ਦੋਆਬਾ ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਣ

ਦੋਆਬਾ ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਦਾ ਵਧੀਆ ਪ੍ਰਦਰਸ਼ਣ
ਦੋਆਬਾ ਕਾਲਜ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ ।

ਜਲੰਧਰ, 24 ਅਗਸਤ, 2026: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਲਜ ਦੇ ਕਾਮਰਸ ਐਂਡ ਬਿਜਨੈਸ ਮੈਨੇਜਮੈਂਟ ਵਿਭਾਗ ਦੇ ਬੀ.ਕਾਮ ਸਮੈਸਟਰ 2 ਦੇ ਵਿਦਿਆਰਥੀਆਂ ਨੇ ਯੂਨਿਵਰਸਿਟੀ ਦੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਣ ਕਰਦੇ ਹੋਏ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । 
ਵਿਦਿਆਰਥਣ ਮਨਪ੍ਰੀਤ ਕੌਰ ਨੇ ਬੀ.ਕਾਮ ਸਮੈਸਟਰ—2 ਦੀ ਜੀਐਨਡੀਯੂ ਦੀ ਪ੍ਰੀਖਿਆ ਵਿੱਚ 8ਵਾਂ ਸਥਾਨ ਪ੍ਰਾਪਤ ਕੀਤਾ ਅਤੇ ਵਿਦਿਆਰਥਣ ਮੇਹਕ ਨੇ ਬੀ.ਕਾਮ ਸਮੈਟਰ—2 ਦੀ ਜੀਐਨਡੀਯੂ ਦੀ ਪ੍ਰੀਖਿਆ ਵਿੱਚ 56ਵਾਂ ਸਥਾਨ ਪ੍ਰਾਪਤ ਕੀਤਾ । 
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ—ਵਿਭਾਗਮੁੱਖੀ, ਪ੍ਰੋ. ਗਰਿਮਾ ਚੌਢਾ ਅਤੇ ਪ੍ਰੋ. ਸੁਰਜੀਤ ਕੌਰ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਅਤੇ ਇਨ੍ਹਾਂ ਦੇ ਮਾਤਾ—ਪਿਤਾ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ ।