ਦੋਆਬਾ ਕਾਲਜ ਵਿਖੇ ਸ਼੍ਰੀਨਿਵਾਸ ਰਾਮਾਨੁਜਨ ਦੇ ਕਾਰਜ ਖੇਤਰ ਤੇ ਸੈਮੀਨਾਕ ਅਯੋਜਤ

ਦੋਆਬਾ ਕਾਲਜ ਵਿਖੇ ਸ਼੍ਰੀਨਿਵਾਸ ਰਾਮਾਨੁਜਨ ਦੇ ਕਾਰਜ ਖੇਤਰ ਤੇ ਸੈਮੀਨਾਕ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਵੈਬੀਨਾਰ ਵਿੱਚ ਡਾ. ਆਸ਼ੀਸ਼ ਅਰੋੜਾ ਹਾਜ਼ਿਰੀ ਨੂੰ ਸੰਬੋਧਿਤ ਕਰਦੇ ਹੋਏ। 

ਜਲੰਧਰ, 17 ਨਵੰਬਰ 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਮੈਥੇਮੈਟਿਕਸ ਵਿਭਾਗ ਵਲੋਂ ਡੀਬੀਟੀ ਸਟਾਰ ਸਕੀਮ ਦੇ ਅੰਤਰਗਤ ਸ਼੍ਰੀਨਿਵਾਸ ਰਾਮਾਨੁਜਨ ਦੇ ਕਾਰਜ ਖੇਤਰ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਆਸ਼ੀਸ਼ ਅਰੋੜਾ- ਵਿਭਾਗਮੁਖੀ ਅਤੇ ਡਿਪਟੀ ਡੀਨ, ਫੈਕਲਟੀ ਆਫ ਸਾਇੰਸਿਜ਼, ਆਈਕੇਜੀ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਬਤੌਰ ਮੁੱਖ ਬੁਲਾਰਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ-ਵਿਭਾਗਮੁਖੀ, ਡਾ. ਰਾਜੀਵ ਖੋਸਲਾ-ਅੋਵਰਆਲ ਕੋਰਡੀਨੇਟਰ ਡੀਬੀਟੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
    ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਹਾਜ਼ਿਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰਸਿੱਧ ਗਣਿਤ ਦੇ ਵਿਗਿਆਨਕ ਸ਼੍ਰੀਨਿਵਾਸ ਰਾਮਾਨੁਜਨ ਦੇ ਜੀਵਨ ਅਤੇ ਉਹਨਾਂ ਦੇ ਕਰਾਜ ਖੇਤਰ ਤੋਂ ਪ੍ਰੇਰਿਤ ਹੋ ਕੇ  ਖੁਦ ਨੂੰ ਏਨਾ ਜਾਗਰੂਕ  ਅਤੇ ਸੰਵੇਦਨਸ਼ੀਲ ਬਣਾਨਾ ਚਾਹੀਦਾ ਹੈ ਕਿ ਆਲੇ ਦੁਆਲੇ ਘਟਿਤ ਹੋਣ ਵਾਲੀ ਛੋਟੀ ਤੋਂ ਛੋਟੀ ਚੀਜ਼ ਦਾ ਵੀ ਉਨਾਂ ਤੇ ਪ੍ਰਭਾਵ ਪਵੇ ਅਤੇ ਉਹ ਗਿਆਨਵਾਨ ਬਣ ਜਾਣ। ਡਾ. ਰਾਜੀਵ ਖੋਸਲਾ ਨੇ ਡੀਬੀਟੀ ਸਕੀਮ ਦੇ ਬਾਰੇ ਵਿੱਚ ਅਤੇ ਦੋਆਬਾ ਕਾਲਜ ਵਿੱਚ ਨਵਸਥਾਪਤ ਕੰਪਿਊਟੇਸ਼ਨ ਮੈਥੇਮੇਟਿਕਲ ਲੈਬ ਦੇ ਬਾਰੇ ਵੀ ਜਾਣਕਾਰੀ ਦਿੱਤੀ। 
    ਡਾ. ਆਸ਼ੀਸ਼ ਅਰੋੜਾ ਨੇ ਸ਼੍ਰੀਨਿਵਾਸ ਰਾਮਾਨੁਜਨ ਦੇ ਬਾਰੇ ਵਿੱਚ ਰੋਚਕ ਤੱਥ ਦਸਦੇ ਹੋਏ ਉਨਾ ਨੇ ਸਿਰਫ 13 ਸਾਲ ਦੀ ਉਮਰ ਵਿੱਚ ਐਸਐਸਲੋਨੀ ਨਾਮਕ ਕਿਤਾਬ ਦਾ ਇਨੀਂ ਗੂੜੀ ਤਰਾਂ ਅਧਿਐਨ ਕਰ ਲਿਆ ਸੀ ਕਿ ਉਨਾਂ ਨੇ ਉਸ ਤੋਂ ਕੲੀਂ ਜਟਿਲ ਸਵਾਲਾਂ ਦਾ ਹਲ ਕਢਿਆ ਜਿਸ ਨੂੰ ਬਾਅਦ ਵਿੱਚ ਗਣਿਤਕਾਰਾਂ ਨੇ ਗਣਿਤ ਦੇ ਖੇਤਰ ਵਿੱਚ ਮਹਾਨ ਉਪਲਬਧੀ ਦਸਿਆ। ਉਨਾਂ ਨੇ ਰਾਮਾਨੁਜਨ ਦੇ ਘਰ ਦੀ ਤਸਵੀਰਾਂ, ਉਨਾਂ ਦੇ ਜੀਵਨ ਤੋਂ ਜੁੜੀ ਕਹਾਣੀਆਂ ਅਤੇ ਉਨਾਂ ਨੂੰ ਮਿਲਣ ਵਾਲੀ ਇਜਤ ਦੇ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿ ਉਨਾਂ ਦੇ ਛੋਟੇ ਜੀਵਨ ਵਿੱਚ ਬਹੁਤ ਵਡੀ ਉਪਲਬਧੀ ਸੀ ਜਿਸ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਹੋਣ ਦੀ ਜ਼ਰੂਰਤ ਹੈ। ਡਾ. ਅਰੋੜਾ ਨੇ ਕਿਹਾ ਕਿ ਰਾਮਾਨੁਜਨ ਦੇ ਗਣਿਤ ਦੇ ਨੰਬਰ ਅਤੇ ਫੰਕਸ਼ਨ ਨੂੰ ਇਨਫਨਾਇਟ ਸੀਰੀਜ਼ ਵਿੱਚ ਲਿਖਣ ਦੀ ਕਲਾ ਵੀ ਸਿਖਾਈ, ਪਾਰਟੀਸ਼ਨ ਥਿਊਰੀ, ਕੰਬੀਨੇਸ਼ਨਲ ਐਨਾਲਸਿਸ  ਅਤੇ ਹਾਈਲੀ ਕੋਂਪੇਜਿਟ ਨੰਬਰਸ ਦਾ ਵੀ ਗਿਆਨ ਦਿੱਤਾ। ਪ੍ਰੋ. ਗੁਲਸ਼ਨ ਸ਼ਰਮਾ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।