈਟਮਾਂ ਵਿੱਚ ਭਾਗ ਲੈਂਦੇ ਵਿਦਿਆਰਥੀ।
City Air News 

