ਦੋਆਬਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਮਿਐਂਡਰ ਸਾਫਟਵੇਅਰ ਸੋਲੂਸ਼ਨ ਮੋਹਾਲੀ ਦਾ ਵਿੱਦਿਅਕ ਦੌਰਾ
ਜਲੰਧਰ, 7 ਮਈ, 2026: ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਵੱਲੋਂ ਪ੍ਰੋ. ਨਵੀਨ ਜੋਸ਼ੀ— ਵਿਭਾਗਮੁਖੀ, ਡਾ. ਓਪਿੰਦਰ ਸਿੰਘ ਦੇ ਮਾਰਗ ਦਰਸ਼ਨ ਹੇਠ ਮਿਐਂਡਰ ਸਾਫਟਵੇਅਰ ਸੋਲੂਸ਼ਨ, ਮੋਹਾਲੀ ਦਾ ਵਿੱਦਿਅਕ ਦੌਰਾ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੂੰ ਸਾਫਟਵੇਅਰ ਡਿਵੈਲਪਮੈਂਟ ਦੀ ਬਾਰੀਕਿਆਂ ਤੋਂ ਜਾਣੂ ਕਰਵਾਇਆ ਗਿਆ।
ਅਨਿਲ—ਟੀਮ ਲੀਡਰ— ਮਿਐਂਡਰ ਸਾਫਟਵੇਅਰ ਸੋਲੂਸ਼ਨ ਨੇ ਵਿਦਿਆਰਥੀਆਂ ਨੂੰ ਪ੍ਰੋਗਰਾਮਿੰਗ ਦੀ ਰਿਐਲ ਵਰਲਡ ਵਿੱਚ ਇਸਤੇਮਾਲ ਹੋਣ ਵਾਲੀ ਐਪਲੀਕੇਸ਼ਨ, ਵਰਤਮਾਨ ਆਈ.ਟੀ. ਇੰਡਸਟਰੀ ਦੇ ਚਲਨ ਅਤੇ ਰੋਜ਼ਗਾਰ ਦੇ ਮੌਕੇ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਈ—ਬੈਸਡ ਦੇ ਸਾਕਾਰਾਤਮਕ ਰੋਕਥਾਮ ਬਾਰੇ ਵੀ ਦੱਸਿਆ । ਇਸਦੇ ਨਾਲ ਹੀ ਉਨ੍ਹਾਂ ਨੇ ਵੱਖ—ਵੱਖ ਸਾਫਟਵੇਅਰ ਦੇ ਇਸਤੇਮਾਲ ਹੋਣ ਵਾਲੇ ਟੂਲਜ਼ ਜਿਵੇਂ ਵੀ.ਐਸ. ਕੋਡ, ਇੰਟੈਲਿਜੇ, ਜੇਟਬ੍ਰੈਂਸ, ਗਿਟਹੱਬ ਆਦਿ ਬਾਰੇ ਵੀ ਦੱਸਿਆ।

City Air News 

