ਦੋਆਬਾ ਕਾਲਜ ਵਲੋਂ ਸਵੀਮਿੰਗ ਪੂਲ ਆਰੰਭ

ਦੋਆਬਾ ਕਾਲਜ ਵਲੋਂ ਸਵੀਮਿੰਗ ਪੂਲ ਆਰੰਭ
ਦੁਆਬਾ ਕਾਲਜ ਵਿੱਖ ਸਵੀਮਿੰਗ ਪੂਲ ਦਾ ਸ਼ੁਭਾਰੰਭ ਕਰਦੇ ਹੋਏ ਸੁਸ਼ੀਲ ਕੋਹਲੀ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਕਪਿਲ ਦੇਵ ਸ਼ਰਮਾ, ਪ੍ਰਾਧਿਾਪਕਗਣ ਅਤੇ ਵਿਦਿਆਰਥੀ। 

ਜਲੰਧਰ, 15 ਅਪ੍ਰੈਲ, 2022: ਦੋਆਬਾ ਕਾਲਜ ਦੇ ਸਵੀਮਿੰਗ ਪੂਲ ਨੂੰ ਵਿਧਿਵਤ ਰੂਪ ਨਾਲ ਸ਼ੁਰੂ ਕੀਤਾ ਗਿਆ ਜਿਸ ਵਿੱਚ ਸੁਸ਼ੀਲ ਕੋਹਲੀ- ਕਾਲਜ ਦੇ ਪੂਰਵ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਸਤਰ ਦੇ ਵਟਾਰ ਪੋਲੋ ਪਲੇਅਰ ਅਤੇ ਸਵੀਮਰ- ਧਿਆਨਚੰਦ ਅਵਾਰਡੀ ਬਤੌਰ ਮੁੱਖ ਮਹਿਮਾਨ, ਰਾਜੀਵ ਧਮੀਜਾ ਰਾਸ਼ਟਰੀ ਸਤਰ ਦੇ ਸਵੀਮਰ- ਵਿਸ਼ੇਸ਼  ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ, ਡਾ. ਮੁਨੀਸ਼ ਕੁਮਾਰ, ਡਾ ਰਾਕੇਸ਼ ਕੁਮਾਰ, ਕੋਚ ਸੂਰਜ ਜੋਸ਼ੀ, ਸੁਪਰਟੇਂਡੇਂਟ- ਕਪਿਲ ਦੇਵ ਸ਼ਰਮਾ, ਕੋਸ਼ਲ ਪਾਂਡੇ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਜਲੰਧਰ ਵਿੱਚ ਸਬ ਤੋਂ ਪੁਰਾਣਾ ਸਵੀਮਿੰਗ ਪੂਲ ਦੁਆਬਾ ਕਾਲਜ ਦਾ ਹੈ ਜਿਸ ਵਿੱਚ ਕਾਲਜ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਸਵੀਮਿੰਗ ਅਤੇ ਵਾਟਰ ਪੋਲੋ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਤੇ ਪਹੁੰਚ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਵਿੱਚ ਸੁਸ਼ੀਲ ਕੋਹਲੀ, ਇੰਦਰਜੀਤ ਸਿੰਘ, ਰਾਜੀਵ ਮੋਦੀ, ਵਿਨੋਦ ਕੋਸ਼ਲ, ਕਮਲਜੀਤ, ਵਿਸ਼ਾਲ ਪ੍ਰਭਾਕਰ, ਸੁਮਿਤ ਬਧਵਾਰ, ਵਿਪਿਨ, ਸੂਰਜ ਜੋਸ਼ੀ, ਅਭਿਲੇਖ, ਰਾਜੀਵ ਧਮੀਜਾ ਆਦਿ। ਡਾ. ਭੰਡਾਰੀ ਨੇ ਕਿਹਾ ਕਿ ਸਵੀਮਿੰਗ ਇੱਕ ਏਸੀ ਬਹੁੁਮੁੱਲਾ ਖੇਲ ਹੀ ਜਿਸ ਵਿੱਚ ਸ਼ਰੀਰ ਦੇ ਸਾਰੇ ਅੰਗਾਂ ਦੀ ਐਕਸਰਸਾਇਜ਼ ਹੁੰਦੀ ਹੈ ਅਤੇ ਇਹ ਜੀਵਨ ਨੂੰ ਬਚਾਉਣ ਦੇ ਹੋਰ ਵੀ ਵਦਿਆ ਤਰੀਕੇ ਜੀਉਣ ਵਿੱਚ ਅਤਿ ਸਹਾਇਕ ਹੁੰਦਾ ਹੈ। ਇਸ ਲਈ ਕਾਲਜ ਦੇ ਸਵੀਮਿੰਗ ਪੂਲ ਵਿੱਚ ਸ਼ਹਿਰ ਦੇ ਵੱਖ ਵੱਖ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਹਰ ਸਾਲ ਸਵੀਮਿੰਗ ਦੀ ਸਿਖਲਾਈ ਦਾ ਮੌਕਾ ਕਾਲਜ ਆਪਣੇ ਵਿਸ਼ੇਸ਼ ਕੋਚਾਂ ਦੁਆਰਾ ਪ੍ਰਦਾਨ ਕਰਦਾ ਹੈ। 

ਮੁੱਖ ਮਹਿਮਾਨ ਸੁਸ਼ੀਲ ਕੋਹਲੀ ਨੇ ਕਿਹਾ ਕਿ ਉਹ ਸਵੀਮਿੰਗ ਅਤੇ ਵਾਟਰ ਪੋਲੋ ਵਿੱਚ ਆਪਣੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਚਾਣ ਕਾਲਜ ਦੇ ਸਵੀਮਿੰਗ ਪੂਲ ਵਿੱਚ ਆਪਣੇ ਵਿਦਿਆਰਥੀ ਕਾਲ ਵਿੱਚ ਕੜੀ ਮੇਹਨਤ ਕਰ ਕੇ ਹੀ ਬਣਾ ਸਕੇ ਹਨ ਉਨਾਂ ਨੇ ਹਾਜ਼ਿਰ ਸਾਰੇ ਵਿਦਿਆਰਥੀਆਂ ਨੂੰ ਇਸ ਬਹੁਮੁੱਲੇ ਖੇਲ ਨੂੰ ਸਿੱਖਣ ਦੇ ਲੀ ਪ੍ਰੇਰਿਤ ਕੀਤਾ ਤਾਕਿ ਉਹ ਨ ਕੇਵਲ ਆਪਣੇ ਸ਼ਰੀਰ ਨੂੰ ਨਿਰੋਗੀ ਰਖ ਸਕਣ ਬਲਕਿ ਜੀਵਨ ਬਚਾਉਣ ਦੀ ਇੱਕ ਮਹਤਵਪੂਰਨ ਕ੍ਰਿਆ ਨੂੰ ਵੀ ਸਮੇਂ ਰਹਿੰਦੇ ਸਿੱਖ ਸਕਣ।