ਸੁਰਜੀਤ ਸਿੰਘ ਰੰਧਾਵਾ ਨੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲੁਧਿਆਣਾ ਦੇ ਮੈਨੇਜਰ ਵਜੋਂ ਸੰਭਾਲਿਆ ਅਹੁਦਾ

ਸੁਰਜੀਤ ਸਿੰਘ ਰੰਧਾਵਾ ਨੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲੁਧਿਆਣਾ ਦੇ ਮੈਨੇਜਰ ਵਜੋਂ ਸੰਭਾਲਿਆ ਅਹੁਦਾ

ਲੁਧਿਆਣਾ, 1 ਜੁਲਾਈ, 2023: ਸੁਰਜੀਤ ਸਿੰਘ ਰੰਧਾਵਾ ਵਲੋਂ ਅੱਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲੁਧਿਆਣਾ ਦੇ ਮੈਨੇਜਰ ਵਜੋਂ ਅਹੁਦਾ ਸੰਭਾਲ ਲਿਆ ਹੈ।

ਇਸ ਮੌਕੇ ਬੈਂਕ ਦੇ ਚੈਅਰਮੇਨ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ, ਹਰਦੀਪ ਸਿੰਘ ਮੰਨਸੂਰਾਂ, ਜਿਲ੍ਹਾ ਮੈਨੇਜਰ ਸ਼ੈਲਿੰਦਰ ਕੁਮਾਰ ਗਰਗ ਨੇ ਮੁਬਾਰਕਬਾਦ ਦਿੰਦਿਆ ਆਸ ਪ੍ਰਗਟਾਈ ਕਿ ਨਵੇਂ ਮੈਨੇਜਰ ਆਪਣੀ ਤਨ ਦੇਹੀ ਨਾਲ ਇਸ ਅਹੁਦੇ ਦੀ ਜਿਮੇਵਾਰੀ ਨੂੰ ਨਿਭਾਉਣਗੇ।

ਇਸ ਮੌਕੇ ਸੁਰਿੰਦਰ ਗਰਗ ਨੂੰ ਵਿਦਾਈਗੀ ਪਾਰਟੀ ਦਿੰਦੇ ਉਨ੍ਹਾਂ ਦੇ ਨਵੇਂ ਅਹੁਦੇ ਮੈਨੇਜਰ ਪੀ.ਏ.ਡੀ.ਬੀ. ਨਾਭਾ ਲਈ ਵੀ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਸੁਰਜੀਤ ਸਿੰਘ ਨੇ ਸੁਰੇਸ਼ ਕੁਮਾਰ ਗੋਇਲ, ਚੈਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮ. ਚੰਡੀਗੜ੍ਹ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਅਗਵਾਈ ਵਿੱਚ ਬੈਂਕ ਤੇਜੀ ਨਾਲ ਤੱਰਕੀ ਕਰ ਰਿਹਾ ਹੈ।

ਇਸ ਮੌਕੇ ਸਟਾਫ ਮੈਂਬਰ ਕੇਸ਼ਵ ਗਰਗ, ਜਸ਼ਨਦੀਪ ਸਿੰਘ, ਹਰਦੀਪ ਸਿੰਘ, ਜੈਸਮੀਨ ਕੋਰ ਅਤੇ ਰਜਨੀ ਬਾਲਾ ਵੀ ਮੌਜੂਦ ਸਨ।