ਰਾਜ ਪੱਧਰੀ ਪ੍ਰਾਇਮਰੀ ਸਕੂਲ ਹਾਕੀ ਮੁਕਾਬਲੇ ਜਰਖੜ ਸਟੇਡੀਅਮ ਵਿਖੇ ਸਮਾਪਤ

ਰਾਜ ਪੱਧਰੀ ਪ੍ਰਾਇਮਰੀ ਸਕੂਲ ਹਾਕੀ ਮੁਕਾਬਲੇ ਜਰਖੜ ਸਟੇਡੀਅਮ ਵਿਖੇ ਸਮਾਪਤ

ਲੁਧਿਆਣਾ, 7 ਦਸੰਬਰ, 2023: ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ 43ਵੀਂਆ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਤੀਸਰੇ ਦਿਨ ਹਾਕੀ ਵਿੱਚ ਲੁਧਿਆਣਾ (ਲੜਕੇ) ਟੀਮ ਕਪੂਰਥਲਾ ਨੂੰ 10-2 ਨਾਲ ਹਰਾ ਕੇ ਸਟੇਟ ਚੈਂਪੀਅਨ ਬਣੀ ਅਤੇ ਗੋਲਡ ਮੈਡਲ ਜਿੱਤਿਆ। ਇਸੇ ਤਰਾਂ ਬਠਿੰਡਾ ਦੀ ਹਾਕੀ ਟੀਮ ਨੇ ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਨੂੰ 8-5 ਹਰਾ ਕੇ ਸਟੇਟ ਚੈਂਪੀਅਨ ਬਣੀ। ਲੜਕਿਆਂ ਦੇ ਵਰਗ ਵਿੱਚ ਕਪੂਰਥਲਾ ਅਤੇ ਲੜਕੀਆਂ ਦਾ ਵਰਗ ਵਿੱਚ ਲੁਧਿਆਣਾ ਰਨਰਅੱਪ ਰਹੇ। 

ਲੁਧਿਆਣਾ ਜ਼ਿਲ੍ਹੇ ਵੱਲੋਂ ਖੇਡਿਆ ਜਰਖੜ ਹਾਕੀ ਅਕੈਡਮੀ ਦਾ ਹੋਣਹਾਰ ਖਿਡਾਰੀ ਅੰਕੁਸ਼ ਕੁਮਾਰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਬਣਿਆ ਜਦ ਕਿ ਕੁੜੀਆਂ ਵਿੱਚ ਬਠਿੰਡਾ ਦੀ ਭੂਮਿਕਾ ਨੂੰ ਵਧੀਆ ਖਿਡਾਰੀ ਵਜੋਂ ਹਾਕੀ ਸਟਿਕ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਮੁੰਡਿਆਂ ਵਿੱਚ ਲੁਧਿਆਣਾ ਦਾ ਪ੍ਰੀਆਂਸ਼ੂ, ਅਤੇ ਕਪੂਰਥਲਾ ਦਾ ਗੁਰਨਿਵਾਜ਼ ਸਿੰਘ, ਕੁੜੀਆਂ ਵਿੱਚ ਬਠਿੰਡਾ ਦੀ ਸਗਨ ਕੁਮਾਰੀ ਅਤੇ ਲੁਧਿਆਣਾ ਦੀ ਸਿਮਰਨ ਪ੍ਰੀਤ ਕੌਰ ਵਧੀਆ ਖਿਡਾਰੀ ਵਜੋਂ ਸਨਮਾਨਿਤ ਕੀਤੇ ਗਏ। ਮੁੰਡਿਆਂ ਦੇ ਵਰਗ ਵਿੱਚ ਜਲੰਧਰ ਨੇ ਤੀਸਰਾ ਸਥਾਨ, ਕੁੜੀਆਂ ਦੇ ਵਰਗ ਵਿੱਚ ਸੰਗਰੂਰ ਨੇ ਕਾਂਸੀ ਦਾ ਤਮਗਾ ਜਿੱਤਿਆ।

ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਨਰਿੰਦਰ ਪਾਲ ਸਿੰਘ ਸਿੱਧੂ ਏਆਈਜੀ ਪੰਜਾਬ ਪੁਲਿਸ ਚੇਅਰਮੈਨ ਜਰਖੜ ਖੇਡਾਂ ,ਦਵਿੰਦਰ ਪਾਲ ਸਿੰਘ ਲਾਡੀ ਬੇਟਾ ਵਿਧਾਇਕ ਜੀਵਨ ਸਿੰਘ ਸੰਗੋਵਾਲ, ਜਸਵਿੰਦਰ ਸਿੰਘ ਜੱਸੀ ਪੀਏ ਵਿਧਾਇਕ ਹਲਕਾ ਗਿੱਲ,ਜ਼ਿਲਾ ਸਿੱਖਿਆ ਅਫ਼ਸਰ ਬਲਦੇਵ ਸਿੰਘ ਜੋਧਾਂ (ਐਲੀ.ਸਿੱ), ਉਪ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਜਸਵਿੰਦਰ ਸਿੰਘ ਵਿਰਕ, ਉਪ ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ) ਸ੍ਰੀ ਮਨੋਜ ਕੁਮਾਰ ਅਤੇ ਡਾਇਰੈਕਟਰ ਖੇਡ ਸਟੇਡੀਅਮ ਜਗਰੂਪ ਸਿੰਘ ਜਰਖੜ ਨੇ ਕੀਤੀ।  ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਸਰਪੰਚ ਬਲਜਿੰਦਰ ਸਿੰਘ ਜਰਖੜ ਪਹਿਲਵਾਨ ਹਰਮੇਲ ਸਿੰਘ ਕਾਲਾ, ਹਰਨੇਕ ਸਿੰਘ ਬੁਟਾਹਰੀ , ਸਿੰਗਾਰਾ ਸਿੰਘ ਜਰਖੜ, ਰਵੀ ਝਮਟ ,ਸਾਹਿਬ ਜੀਤ ਸਿੰਘ ਜਰਖੜ ,ਹੈਡਮਾਸਟਰ ਸੁਰਿੰਦਰ ਕੌਰ ਜਰਖੜ , ਹਰਪ੍ਰੀਤ ਕੌਰ ਲੁਧਿਆਣਾ ਆਦਿ ਹੋਰ ਇਲਾਕੇ ਦੇ ਪੰਚ ਸਰਪੰਚ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

ਇਸ ਦੌਰਾਨ ਬੀ.ਪੀ.ਈ.ਓ ਸ. ਗੁਰਪ੍ਰੀਤ ਸਿੰਘ ਸੰਧੂ, ਸ. ਜਗਰੂਪ ਸਿੰਘ ਜਰਖੜ (ਡਾਇਰੈਕਟਰ ਜਰਖੜ ਸਟੇਡੀਅਮ), ਗੁਰਸਤਿੰਦਰ ਸਿੰਘ (ਹਾਕੀ ਕੋਚ), ਪਰਮਜੀਤ ਸਿੰਘ ਗਰੇਵਾਲ (ਕੋਚ), ਲਵਜੀਤ ਸਿੰਘ (ਕੋਚ), ਬਲਜਿੰਦਰ ਸਿੰਘ (ਸਰਪੰਚ ਜਰਖੜ), ਨਰਿੰਦਰਪਾਲ ਸਿੰਘ ਸਿੱਧੂ (AIG), ਬਲਵਿੰਦਰ ਸਿੰਘ (ਸਰਪੰਚ), ਸਮੂਹ ਜਰਖੜ ਅਕੈਡਮੀ ਖਿਡਾਰੀ, ਸ੍ਰੀਮਤੀ ਸੁਰਿੰਦਰ ਕੌਰ, ਐਚ.ਟੀ ਸਪਸ ਜਰਖੜ ਅਤੇ ਸਮੂਹ ਸਟਾਫ ਨੂੰ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।  


ਇਸ ਦੌਰਾਨ ਸਟੇਜ ਸਕੱਤਰ ਦੇ ਤੌਰ ਤੇ ਰਵਿੰਦਰ ਸਿੰਘ, ਹਰਦੇਵ ਸਿੰਘ ਮੁੱਲਾਂਪੁਰ ਅਤੇ ਬਲਵਿੰਦਰ ਸਿੰਘ ਮੰਡਿਆਲਾ ਨੇ,  ਮੀਡੀਆ ਕੋਆਰਡੀਨੇਟਰ ਵਜ਼ੋਂ ਸ੍ਰੀ ਮਨਮੀਤ ਸਿੰਘ ਗਰੇਵਾਲ ਅਤੇ ਹਰਪ੍ਰੀਤ ਸਿੰਘ (ਸੀ.ਐਚ.ਟੀ) ਨੇ ਆਪਣੀ ਡਿਊਟੀ ਬਾਖੂਬੀ ਨਿਭਾਈ। ਬੀ.ਪੀ.ਈ.ਓ ਸ.ਜਗਦੀਪ ਸਿੰਘ ਜੌਹਲ ਨੇ ਹਾਕੀ ਮੈਚਾਂ ਦੀ ਸ਼ਾਨਦਾਰ ਕੁਮੈਂਟਰੀ ਕੀਤੀ ਅਤੇ ਰੰਗ ਬੰਨਿਆ। 

ਇਸ ਤੋਂ ਇਲਾਵਾ ਅੱਜ  ਘਵੱਦੀ ਸਕੂਲ ਵਿਖੇ ਹੈਂਡਬਾਲ ਦੇ ਸਟੇਟ ਪੱਧਰੀ ਮੁਕਾਬਲੇ ਸ਼ੁਰੂ ਹੋ ਗਏ ਹਨ। ਇਹਨਾਂ ਰਾਜ ਪੱਧਰੀ ਖੇਡਾਂ ਵਿੱਚ ਹੈਂਡਬਾਲ ਦੇ ਫਾਈਨਲ ਮੁਕਾਬਲੇ 8 ਦਸੰਬਰ ਨੂੰ ਹੋਣਗੇ।


ਫੋਟੋ ਕੈਪਸ਼ਨ- ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਫਾਈਨਲ ਸਮਰੋਹ ਤੇ ਜਰਖੜ ਖੇਡ ਸਟੇਡੀਅਮ ਵਿਖੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ,ਬਲਦੇਵ ਸਿੰਘ ਜੋਧਾ ਜਿਲਾ ਸਿੱਖਿਆ ਅਫਸਰ ,ਜਗਰੂਪ ਸਿੰਘ ਜਰਖੜ ,ਦਵਿੰਦਰ ਪਾਲ ਸਿੰਘ ਲਾਡੀ ਅਤੇ ਹੋਰ ਪ੍ਰਬੰਧਕ।