ਏ ਡੀ ਸੀ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਤਿਮ ਸਸਕਾਰ 23 ਜੂਨ ਨੂੰ ਪਿੰਡ ਕਿਲ੍ਹਾ ਰਾਏਪੁਰ ਵਿਖੇ ਹੋਵੇਗਾ

ਏ ਡੀ ਸੀ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਕਿਲ੍ਹਾ ਰਾਏਪੁਰ (ਡੇਹਲੋਂ), 22 ਜੂਨ, 2024: ਜ਼ਿਲ੍ਹਾ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ, ਪੀ ਸੀ ਐੱਸ, ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸੁਰਜੀਤ ਕੌਰ ਸੁਪਤਨੀ ਦਰਸ਼ਨ ਸਿੰਘ ਗਰੇਵਾਲ (ਸਾਬਕਾ ਸਰਪੰਚ ਪਿੰਡ ਕਿਲ੍ਹਾ ਰਾਏਪੁਰ) ਬੀਤੀ ਸ਼ਾਮ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ 84 ਸਾਲਾਂ ਦੇ ਸਨ ਅਤੇ ਅੱਜ ਮਿਤੀ 22 ਜੂਨ ਨੂੰ ਹੀ ਉਹਨਾਂ ਦਾ ਜਨਮ ਦਿਨ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਦਪਿੰਦਰਜੀਤ ਸਿੰਘ ਗਰੇਵਾਲ ਅਤੇ ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਹੱਸਦੇ ਵੱਸਦੇ ਪਰਿਵਾਰ ਨੂੰ ਛੱਡ ਗਏ ਹਨ। 
ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਸੁਰਜੀਤ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 23 ਜੂਨ ਦਿਨ ਐਤਵਾਰ ਨੂੰ ਪਿੰਡ ਕਿਲ੍ਹਾ ਰਾਏਪੁਰ ਨੇੜੇ ਡੇਹਲੋਂ ਵਿਖੇ ਸ਼ਾਮ 3 ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਗਰੇਵਾਲ ਪਰਿਵਾਰ ਨਾਲ ਉਹਨਾਂ ਦੇ ਸਾਕ ਸਬੰਧੀਆਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ੁਭ ਚਿੰਤਕਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।