ਦੋਆਬਾ ਕਾਲਜ ਦੇ ਡੀਸੀਜੇ ਕਾਲਜੀਏਟ ਸੀ: ਸੈ: ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ 99.58%
ਜਲੰਧਰ, 16 ਮਈ, 2026: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦੋਆਬਾ ਕਾਲਜ ਕੈਂਪਸ ਸਥਿਤ ਡੀਜੀਜੇ ਕਾਲਜੀਏਟ ਸੀ: ਸੈ: ਸਕੂਲ ਦੇ ਸਾਇੰਸ, ਕਾਮਰਸ ਅਤੇ ਆਰਟਸ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਐਜੁਕੇਸ਼ਨ ਬੋਰਡ ਦੀ 10O2 ਦੀ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਣ ਕਰਦੇ ਹੋਏ ਆਪਣੇ ਵਿਦਿਅਕ ਸੰਸਥਾ ਦਾ ਨਾਮ ਰੋਸ਼ਨ ਕੀਤਾ । ਡਾ. ਭੰਡਾਰੀ ਨੇ ਦੱਸਿਆ ਕਿ ਕੁੱਲ 172 ਵਿਦਿਆਰਥੀ ਜੋ ਕਿ 10O2 ਦੀ ਪ੍ਰੀਖਿਆ ਵਿੱਚ ਅਪੇਅਰ ਹੋਏ ਸੀ ਜਿਨ੍ਹਾਂ ਵਿੱਚੋਂ 143 ਵਿਦਿਆਰਥੀਆਂ ਨੇ ਪਹਿਲਾ ਦਰਜਾ ਅਤੇ 20 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਡਾ. ਭੰਡਾਰੀ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਡੀਜੀਜੇ ਕਾਲਜੀਏਟ ਸੀ: ਸੈ: ਸਕੂਲ ਦਾ ਓਵਰਆਲ ਪਾਸ ਪ੍ਰਤੀਸ਼ਤ 99.58 ਰਿਹਾ ਜੋ ਕਿ ਪੰਜਾਬ ਸਕੂਲ ਐਜੁਕੇਸ਼ਨ ਬੋਰਡ ਦੇ ਪਾਸ ਪ੍ਰਤੀਸ਼ਤ 91.46 ਤੋਂ ਜਿਆਦਾ ਹੈ ।
ਇਸ ਵਿੱਚ ਸਾਇੰਸ ਦੇ ਸਕਸ਼ਮ ਕੁਮਾਰ ਨੇ 88.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕਾਲਜੀਏਟ ਵਿੱਚ ਪਹਿਲਾ, ਸ਼ਿਵਮ ਨੇ 85 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਦੂਜਾ ਅਤੇ ਪੁਨਿਤ ਪਾਲ ਨੇ 84.2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਿਲ ਕੀਤਾ । ਕਾਮਰਸ ਦੇ ਰਿਸ਼ਬ ਕਪੂਰ ਨੇ 88.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਪਹਿਲਾ, ਅਨਿਰੁਧ 87.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਦੂਜਾ ਅਤੇ ਨੀਵ ਨੇ 84.6 ਅੰਕ ਪ੍ਰਾਪਤ ਕਰ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਹੀ ਤਰ੍ਹਾਂ ਆਰਟ ਦੇ ਵਿਦਿਆਰਥੀ ਅਰੁਣ ਕੁਮਾਰ ਨੇ 79 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਪਹਿਲਾ, ਹਰਮਨਪਾਲ ਨੇ 77.6 ਅੰਕ ਪ੍ਰਾਪਤ ਕਰ ਦੂਜਾ ਅਤੇ ਰਮਨਦੀਪ ਨੇ 75 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਤੀਜਾ ਸਥਾਨ ਹਾਸਿਲ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਉਪਲਬੱਧੀ ਲਈ ਪ੍ਰੋ. ਗੁਰਸਿਮਰਨ ਸਿੰਘ— ਸਕੂਲ ਇੰਚਾਰਜ, ਹੋਣਹਾਰ ਵਿਦਿਆਰਥੀ, ਉਨ੍ਹਾਂ ਦੇ ਮਾਤਾ—ਪਿਤਾ ਅਤੇ ਪ੍ਰਾਧਿਆਪਕਾਂ ਨੂੰ ਮੁਬਾਰਕਬਾਤ ਦਿੱਤੀ ।

City Air News 

