ਵੱਖ—ਵੱਖ ਵਿੱਦਿਅਕ ਸੰਸਥਾਵਾਂ ਵਿੱਚ ਨਾਮ ਕਮਾ ਰਹੇ ਦੋਆਬਾ ਕਾਲਜ ਦੇ ਵਿਦਿਆਰਥੀ
ਜਲੰਧਰ, 28 ਮਈ, 2025: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਅੰਗ੍ਰੇਜ਼ੀ ਵਿਭਾਗ ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਸਮਾਜ ਵਿੱਚ ਵਿੱਦਿਅਕ ਸੰਸਥਾਵਾਂ ਵਿੱਚ ਵਧੀਆ ਪ੍ਰਦਰਸ਼ਣ ਕਰ ਆਪਣੇ ਕਾਲਜ ਦਾ ਨਾਮ ਰੋਸ਼ਨ ਕਰ ਰਹੇ ਹਨ ।
ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਕਾਲਜ ਦਾ ਅੰਗ੍ਰੇਜ਼ੀ ਵਿਭਾਗ ਦੇਸ਼ ਦੀ ਆਜ਼ਾਦੀ ਤੋਂ ਪਹਿਲਾ 1941 ਤੋਂ ਹੀ ਅੰਗ੍ਰੇਜ਼ੀ ਭਾਸ਼ਾ ਅਤੇ ਵਿਆਕਰਣ ਦਾ ਪ੍ਰਸਾਰ ਪੂਰੇ ਦੋਆਬਾ ਖੇਤਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਅਤੇ ਵਰਤਮਾਨ ਕਾਲ ਵਿੱਚ ਵੀ ਇਸ ਵਿਭਾਗ ਦੇ ਖੇਤਰ ਵਿੱਚ ਇਸ ਲਈ ਬਹੁਤ ਨਾਮ ਹੈ ਕਿਉਂਕਿ ਇਸ ਵਿੱਚ ਕੰਮ ਕਰ ਰਹੇ ਕਾਫੀ ਪ੍ਰਾਧਿਆਪਕਾਂ ਨੂੰ 24 ਸਾਲ ਤੋਂ ਵੀ ਜ਼ਿਆਦਾ ਪੜ੍ਹਾਉਣ ਦਾ ਤਜ਼ਰਬਾ ਹੈ । ਇਸੀ ਕਾਰਨ ਹੀ ਇਸ ਵਿਭਾਗ ਵਿੱਚ ਪੜ੍ਹ ਰਹੇ ਵਿਦਿਆਰਥੀ ਸਕੂਲਾਂ, ਕਾਲਜਾਂ ਅਤੇ ਯੂਨਿਵਰਸਿਟੀਆਂ ਵਿੱਚ ਵਧੀਆ ਪਲੇਸਮੇਂਟ ਹੋ ਜਾਂਦੀ ਹੈ ਕਿਉਂਕਿ ਕਾਲਜ ਦੇ ਐਮ.ਏ. ਅੰਗ੍ਰੇਜ਼ੀ ਅਤੇ ਬੀ.ਏ. ਬੀਐਡ ਕਰਦੇ ਹੋਏ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਾਧਿਆਪਕ ਪੀਟੇਟ, ਸੀਟੇਟ ਅਤੇ ਯੂਜੀਸੀ ਨੇਟ ਦੀ ਲਿਖਤ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ ।
ਪ੍ਰੋ. ਈਰਾ ਸ਼ਰਮਾ— ਵਿਭਾਗਮੁੱਖੀ ਨੇ ਕਿਹਾ ਕਿ ਵਿਭਾਗ ਦੇ ਵਿਦਿਆਰਥੀ ਗੌਰਵੀ ਵਿਸ਼ਿਸ਼ਟ, ਨਿਧੀ ਪਰਾਸ਼ਰ, ਰੋਹਿਤ ਸਿੰਘ ਸੈਨੀ, ਜਵੀਸ਼ ਕੁਮਾਰ, ਸੁਖਵਰਸ਼ਾ ਭਗਤ, ਅਨਮੋਲ ਅਰੋੜਾ, ਸੁਰੇਸ਼ ਕੁਮਾਰ, ਸੰਦੀਪ ਕੌਰ, ਸਿਮਰਤ ਖੁਰਾਣਾ ਨੇ ਪੀਟੇਟ, ਸੀਟੇਟ ਦੀ ਪ੍ਰੀਖਿਆ ਪਾਸ ਕਰ ਸਰਕਾਰੀ ਅਤੇ ਨਾਮਵਰ ਪ੍ਰਾਇਵੇਟ ਸਕੂਲਾਂ ਵਿੱਚ ਪ੍ਰਾਧਿਆਪਣ ਦਾ ਕੰਮ ਕਰ ਰਹੇ ਹਨ । ਇਸੀ ਤਰ੍ਹਾਂ ਵਿਭਾਗ ਤੋਂ ਵਿਭਾਗ ਦੇ ਹੀ ਵਿਦਿਆਰਥੀ ਆਬਰੂ ਸ਼ਰਮਾ— ਵਿਭਾਗਮੁੱਖੀ ਐਸਡੀ ਕਾਲਜ, ਡਾ. ਨਕੁਲ ਕੁੰਦਰਾ—ਸੈਂਟਰਲ ਯੂਨਿਵਰਸਿਟੀ ਇਲਾਹਾਬਾਦ, ਗੁਰਪ੍ਰੀਤ ਕੌਰ— ਜੀਐਨਡੀਯੂ ਕਾਲਜ, ਸੁਧਾਂਸ਼ੁ ਜੀਐਨਏ, ਡਾ. ਰਜਨੀ ਸੇਹਰਾ— ਸਰਕਾਰੀ ਕਾਲਜ ਜਲੰਧਰ, ਡਾ. ਯੂਵੀ ਗਿੱਲ— ਵਿਭਾਗਮੁੱਖੀ ਜੀਐਨਡੀਯੂ ਅੰਮ੍ਰਿਤਸਰ, ਡਾ. ਅਨੁਪ ਕੁਮਾਰ—ਕੇਆਰਐਮ ਡੀਏਵੀ ਕਾਲਜ ਨਕੋਦਰ, ਪ੍ਰੋ. ਸ਼ਰਦ ਮਨੋਚਾ— ਡੀਏਵੀ ਜਲੰਧਰ, ਪੋ੍ਰ. ਨੀਰਜ ਅਗਰਵਾਲ— ਐਚਐਮਵੀ, ਪ੍ਰੋ. ਦਿੱਗ ਵਿਜੈ ਸਿੰਘ—ਡੀਏਵੀ ਯੂਨਿਵਰਸਿਟੀ, ਡਾ. ਚਰਨਜੀਤ ਸਿੰਘ— ਖਾਲਸਾ ਕਾਲਜ ਜਲੰਧਰ, ਰਾਹੁਲ ਭਾਰਦਵਾਜ, ਡਾ. ਅਵਿਨਾਸ਼ ਚੰਦਰ— ਦੋਆਬਾ ਕਾਲਜ ਜਲੰਧਰ ਆਦਿ ਵਿੱਚ ਕੰਮ ਕਰ ਰਹੇ ਹਨ ।
City Air News 

