ਦੋਆਬਾ ਕਾਲਜ ਵਿੱਚ ਭਾਰਤ ਸੰਵਿਧਾਨ ਦੇ ਨਿਰਮਾਤਾ ਡਾ. ਭੀਮਰਾਓ ਰਾਮ ਜੀ ਅੰਬੇਡਕਰ ‘’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਸੁਰਜੀਤ ਲਾਲ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ ।

ਦੋਆਬਾ ਕਾਲਜ ਵਿੱਚ ਭਾਰਤ ਸੰਵਿਧਾਨ ਦੇ ਨਿਰਮਾਤਾ ਡਾ. ਭੀਮਰਾਓ ਰਾਮ ਜੀ ਅੰਬੇਡਕਰ ‘’ਤੇ ਸੈਮੀਨਾਰ ਅਯੋਜਤ

    ਜਲੰਧਰ, 18 ਅਪ੍ਰੈਲ, 2026: ਦੋਆਬਾ ਕਾਲਜ ਦੇ ਐਨਐਸਐਸ, ਐਨਸੀਸੀ, ਰੇਡ ਰਿਬਨ ਕਲੱਬ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ— ਡਾ. ਭੀਮਰਾਓ ਰਾਮ ਜੀ ਅੰਬੇਡਕਰ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ । ਇਸ ਵਿੱਚ ਡਾ. ਸੁਰਜੀਤ ਲਾਲ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ । 
    ਮੁੱਖ ਬੁਲਾਰੇ ਡਾ. ਸੁਰਜੀਤ ਲਾਲ ਨੇ ਆਪਣੇ ਪ੍ਰੇਰਣਾਦਾਯਕ ਸੰਬੋਧਨ ਵਿੱਚ ਡਾ. ਭੀਮਰਾਓ ਰਾਮ ਜੀ ਅੰਬੇਡਕਰ ਦੇ ਜੀਵਨ ਅਤੇ ਸੰਘਰਸ਼ਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ । ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਡਾ. ਅੰਬੇਡਕਰ ਨੇ ਜਾਤੀ ਭੇਦਭਾਵ ਅਤੇ ਸਾਮਾਜਿਕ ਬੇਇਨਸਾਫ਼ੀ ਦਾ ਸਾਹਮਣਾ ਕੀਤਾ ਅਤੇ ਅਦੁੱਤੀ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ । ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਾਰੇ ਨਾਗਰਿਕਾਂ ਲਈ ਸਮਾਨਤਾ ਅਤੇ ਨਿਆਂ ਨੂੰ ਯਕੀਨੀ ਬਣਾਇਆ । 
    ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਪਾਉਂਦੇ ਹੋਏ ਕਿਹਾ ਕਿ ‘ਸਿਰਫ ਸਿੱਖਿਆ ਹੀ ਤੁਹਾਡੇ ਜ਼ਿੰਦਗੀ ਨੂੰ ਬਦਲ ਸਕਦੀ ਹੈ ।’
    ਸੈਮੀਨਾਰ ਦੇ ਅੰਤ ਵਿੱਚ ਕਾਲਜ ਨੇ ਡਾ. ਸੁਰਜੀਤ ਲਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਪੋ੍ਰ. ਰਜਨੀ ਧੀਰ ਨੇ ਧੰਨਵਾਦ ਪੇਸ਼ ਕੀਤਾ ।