ਦੋਆਬਾ ਕਾਲਜ ਵਿੱਚ ਸਿੱਖਿਆ ਦਾ ਜੀਵਨ ਵਿੱਚ ਮਹੱਤਵ ਵਿਸ਼ੇ ’ਤੇ ਸੈਮੀਨਾਰ ਅਯੋਜਤ
ਜਲੰਧਰ, 3 ਫਰਵਰੀ, 2024 ਦੋਆਬਾ ਕਾਲਜ ਦੀ ਜੇਮਸ ਡੀਸੀਜੇ ਐਲੁਮਨੀ ਐਸੋਸੀਏਸ਼ਨ ਵੱਲੋਂ ਸਿੱਖਿਆ ਦਾ ਜੀਵਨ ਵਿੱਚ ਮਹੱਤਵ ਵਿਸ਼ੇ ’ਤੇ ਆਨ ਲਾਇਨ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਸਾਬਕਾ ਨਾਮਵਰ ਵਿਦਿਆਰਥੀ— ਲਾਰਡ ਸਵਰਾਜ ਪਾਲ—ਯੁਨਾਇਟੇਡ ਕਿੰਡਮ ਬਤੌਰ ਰਿਸੋਰਸ ਪਰਸਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ ਅਤੇ ਡਾ. ਸੁਰੇਸ਼ ਮਾਗੋ— ਸੰਯੋਜਕ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ਗਿਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਮੁੱਖ ਬੁਲਾਰੇ ਲਾਰਡ ਸਵਰਾਜ ਪਾਲ ਦੀ ਜੀਵਨ ਦੀ ਉਪਲਬੱਧੀਆਂ ਦੇ ਬਾਰੇ ਵਿੱਚ ਕਿਹਾ ਕਿ ਲਾਰਡ ਪਾਲ ਨੇ ਦੋਆਬਾ ਕਾਲਜ, ਐਮ.ਆਈ.ਟੀ ਐਂਡ ਹਾਵਰਡ ਯੂਨਿਵਰਸਿਟੀ ਤੋਂ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਯੂਨਾਇਟੇਡ ਕਿੰਡਮ ਵਿੱਚ ਬਤੌਰ ਪ੍ਰਸਿੱਧ ਉਦਯੋਗਪਤੀ ਅਤੇ ਉਥੇ ਦੀ ਵਾਲਵਰ ਹੈਂਪਟਨ ਯੂਨਿਵਰਸਿਟੀ ਦੇ ਚਾਂਸਲਰ ਦੇ ਰੂਪ ਵਿੱਚ ਬਹੁਤ ਹੀ ਪ੍ਰਸਿੱਧੀ ਪ੍ਰਾਪਤ ਕੀਤੀ ਜੋ ਕਿ ਪੂਰੇ ਦੋਆਬਾ ਪਰਿਵਾਰ ਦੇ ਲਈ ਬੜੇ ਹੀ ਖੁਸ਼ੀ ਦੀ ਗੱਲ ਹੈ ।
ਡਾ. ਭੰਡਾਰੀ ਨੇ ਲਾਰਡ ਸਵਰਾਜ ਵੱਲੋਂ ਉਨ੍ਹਾਂ ਦੀ ਲਿਖੀ ਹੋਈ ਕਿਤਾਬ ਬਿਯੋਂਡ ਲਾਇਫ ਦੀ ਚਰਚਾ ਕਰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜੀਵਨ ਦੀ ਪ੍ਰੇਰਣਾ ਲੈ ਕੇ ਸਫਲਤਾ ਦੇ ਨਵੇਂ ਆਯਾਮ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕੀਤਾ । ਲਾਰਡ ਸਵਰਾਜ ਨੇ ਆਪਣੇ ਸੰਬੋਧਨ ਵਿੱਚ ਹਾਜਰਾਂ ਨੂੰ ਕਿਹਾ ਕਿ ਸਾਰੀਆਂ ਨੂੰ ਆਪਣੇ ਜੀਵਨ ਵਿੱਚ ਸਹੀ ਸਿੱਖਿਆ ਹਾਸਿਲ ਕਰਨ ਅਤੇ ਕੜੀ ਮੇਹਨਤ ਨਾਲ ਬੁਲੰਦਿਆਂ ਨੂੰ ਛੁਹਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਲਾਰਡ ਪਾਲ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵਿੱਚ ਵੱਖ—ਵੱਖ ਫੈਕਟਰੀਆਂ ਲਗਾਉਣ ਤੋਂ ਬਾਅਦ ਯੂਨਾਇਟਡ ਕਿੰਡਮ ਵਿੱਚ ਵੀ ਵੱਖ—ਵੱਖ ਉਦਯੋਗ ਸਥਾਪਤ ਕਰ ਦਿਨ ਰਾਤ ਕੜੀ ਮੇਹਨਤ ਨਾਲ ਮੁਕਾਮ ਅਤੇ ਮਾਣ ਹਾਸਿਲ ਕੀਤਾ । ਲਾਰਡ ਪਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਿੱਖਿਆ ਨੂੰ ਆਪਣੀ ਯੋਜਨਾਵਾਂ ਵਿੱਚ ਸਭ ਤੋਂ ਅੱਗੇ ਰੱਖ ਕੇ ਪ੍ਰਸਾਰਿਤ ਕਰਨ ਦੀ ਪ੍ਰਸ਼ੰਸਾ ਕੀਤੀ । ਉਨ੍ਹਾਂ ਨੇ ਅੰਤ ਵਿੱਚ ਵਿਦਿਆਰਥੀਆਂ ਨੂੰ ਥਿਰੋਟਿਕਲ ਸਿੱਖਿਆ ਦੇ ਨਾਲ—ਨਾਲ ਪ੍ਰੈਕਟਿਕਲ ਸਿੱਖਿਆ ਦੀ ਪੱਦਤੀ ਨੂੰ ਅਪਨਾਉਣ ਤੇ ਜ਼ੋਰ ਦਿੱਤਾ ।
ਵਿਦਿਆਰਥੀਆਂ ਨੇ ਪ੍ਰਸ਼ਨਕਾਲ ਵਿੱਚ ਉਨ੍ਹਾਂ ਤੋਂ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ । ਡਾ. ਅਵਿਨਾਸ਼ ਚੰਦਰ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ । ਪ੍ਰੋ. ਪ੍ਰਿਯਾ ਚੋਪੜਾ ਨੇ ਮੰਚ ਸੰਚਾਲਨ ਬਾਖੂਬੀ ਕੀਤਾ ।
City Air News 

