ਸੁਰਿੰਦਰ ਕੈਲੇ ਦਾ ਨਵਾਂ ਕਹਾਣੀ ਸੰਗ੍ਰਿਹ ਸੋਨ ਸਵੇਰਾ ਲੋਕ ਅਰਪਣ

ਸੁਰਿੰਦਰ ਕੈਲੇ ਦਾ ਨਵਾਂ ਕਹਾਣੀ ਸੰਗ੍ਰਿਹ ਸੋਨ ਸਵੇਰਾ ਲੋਕ ਅਰਪਣ

   ਅੰਤਰਰਾਜੀ ਮਿੰਨੀ ਕਹਾਣੀ ਸਮਾਰੋਹ ਦੌਰਾਨ ਸੁਰਿੰਦਰ ਕੈਲੇ ਦਾ ਨਵਾਂ ਕਹਾਣੀ ਸੰਗ੍ਰਿਹ ਸੋਨ ਸਵੇਰਾ ਲੋਕ ਅਰਪਣ ਕੀਤਾ ਗਿਆ।ਇਹ ਉਨ੍ਹਾਂ ਦਾ ਦੂਸਰਾ ਨਿਕੀ ਹੁਨਰੀ ਕਹਾਣੀ ਸੰਗ੍ਰਿਹ ਹੈ,ਪਹਿਲਾ ਸੰਗ੍ਰਿਹ 'ਧੁੰਦ ਛਟਨ ਤੋਂਬਾਅਦ '1997 ਵਿੱਚ ਛਪਿਆ ਸੀ ਜਿਸਨੂੰ ਲੋਕ ਗੀਤ ਪ੍ਰਕਾਸ਼ਿਨ ਨੇ 2009 ਵਿੱਚ ਦੁਬਾਰਾ ਪ੍ਰਕਾਸ਼ਿਤ ਕੀਤਾ ਸੀ।

   ਪੁਸਤਕ ਲੋਕ ਅਰਪਣ ਦੀ ਰਸਮ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁਖੀ ਬੀਬੀ ਇੰਦਰਜੀਤ ਕੌਰ ਦੇ ਅਸ਼ੀਰਵਾਦ ਨਾਲ ਡਾਕਟਰ ਮਨਜਿੰਦਰ ਸਿੰਘ, ਲਖਵਿੰਦਰ ਜੌਹਲ, ਡਾਕਟਰ ਹਰਜਿੰਦਰ ਸਿੰਘ ਅਟਵਾਲ, ਡਾਕਟਰ ਸਿਆਮ ਸੁੰਦਰ ਦੀਪਤੀ,ਸੁਰਿੰਦਰ ਕੈਲੇ,ਸੁਰਿੰਦਰ ਸਿੰਘ ਸੁਨੜ,ਡਾਕਟਰ ਅਸ਼ੋਕ ਭਾਟੀਆ,ਸੁਭਾਸ਼ ਨੀਰਵ,ਯੋਗਰਾਜ ਪ੍ਰਭਾਕਰ ਤੇ ਸੀਮਾ ਵਰਮਾ ਨੇ ਨਿਭਾਈ।

   ਡਾਕਟਰ ਅਸ਼ੋਕ ਭਾਟੀਆ  ਨੇ ਵਧਾਈ ਦਿੰਦਿਆਂ ਕਿਹਾ ਕਿ ਸੁਰਿੰਦਰ ਕੈਲੇ ਪੰਜਾਬੀ ਮਿੰਨੀ ਕਹਾਣੀ ਦਾ ਸਰਵੋਤਮ ਸਿਤਾਰਾ ਤਾਂ ਹੈ ਹੀ, ਇਸ ਕਹਾਣੀ ਸੰਗ੍ਰਿਹ ਨੇ ਉਸਦੀ ਹੁਨਰੀ ਨਿਕੀ ਕਹਾਣੀ ਵਿੱਚ ਛਾਪ ਛੱਡ ਦਿੱਤੀ ਹੈ।ਉਹ ਪਿਛਲੇ ਪੰਜਾਹ ਸਾਲਾਂ ਤੋਂ "ਅਣੂ" ਮਿੰਨੀ ਪੱਤ੍ਰਿਕਾ ਰਾਹੀਂ ਸੰਪਾਦਨਾਂ ਵਿੱਚ ਕੀਰਤੀਮਾਨ ਸਥਾਪਿਤ ਕਰਨ ਦੇ ਨਾਲ-ਨਾਲ ਉਤਮ ਸਾਹਿਤਕ ਰਚਨਾਵਾਂ ਨਾਲ ਸਾਹਿਤ ਦੀ ਝੋਲੀ ਭਰਦਾ ਆ ਰਿਹਾ ਹੈ।ਮੈਨੂੰ ਵਿਸ਼ਵਾਸ ਹੈ ਕਿ ਵਿਦਵਾਨ ਇਸ ਪੁਸਤਕ ਵਲ ਉਚੇਚਾ ਧਿਆਨ ਦੇਣਗੇ।

   ਪੁਸਤਕ ਲੋਕ ਅਰਪਣ ਸਮਾਗਮ ਵਿੱਚ ਡਾਕਟਰ ਕੁਲਦੀਪ ਸਿੰਘ ਦੀਪ, ਡਾਕਟਰ ਨਾਇਬ ਸਿੰਘ ਮੰਡੇਰ, ਹਰਭਜਨ ਸਿੰਘ ਖੇਮਕਰਨੀ,ਡਾਕਟਰ ਹਰਪ੍ਰੀਤ ਰਾਣਾ,ਡਾਕਟਰ ਦੀਪਾ ਕੁਮਾਰ, ਡਾਕਟਰ ਹਰਜਿੰਦਰਪਾਲ ਕੌਰ ਕੰਗ, ਡਾਕਟਰ ਸਾਧੂ ਰਾਮ ਲੰਗੇਆਣਾ, ਜਗਦੀਸ਼ ਰਾਏ ਕੁਲਰੀਆਂ, ਮੰਗਤ ਕੁਲਜਿੰਦ,ਦਵਿੰਦਰ ਪਟਿਆਲਵੀ,ਕਾਂਤਾ ਰਾਏ, ਬਲਰਾਮ ਅਗਰਵਾਲ, ਡਾਕਟਰ ਸ਼ੀਲ ਕੌਸ਼ਿਕ ਸਮੇਤ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਅਤੇ ਹਰਿਅਣਾ, ਦਿੱਲੀ, ਮਧਿਆ ਪ੍ਰਦੇਸ਼ ਆਦਿ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੇਖਕ ਹਾਜਿਰ ਸਨ।