ਦੋਆਬਾ ਕਾਲੇਜਿਏਟ ਵਿਖੇ ਸਵਾਮੀ ਦਿਆਨੰਦ ਸਰਸਵਤੀ ਦਾ ਜਨਮ ਦਿਵਸ ਮਣਾਇਆ ਗਿਆ

ਦੋਆਬਾ ਕਾਲੇਜਿਏਟ ਵਿਖੇ ਸਵਾਮੀ ਦਿਆਨੰਦ ਸਰਸਵਤੀ ਦਾ ਜਨਮ ਦਿਵਸ ਮਣਾਇਆ ਗਿਆ
ਦੋਆਬਾ ਕਾਲੇਜਿਏਟ ਵਿੱਖੇ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ ਸਵਾਮੀ ਦਿਆਨੰਦ ਸਰਸਵਤੀ ਜੀ ਦਾ ਜਨਮ ਦਿਵਸ ਮਣਾਉਂਦੇ ਹੋਏ। 

ਜਲੰਧਰ, 12 ਫਰਵਰੀ 2022:  ਦੋਆਬਾ ਕਾਲਜ ਕੈਮਪਸ ਵਿੱਚ ਸਥਿਤ ਦੋਆਬਾ ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵਾਮੀ ਦਿਆਨੰਦ ਸਰਸਵਤੀ ਦਾ ਜਨਮ ਦਿਵਸ ਮਣਾਇਆ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਬੁਲਾਰਾ ਹਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਅਰਵਿੰਦ ਨੰਦਾ- ਸਕੂਲ ਇੰਚਾਰਜ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
    
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਹਾਜ਼ਿਰੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਵਾਮੀ ਦਿਆਨੰਦ ਸਰਸਵਤੀ ਇਸ ਸਦੀ ਦੇ ਮਹਾਨ ਸਮਾਜ ਸੁਧਾਰਕ ਰਹੇ ਹਨ ਜਿਨਾਂ ਨੇ ਸਿੱਖਿਆ ਅਤੇ ਨਾਰੀ ਦੇ ਭਵਿੱਖ ਨੂੰ ਉਭਰਣ ਦੇ ਲਈ ਬਹੁਤ ਕਾਰਜ ਕੀਤੇ ਹਨ। ਉਨਾਂ ਨੇ ਵਿਦਿਆਰਥੀਆਂ ਨੂੰ ਸਵਾਮੀ ਦਿਆਨੰਦ ਸਰਸਵਤੀ ਦੀ ਜੀਵਨ ਤੋਂ ਪ੍ਰੇਰਣਾ ਲੈ ਕੇ ਧਰਮ, ਜਾਤਿ ਅਤੇ ਸੰਪਰਦਾਏ ਤੋਂ ਉਪਰ ਉਠਦੇ ਹੋਏ ਆਪਣੇ ਜੀਵਨ ਨੂੰ ਸ਼੍ਰੇਸ਼ਠਤਾ ਦੇ ਵਲ ਵਧਣ ਨੂੰ ਪ੍ਰੇਰਿਤ ਕੀਤਾ ਹੈ।